Home crime ਗੁਪਤ ਅੰਗ ਵੱਢ ਕੇ ਮਰੀਜ਼ ਨੇ ਹਸਪਤਾਲ ਦੀ ਇਮਾਰਤ ਤੋਂ ਮਾਰੀ ਛਾਲ

ਗੁਪਤ ਅੰਗ ਵੱਢ ਕੇ ਮਰੀਜ਼ ਨੇ ਹਸਪਤਾਲ ਦੀ ਇਮਾਰਤ ਤੋਂ ਮਾਰੀ ਛਾਲ

95
0


ਫ਼ਰੀਦਕੋਟ , 29 ਮਾਰਚ ( ਅਸ਼ਵਨੀ ਕੁਮਾਰ, ਮੋਹਿਤ ਜੈਨ)-: ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਇਕ ਮਰੀਜ਼ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਦਿਮਾਗੀ ਤੌਰ ਉਤੇ ਪਰੇਸ਼ਾਨ ਵਿਅਕਤੀ ਨੇ ਖ਼ੁਦ ਹੀ ਆਪਣਾ ਗੁਪਤ ਅੰਗ ਵੱਢ ਲਿਆ ਸੀ। ਫਿਰ ਉਸ ਨੇ ਹਸਪਤਾਲ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਤੋਂ ਤੁਰੰਤ ਬਾਅਦ ਹਸਪਤਾਲ ਦੇ ਕੰਪਲੈਕਸ ਵਿੱਚ ਸਨਸਨੀ ਵਾਲਾ ਮਾਹੌਲ ਬਣ ਗਿਆ। ਹਸਪਤਾਲ ਦੇ ਮੁਲਾਜ਼ਮਾਂ ਨੇ ਮਰੀਜ਼ ਨੂੰ ਤੁਰੰਤ ਚੁੱਕ ਕੇ ਐਮਰਜੈਂਸੀ ਵਿੱਚ ਦਾਖ਼ਲ ਕੀਤਾ। ਡਾਕਟਰਾਂ ਨੇ ਤੁਰੰਤ ਇਲਾਜ ਕਰਦੇ ਹੋਏ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਮਰੀਜ਼ ਨੂੰ ਬਚਾ ਲਿਆ ਗਿਆ।ਮਰੀਜ਼ ਨੇ ਖ਼ੁਦ ਦੱਸਿਆ ਕਿ ਉਸ ਨੇ ਦਿਮਾਗੀ ਪਰੇਸ਼ਾਨੀ ਤੇ ਦਬਾਅ ਕਾਰਨ ਸਭ ਕੁਝ ਕੀਤਾ। ਜ਼ਿਕਰਯੋਗ ਹੈ ਕਿ ਉਕਤ ਮਰੀਜ਼ ਦਿਮਾਗੀ ਪਰੇਸ਼ਾਨੀ ਕਾਰਨ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਮੈਡੀਕਲ ਸੁਪਰਡੈਂਟ ਡਾ. ਸ਼ਿਲੇਖ ਮਿੱਤਲ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਥੋਂ ਦੇ ਸਥਾਨਕ ਪਿੰਡ ਦਾ ਵਾਸੀ ਮੈਡੀਕਲ ਹਸਪਤਾਲ ਦੇ ਸਰਜਰੀ ਵਿਭਾਗ ਵਿੱਚ ਦਾਖ਼ਲ ਹੈ।ਜਦੋਂ ਉਨ੍ਹਾਂ ਨੇ ਹਸਪਤਾਲ ਦਾ ਰਾਊਂਡ ਲਾਇਆ ਤਾਂ ਉਸ ਨੇ ਇਸ ਵਿਚਕਾਰ ਅਚਾਨਕ ਹੀ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੂੰ ਤੁਰੰਤ ਐਮਰਜੈਂਸੀ ਵਿੱਚ ਦਾਖ਼ਲ ਕਰਵਾਇਆ ਗਿਆ। ਜਿਥੇ ਉਸ ਦਾ ਤੁਰੰਤ ਇਲਾਜ ਕੀਤਾ ਗਿਆ ਹੈ। ਫਿਲਹਾਲ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।

LEAVE A REPLY

Please enter your comment!
Please enter your name here