ਜਗਰਾਓਂ, 6 ਅਪ੍ਰੈਲ ( ਭਗਵਾਨ ਭੰਗੂ)-ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੈਂਡਰੀ ਸਕੂਲ ਜਗਰਾਉਂ ਵਿਖੇ ਅਡਾਪਟ ਟੂ ਐਜੂਕੇਟ ਤਹਿਤ ਲਾਇਨ ਕਲੱਬ ਜਗਰਾਉਂ ਦੇ ਮੈਂਬਰ ਪਰਮਿੰਦਰ ਸਿੰਘ, ਦਵਿੰਦਰ ਸਿੰਘ ਤੂਰ , ਅਮਰਿੰਦਰ ਸਿੰਘ , ਹਰਪ੍ਰੀਤ ਸਿੰਘ ਸੱਗੂ , ਇੰਦਰਪਾਲ ਸਿੰਘ, ਗੁਰਪ੍ਰੀਤ ਸਿੰਘ , ਨਿਰਭੈ ਸਿੰਘ , ਪਰਮਵੀਰ ਸਿੰਘ ਗਿੱਲ, ਜਸਜੀਤ ਸਿੰਘ, ਸ਼ਰਨਦੀਪ ਸਿੰਘ , ਤਰਨ ਬਾਂਸਲ , ਮਨਜੀਤ ਸਿੰਘ ਮਠਾੜੂ , ਹਰਮਿੰਦਰ ਸਿੰਘ ਰਾਏ , ਅਮਰਜੀਤ ਸਿੰਘ ਸੋਨੂੰ , ਡਾ. ਮਹਿੰਦਰ ਕੌਰ ਗਰੇਵਾਲ ਨੇ ਬੱਚਿਆਂ ਨੂੰ ਅਡਾਪਟ ਕੀਤਾ ਕਿਉਂਕਿ ਵਿੱਤੀ ਸਹਾਇਤਾ ਕਮਜ਼ੋਰ ਹੋਣ ਕਰਕੇ ਬੱਚੇ ਆਪਣੀ ਪੜ੍ਹਾਈ ਜਾਰੀ ਨਹੀਂ ਕਰ ਸਕਦੇ ਸੀ।
ਸਕੂਲ ਦੇ ਪ੍ਰਧਾਨ ਰਵਿੰਦਰ ਗੁਪਤਾ ,ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ , ਉਪ ਪ੍ਰਧਾਨ ਸ਼ਾਮ ਸੁੰਦਰ , ਪ੍ਰਿੰਸੀਪਲ ਨੀਲੂ ਨਰੂਲਾ ਨੇ ਦਾਨੀ ਸਖਸੀਅਤਾਂ ਨੂੰ ਸ਼੍ਰੀਫਲ ਦੇ ਕੇ ਸਨਮਾਨਿਤ ਕੀਤਾ।