ਕਪੂਰਥਲਾ, 2 ਜਨਵਰੀ (ਲਿਕੇਸ਼ ਸ਼ਰਮਾ – ਅਸ਼ਵਨੀ) : ਪੰਜਾਬ ਸਰਕਾਰ ਵਲੋਂ ਅਰਧ ਸੈਨਿਕ ਬਲਾਂ ਦੀ ਹੋਣ ਵਾਲੀ ਭਰਤੀ ਲਈ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਨੌਜਵਾਨਾਂ ਲਈ ਸੀ-ਪਾਈਟ ਕੈਂਪ ਥੇਹ ਕਾਂਜਲਾ ਵਿਖੇ ਲਿਖਤੀ ਟੈਸਟ ਅਤੇ ਸਰੀਰਕ ਟ੍ਰੇਨਿੰਗ ਮੁਫ਼ਤ ਦਿੱਤੀ ਜਾਵੇਗੀ।ਸੀ-ਪਾਈਟ ਦੇ ਅਧਿਕਾਰੀ ਆਨਰੇਰੀ ਕੈਪਟਨ ਅਜੀਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਅਰਧ ਸੈਨਿਕ ਬਲਾਂ ਬੀ.ਐਸ.ਐਫ., ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ, ਸੀ.ਆਈ.ਐਸ.ਐਫ., ਐਸ.ਐਸ.ਬੀ., ਏ.ਆਰ., ਐਸ.ਐਸ.ਸੀ., ਦੀਆਂ 75768 ਪੋਸਟਾਂ ਦਾ ਨੌਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਲਈ ਨੌਜਵਾਨਾਂ ਵਲੋਂ 24 ਨਵੰਬਰ 2023 ਤੋਂ 28 ਦਸੰਬਰ 2023 ਤੱਕ ਆਨਲਾਈਨ ਫਾਰਮ ਭਰੇ ਗਏ ਹਨ ਉਨ੍ਹਾਂ ਲਈ ਇਹ ਮੁਫਤ ਟ੍ਰੇਨਿੰਗ ਦੀ ਵਿਵਸਥਾ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਆਸਾਮੀਆਂ ਦੇ ਲਿਖਤੀ ਟੈਸਟ ਅਤੇ ਸਰੀਰਕ ਫਿਟਨੈੱਸ ਦੀ ਮੁਫਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਚਾਹਵਾਨਨੌਜਵਾਨ ਕੈਂਪ ਵਿਚ ਆ ਕੇ ਲਿਖਤੀ ਪੇਪਰ ਦੀਆਂ ਕਲਾਸਾਂ ਲਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਇਸ ਕੈਂਪ ਦਾ ਨੌਜਵਾਨਾਂ ਨੂੰ ਲਾਭ ਲੈਣਾ ਚਾਹੀਦਾ ਹੈ।ਜ਼ਿਕਰਯੋਗ ਹੈ ਕਿ ਚਾਹਵਾਨ ਨੌਜਵਾਨ ਮੁਫਤ ਸਿਖਲਾਈ ਲਈ ਜ਼ਰੂਰੀ ਦਸਤਾਵੇਜ ਦੀਆਂ ਫੋਟੋਕਾਪੀਆਂ ਜਿਵੇਂ ਕਿ ਰੋਲ ਨੰਬਰ ਸਲਿੱਪ, ਆਧਾਰ ਕਾਰਡ, 10ਵੀਂ ਜਾਂ 12ਵੀਂ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਟ ਫੋਟੋਵਾਂ ਲੈ ਕੇ ਰਿਪੋਰਟ ਕਰ ਸਕਦੇ ਹਨ। ਉਨ੍ਹਾਂਦੱਸਿਆ ਕਿ ਟ੍ਰੇਨਿੰਗ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣੇ ਦੀ ਸਹੂਲਤ ਪੰਜਾਬ ਸਰਕਾਰ ਵਲੋਂ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ। ਵਧੇਰੇ ਜਾਣਕਾਰੀ ਲਈ ਚਾਹਵਾਨ ਨੌਜਵਾਨ 83601-63527 ਅਤੇ 99143-69376 ’ਤੇ ਸੰਪਰਕ ਕਰ ਸਕਦੇ ਹਨ।