ਕਲਾਨੌਰ(ਲਿਕੇਸ ਸ਼ਰਮਾ -ਅਸਵਨੀ)ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਮੁਸਤਫਾਪੁਰ ਵਿਖੇ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਸਥਾਪਨਾ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ ਤਿੰਨ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਭਾਵਨਾ ਨਾਲ ਸੰਪੰਨ ਹੋ ਗਿਆ। ਇਸ ਸਮਾਗਮ ਦੇ ਤੀਸਰੇ ਦਿਨ ਡਾਕਟਰ ਸ਼ਵਿ ਸਿੰਘ ਗੁਰਦਾਸਪੁਰ ਦੇ ਨਿਸ਼ਕਾਮ ਕੀਰਤਨ ਜਥੇ ਦੇ ਪੰਜ ਪਿਆਰਿਆਂ ਵੱਲੋਂ 36 ਪ੍ਰਰਾਣੀਆਂ ਨੂੰ ਅੰਮਿ੍ਤ ਛਕਾ ਕਿ ਗੁਰੂ ਵਾਲੇ ਬਣਾਇਆ ਗਿਆ। ਪਿੰਡ ਮੁਸਤਫਾਪੁਰ ਦੇ ਿਢੱਲੋ ਪੱਤੀ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਇਸ ਤਿੰਨ ਰੋਜਾ ਧਾਰਮਿਕ ਸਮਾਗਮ ਦੌਰਾਨ ਵੱਖ-ਵੱਖ ਜਥਿਆਂ ਤੋਂ ਇਲਾਵਾ ਡਾਕਟਰ ਸ਼ਵਿ ਸਿੰਘ ਗੁਰਦਾਸਪੁਰ ਵਾਲਿਆਂ ਵੱਲੋਂ ਗੁਰਬਾਣੀ ਦੀਆਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਐਤਵਾਰ ਨੂੰ ਸਮਾਗਮ ਦੇ ਆਖਰੀ ਦਿਨ ਨਿਸ਼ਕਾਮ ਕੀਰਤਨ ਜਥਾ ਗੁਰਦਾਸਪੁਰ ਦੇ ਪੰਜ ਪਿਆਰਿਆਂ ਵੱਲੋਂ ਅੰਮਿ੍ਤ ਪਾਨ ਕਰਵਾਇਆ ਗਿਆ ਜਿਸ ਵਿੱਚ 36 ਪ੍ਰਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ। ਇਸ ਮੌਕੇ ਕਕਾਰਾਂ ਦੀ ਸੇਵਾ ਸੁਵਿੰਦਰ ਸਿੰਘ ਘੁੰਮਣ ਵੱਲੋਂ ਕਰਵਾਈ ਗਈ। ਇਸ ਸਮਾਗਮ ਵਿੱਚ ਰਛਪਾਲ ਸਿੰਘ ਿਢੱਲੋਂ, ਸਰਪੰਚ ਮੇਜ਼ਰ ਸਿੰਘ ਿਢੱਲੋਂ,ਬਾਬਾ ਕੁਲਦੀਪ ਸਿੰਘ,ਧਿਆਨ ਸਿੰਘ ਸਾਬਕਾ ਸਰਪੰਚ, ਸੁੱਚਾ ਸਿੰਘ, ਕੁਲਦੀਪ ਸਿੰਘ ਨੰਬਰਦਾਰ,ਠੇਕੇਦਾਰ ਹਰਭਜਨ ਸਿੰਘ,ਜਸਬੀਰ ਸਿੰਘ ਿਢੱਲੋਂ,ਭੁਪਿੰਦਰ ਸਿੰਘ, ਕੁਲਦੀਪ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ,ਪਰਮਜੀਤ ਸਿੰਘ, ਸਤਿੰਦਰ ਸਿੰਘ ਆਦਿ ਨਾਨਕ ਨਾਮ ਲੇਵਾ ਸੰਗਤਾਂ ਹਾਜ਼ਰ ਸਨ।