ਬਟਾਲਾ, 23 ਫਰਵਰੀ (ਲਿਕੇਸ਼ ਸ਼ਰਮਾ -ਅਸ਼ਵਨੀ): ਸਿਵਲ ਸਰਜਨ ਗੁਰਦਾਸਪੁਰ ਡਾ. ਸ਼੍ਰੀਮਤੀ ਕੁਲਵਿੰਦਰ ਕੌਰ ਦੀਆਂ ਹਦਾਇਤਾਂ ਤੇ ਸੀਨੀਅਰ ਮੈਡੀਕਲ਼ ਅਫ਼ਸਰ ਡਾ.ਨੀਲਮ ਕੁਮਾਰੀ ਦੀ ਰਹਿਨੁਮਾਈ ਹੇਠ ਮਲੇਰੀਆਂ ਏਲਿਮੀਨੇਸ਼ਨ ਨੂੰ ਮੁੱਖ ਰੱਖਦੇ ਹੋਏ ਮਲੇਰੀਆ ਟਰਾਂਸਮੀਸ਼ਨ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾ ਮਲੇਰੀਆ ਤੋਂ ਬਚਾਓ ਤੇ ਰੋਕਥਾਮ ਕਰਨ ਲਈ ਬਲਾਕ ਪੱਧਰ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿਖ਼ੇ ਅੱਜ ਮਿਤੀ 23-02-2023 ਨੂੰ ਮਲਟੀ. ਪਰਪਜ਼.ਹੈਲਥ. ਵਰਕਰ (ਮੇਲ) ਤੇ ਹੈਲਥ ਇੰਸਪੈਕਟਰ ਦੀ ਮੀਟਿੰਗ ਰੱਖੀ ਗਈ ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਆਏ ਹੋਏ ਜਿਲ੍ਹਾ ਐਪੀਡਿਮਾਲੋਜਿਸ਼ਟ ਡਾ.ਪ੍ਰਭਜੋਤ ਕੌਰ ਕਲਸ਼ੀ ਨੇ ਸਬੰਧਿਤ ਕਮਚਾਰੀਆਂ ਨੂੰ ਐਕਟਿਵ ਸਰਵੇਲੈਂਸ ਕਰਨ ਅਤੇ ਮੱਛਰ ਦੀ ਬਰੀਡਿੰਗ ਨੂੰ ਨਸ਼ਟ ਕਰਨ ਲਈ ਕਿਹਾ ਗਿਆ।ਲੋਕਾਂ ਨੂੰ ਮਲੇਰੀਏ ਬੁਖਾਰ ਤੋਂ ਬਚਾਉਣ ਲਈ ਮੱਛਰ ਦੀ ਪੈਦਾਵਾਰ ਰੋਕਣ ਵਾਸਤੇ ਵੱਧ ਤੋਂ ਵੱਧ ਜਾਗਰੂਕਿਤ ਕੀਤਾ ਜਾਵੇ ਪਿੰਡਾਂ ਵਿੱਚ ਜਾਗਰੂਕਿਤ ਕੈਂਪ ਲਗਾਏ ਜਾਣ।ਆਪਣੇ ਬਣਦੇ ਟੂਰ ਦੌਰਾਨ ਲੋਕਾਂ ਦੇ ਘਰਾਂ ਵਿੱਚ ਮੱਛਰ ਦੀ ਬਰੀਡਿੰਗ ਚੈੱਕ ਕੀਤੀ ਜਾਵੇ ਬਰੀਡਿੰਗ ਮਿਲਣ ਤੇ ਤੁਰੰਤ ਨਸ਼ਟ ਕੀਤੀ ਜਾਵੇ ਇਸ ਪ੍ਰਤੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਤੇ ਹਰ ਸ਼ੁੱਕਰਵਾਰ ਡਰਾਈ – ਡੇ ਤੌਰ ਤੇ ਆਪਣੇ ਘਰ ਤੇ ਘਰਾਂ ਦੇ ਆਲੇ – ਦੁਆਲੇ ਸਾਫ਼ ਕਰਵਾਉਣ ਲਈ ਕਿਹਾ ਜਾਵੇ ਤੇ ਖੜ੍ਹੇ ਪਾਣੀ ਉਪਰ ਸੜ੍ਹਿਆ ਤੇਲ ਪਾਉਣ ਲਈ ਕਿਹਾ ਜਾਵੇ।ਇਸ ਸਾਲ – 2023 ਵਿੱਚ ਮਲੇਰੀਆਂ ਦਾ ਕੋਈ ਵੀ ਕੇਸ ਨਾਂ ਮਿਲਣ ਤੇ ਜਿਲ੍ਹਾ ਗੁਰਦਾਸਪੁਰ ਨੂੰ ਮਲੇਰੀਆਂ ਮੁਕਤ ਘੋਸ਼ਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਨੂੰ ਸਿਫਾਰਿਸ਼ ਕੀਤੀ ਜਾਵੇ।ਇਸ ਮੀਟਿੰਗ ਤੋਂ ਬਾਅਦ ਡਾ. ਪ੍ਰਭਜੋਤ ਕੌਰ ਕਲਸ਼ੀ ਨੇ ਮਲੇਰੀਆਂ ਲੈਬ ਟੀ. ਬੀ. ਲੈਬ ਚੈੱਕ ਕੀਤੀ ਚੈਕਿੰਗ ਦੌਰਾਨ ਕੰਮ ਤੱਸਲੀਬਖਸ਼ ਪਾਇਆ ਗਿਆ।ਇਸ ਮੀਟਿੰਗ ਵਿੱਚ ਸਹਾ: ਮਲੇਰੀਆਂ ਅਫ਼ਸਰ ਰਛਪਾਲ ਸਿੰਘ, ਸਹਾ : ਮਲੇਰੀਆਂ ਅਫ਼ਸਰ,ਸ਼ਿਵ ਚਰਨ ਹੈਲਥ ਇੰਸਪੈਕਟਰ ਦਲੀਪ ਰਾਜ,ਹੈਲਥ ਇੰਸਪੈਕਟਰ ਮਹਿੰਦਰਪਾਲ,ਬਿਕਰਮਜੀਤ ਸਿੰਘ ਹੈਲਥ ਇੰਸਪੈਕਟਰ,ਰਾਜਬੀਰ ਸਿੰਘ,ਗੁਰਮੀਤ ਸਿੰਘ,ਜੋਗਾ ਸਿੰਘ,ਭੁਪਿੰਦਰ ਸਿੰਘ,ਪਰਮਜੀਤ ਸਿੰਘ,ਸਤਨਾਮ ਸਿੰਘ,ਲਖਬੀਰ ਸਿੰਘ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ l