ਹੁਸ਼ਿਆਰਪੁਰ29 ਮਾਰਚ ( ਰਿਤੇਸ਼ ਭੱਟ, ਵਿਕਾਸ ਮਠਾੜੂ)-: ਹਲਕਾ ਮੁਕੇਰੀਆਂ ਵਿਚ ਰਿਹਾਸ਼ੀ ਇਲਾਕੇ ਵਿਚ ਚੀਤਾ ਦੇਖਿਆ ਗਿਆ। ਜਿਸ ਕਰਕੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਦਾ ਹੈ। ਉੱਥੇ ਹੀ ਚੀਤੇ ਦੇ ਘੁੰਮਦਿਆ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆ ਹਨ।ਤੁਹਾਨੂੰ ਦੱਸ ਦੇਈਏ ਕਿ ਸੀਸੀਟੀਵੀ ਕੈਮਰੇ ਵਿੱਚ ਵੇਖਿਆ ਜਾ ਰਿਹਾ ਹੈ ਕਿ ਕਿਵੇ ਚੀਤਾ ਆਉਂਦਾ ਹੈ ਅਤੇ ਕੁਝ ਸਮਾਂ ਰੁਕਣ ਤੋਂ ਬਾਅਦ ਚੱਲੇ ਜਾਂਦਾ ਹੈ। ਚੀਤਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਲੋਕ ਘਬਰਾਏ ਹੋਏ ਹਨ ਅਤੇ ਚੀਤੇ ਦਾ ਖੌਫ ਉਨ੍ਹਾਂ ਦੇ ਦਿਲਾਂ ਉਤੇ ਬੁਰੀ ਤਰੀਕੇ ਨਾਲ ਛਾਇਆ ਹੋਇਆ ਹੈ।ਚੀਤੇ ਦੇ ਸਰੀਰ ‘ਤੇ ਕਾਲੇ ਰੰਗ ਦੇ ਦਾਗ਼ਦਾਰ ਧੱਬੇ ਅਤੇ ਹੰਝੂਆਂ ਵਰਗੇ ਬਿੰਦੂ ਹੁੰਦੇ ਹਨ। ਚੀਤਾ ਬਹੁਤ ਹੀ ਪਤਲਾ ਅਤੇ ਫੁਰਤੀਲਾ ਜਾਨਵਰ ਹੈ ਜੋ ਪ੍ਰਤੀ ਘੰਟਾ 70 ਮੀਲ ਦੀ ਰਫ਼ਤਾਰ ਨਾਲ ਆਪਣੇ ਸ਼ਿਕਾਰ ਨੂੰ ਫੜ੍ਹਨ ਲਈ ਦੌੜਦਾ ਹੈ।
