Home Punjab ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਪਿਉ-ਪੁੱਤ ਦੀ ਮੌਤ,

ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਪਿਉ-ਪੁੱਤ ਦੀ ਮੌਤ,

45
0

ਮੋਗਾ-ਮੱਖੂ ਰੋਡ ‘ਤੇ ਹੋਇਆ ਹਾਦਸਾ

ਜੀਰਾ (ਸੁਨੀਲ ਸੇਠੀ) ਅੱਜ ਸਵੇਰੇ ਮੋਗਾ-ਮੱਖੂ ਰੋਡ ‘ਤੇ ਪਿੰਡ ਪੀਰ ਮੁਹੰਮਦ ਨੇੜੇ ਕਾਰ ਦੀ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਪਿਉ -ਪੁੱਤ ਦੀ ਮੌਤ ਹੋ ਗਈ।ਸਿਵਲ ਹਸਪਤਾਲ ਜੀਰਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ (35) ਪੁੱਤਰ ਮਹਿੰਦਰ ਸਿੰਘ ਤੇ ਉਸ ਦਾ ਲੜਕਾ ਗੁਰਵਿੰਦਰ ਸਿੰਘ (18) ਦੋਵੇਂ ਵਾਸੀ ਪਿੰਡ ਬੂਲੇ ਤਹਿਸੀਲ ਜੀਰਾ ਮੋਟਰਸਾਈਕਲ ਪੀ ਬੀ 09 ਐਲ 6754 ‘ਤੇ ਪਿੰਡ ਬੂਲੇ ਤੋਂ ਪੱਟੀ ਵਿਖੇ ਸਥਿਤ ਗੁਰਦੁਆਰਾ ਭੱਠ ਸਾਹਿਬ ਮੱਸਿਆ ‘ਤੇ ਮਖੂ ਵੱਲ ਜਾ ਰਹੇ ਸਨ। ਜਦ ਉਹ ਮੋਗਾ-ਮੱਖੂ ਰੋਡ ‘ਤੇ ਸਥਿਤ ਪਿੰਡ ਪੀਰ ਮੁਹੰਮਦ ਲੰਘੇ ਤਾਂ ਸਾਹਮਣੇ ਤੋਂ ਆ ਰਹੀ ਹਾਂਡਾ ਸਿਟੀ ਕਾਰ ਪੀ ਬੀ 02 ਸੀ ਜੇ 8377 ਦੀ ਇਸ ਮੋਟਰਸਾਈਕਲ ਨਾਲ ਟੱਕਰ ਹੋ ਗਈ ਜਿਸ ਨਾਲ ਬਲਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਲੜਕੇ ਗੁਰਵਿੰਦਰ ਸਿੰਘ ਨੂੰ ਮੱਖੂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ। ਜ਼ਖ਼ਮਾਂ ਦੀ ਤਾਬ ਨਾ ਝੱਲਣ ਕਾਰਨ ਉਸ ਦੀ ਵੀ ਮੌਤ ਹੋ ਗਈ। ਦੋਵੇਂ ਪਿਉ-ਪੁੱਤਰ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਜੀਰਾ ਵਿਖੇ ਲਿਆਂਦੀਆਂ ਗਈਆਂ ‌।

LEAVE A REPLY

Please enter your comment!
Please enter your name here