ਬਟਾਲਾ (ਰਾਜੇਸ ਜੈਨ-ਰੋਹਿਤ ਗੋਇਲ) ਦਿਨੇ-ਦਿਹਾੜੇ ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ਮਾਨ ਨਗਰ ਸਥਿਤ ਬੱਬਰ ਜਿਊਲਰ ‘ਚ ਤਿੰਨ ਵਿਅਕਤੀਆਂ ਨੇ ਲੁੱਟ ਕੀਤੀ ਹੈ। ਲੁਟੇਰੇ ਸੁਨਿਆਰੇ ਦੀ ਦੁਕਾਨ ਤੋਂ 13 ਤੋਲੇ ਸੋਨਾ ਤੇ ਕਰੀਬ 5000 ਦੀ ਨਗਰੀ ਲੁੱਟ ਕੇ ਫਰਾਰ ਹੋ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਡੀਐਸਪੀ ਏਡੀ ਸਿੰਘ ਅਤੇ ਥਾਣਾ ਸਿਵਲ ਲਾਈਨ ਦੇ ਐਸਐਚਓ ਯਾਦਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ। ਪੁਲਿਸ ਸੁਨਿਆਰੇ ਸੁਵਿੰਦਰ ਸਿੰਘ ਬੱਬਰ ਦੇ ਬਿਆਨ ਲੈ ਕੇ ਆਸ ਪਾਸ ਦੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਸੰਘਣੀ ਆਬਾਦੀ ‘ਚ ਸਥਿਤ ਬੱਬਰ ਜਲਰ ਦੀ ਦੁਕਾਨ ਤੇ ਹੋਈ ਲੁੱਟ ਨੂੰ ਲੈ ਕੇ ਮਹੱਲਾ ਵਾਸੀਆਂ ‘ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।