ਜਗਰਾਓ, 2 ਦਸੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ )-ਸਥਾਨਕ ਬਜਾਜ ਮੋਟਰ ਸਾਈਕਲ ਦੀ ਏਜੰਸੀ ਦੇ ਡਾਇਰੈਕਟਰ ਨੂੰ ਸ਼ੋ ਰੂਮ ਦੇ ਬਾਹਰ ਕੰਧ ਤੇ ਮਾਰਨ ਦੀ ਧਮਕੀ ਦੇਣ ਸੰਬੰਧੀ ਥਾਣਾ ਸਿਟੀ ਵਿਥੇ ਅਗਿਆਤ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ। ਥਾਣਆ ਸਿਟੀ ਦੇ ਇੰਤਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੰਕਜ ਆਟੋਜ ਪ੍ਰਾਈਵੇਟ ਲਿਮਿਟਡ ਜੀ.ਟੀ ਰੋਡ ਜਗਰਾਉ ਸਾਹਮਣੇ ਲਾਲ ਪੈਲਿਸ ਵਲੋਂ ਦੇ ਡਾਇਰੈਕਟਰ ਸੁਸ਼ਾਂਤ ਕੁਮਾਰ ਨਿਵਾਸੀ ਅਹਾਤਾ ਬਦਨ ਸਿੰਘ, ਨੇੜੇ ਸ਼ਾਮ ਲਾਲ ਚੌਂਕ ਮੋਗਾ ਨੇ ਦਿਤੀ ਸ਼ਿਕਾਇਤ ਵਿਚ ਕਿਹਾ ਕਿ ਉਹ ਉਕਤ ਸ਼ੋ ਰੂਮ ਦਾ ਡਾਇਰੈਕਟਰ ਹੈ। ਅਸੀਂ ਹਰ ਰੋਜ ਆਪਣੀ ਏਜੰਸੀ ਸਵੇਰੇ 9 ਵਜੇ ਖੋਲਦੇ ਹਾਂ ਅਤੇ ਸ਼ਾਮ 6 ਵਜੇ ਬੰਦ ਕਰਦੇ ਹਾਂ। ਸਾਡੇ ਵਰਕਰ ਪ੍ਰੇਮਜੀਤ ਸਿੰਘ ਵਾਸੀ ਪਿੰਡ ਬਿੰਝਲ ਨੇ ਸਵੇਰੇ ਸ਼ੋ ਰੂਮ ਤੇ ਆ ਕੇ ਦੱਸਿਆ ਕਿ ਏਜੰਸੀ ਦੇ ਬਾਹਰ ਲੱਗੀ ਚਾਨਣੀ ਫਟੀ ਹੋਈ ਸੀ ਅਤੇ ਫਲੈਕਸੀ ਬੋਰਡ ਫੁਟਿਆ ਹੋਇਆ ਸੀ। ਕੰਧ ਉੱਪਰ ਪੰਕਜ ਮੌਤ 20/12/2022 ਪੰਕਜ ਬਾਂਸਲ ਮੌਤ’ ਲਿਖਿਆ ਹੋਇਆ ਸੀ। ਜਿਸਤੇ ਉਹ ਮੌਕੇ ਤੇ ਪਹੁੰਚੇ। ਸ਼ਿਕਾਇਤਕਰਤਾ ਨੇ ਕਿਹਾ ਕਿ ਇਹ ਸਾਰਾ ਕੁੱਝ ਕੋਈ ਨਾ ਮਾਲੂਮ ਵਿਅਕਤੀ ਜਾਂ ਵਿਅਕਤੀਆਂ ਨੇ ਮੇਰੇ ਬਿਜਨਿਸ ਨੂੰ ਨੁਕਸਾਨ ਪਹੁੰਚਾਉਣ ਖਾਤਿਰ ਜਾਂ ਕਿਸੇ ਹੋਰ ਮਕਸਦ ਨਾਲ, ਮੇਰੀ ਏਜੰਸੀ ਦੀ ਬਿਲਡਿੰਗ ਦੀ ਕੰਧ ਉੱਪਰ ਧਮਕੀ ਭਰੇ ਸ਼ਬਦ ਮਿਤੀ ਲਿਖੇ ਹਨ। ਜਿਕਰਯੋਗ ਹੈ ਕਿ ਸੁਸ਼ਾਂਤ ਕੁਮਾਰ ਦੀ ਮੇਨ ਏਜੰਸੀ ਮੋਗਾ ਵਿਖੇ ਹੈ। ਜਗਰਾਓਂ ਵਿਖੇ ਉਸਦੀ ਸਬ ਏਜੰਸੀ ਹੈ। ਜਿਥੇ ਉਹ ਖੁਦ 15 ਦਿਨਾਂ ’ਚ ਚੱਕਰ ਮਾਰਦਾ ਹੈ ਅਤੇ ਜ਼ਿਆਦਾ ਸਮਾਂ ਮੋਗੇ ਰਹਿੰਦਾ ਹੈ। ਜਾਣਕਾਰੀ ਅਨੁਸਾਰ ਸੁਸ਼ਆਾਂਤ ਕੁਮਾਰ ਨੂੰ ਇਸ ਧਮਕੀ ਤੋਂ ਬਾਅਦ ਪੁਲਿਸ ਵਲੋਂ ਸੁਸ਼ਾਂਤ ਕੁਮਾਰ ਨੂੰ ਪੁਲਿਸ ਪ੍ਰੋਟਕਸ਼ਨ ਦੇਣ ਦੀ ਪੇਸ਼ਕਸ਼ ਕੀਤੀ ਗਈਆ ਸੀ ਤਾਂ ਉਸ ਵਲੋਂ ਕਿਹਾ ਗਿਆ ਕਿ ਉਹ ਵਧੇਰੇ ਸਮਾਂ ਮੋਗਾ ਰਹਿੰਦੇ ਹਨ ਇਸ ਲਈ ਜਗਰਾਓਂ ਪੁਲਿਸ ਦੀ ਪ੍ਰੋਟਕਸ਼ਨ ਨਹੀਂ ਲੈ ਸਕਦਾ। ਜਿਸਤੇ ਜਗਰਾਓਂ ਪੁਲਿਸ ਵਲੋਂ ਮੋਗਾ ਪੁਲਿਸ ਨੂੰ ਸਾਰੇ ਤੱਥਾਂ ਦੀ ਜਾਣਖਾਰੀ ਪ੍ਰਦਾਨ ਕਰ ਦਿਤੀ ਗਈ ਹੈ। ਪੁਲਿਸ ਪ੍ਰੋਟਕਸ਼ਨ ਸੰਬਧੀ ਥਾਣਾ ਸਿਟੀ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਕਿਹਾ ਕਿ ਸੁਸ਼ਾਂਤ ਕੁਮਾਰ ਨੂੰ ਪੁਲਿਸ ਵਲੋਂ ਅਜਿਹੀ ਕਿਸੇ ਪੇਸ਼ਕਸ਼ ਦੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।