ਜਗਰਾਓਂ, 2 ਦਸੰਬਰ ( ਲਿਕੇਸ਼ ਸ਼ਰਮਾਂ, ਰਾਜਨ ਜੈਨ )-ਬੈਂਕ ਦਾ ਕਰੈਡਿਚ ਕਾਰਡ ਚਾਲੂ ਕਰਨ ਦਾ ਝਾਂਸਾ ਦੇ ਕੇ ਨੌਸਰਬਾਜ ਵਲੋਂ 11 ਲੱਖ 14 ਹਜਾਰ 980 ਰੁਪਏ ਬੈਂਕ ਅਕਾਉਂਟ ਵਿਚੋਂ ਸਾਫ ਕਰ ਦਿਤੇ। ਇਸ ਸਬੰੰਧ ਵਿਚ ਥਾਣਾ ਸਿਟੀ ਰਾਏਕੋਟ ਵਿਖੇ ਅਗਿਆਤ ਖਿਲਾਫ ਥੋਖਾ ਧੜੀ ਦਾ ਮੁਕਦਮਾ ਦਰਜ ਕੀਤਾ ਗਿਆ ਹੈ। ਸਬ ਇੰਸਪੈਕਟਰ ਜਸਪ੍ਰਈਥ ਕੌਰ ਨੇ ਕਿਹਾ ਕਿ ਹਰਦੀਪ ਸਿੰਘ ਧਾਲੀਵਾਲ ਨਿਵਾਸੀ ਪਿੰਡ ਉਗੁਕੋ ਤਹਿਸੀਲ ਤਪਾ, ਜਿਲਾ ਬਰਨਾਲਾ, ਵਰਤਮਾਨ ਨਿਵਾਸੀ ਪਿੰਡ ਸਹਿਬਾਜਪੁਰਾ ਨੇ ਦਿਤੀ ਸ਼ਿਕਾਇਤ ਵਿਚ ਕਿਹਾ ਕਿ ਮੇਰਾ ਸੈਂਟਰਲ ਬੈਂਕ ਆਫ ਇੰਡੀਆ ਬ੍ਰਾਂਚ ਰਾਏਕੋਟ ਵਿਖੇ ਖਾਤਾ ਹੈ। ਕਰੀਬ 2-3 ਮਹੀਨੇ ਪਹਿਲਾਂ ਮੈਂ ਸੈਂਟਰਲ ਬੈਂਕ ਆਫ ਇੰਡੀਆ ਬ੍ਰਾਂਚ ਰਾਏਕੋਟ ਦੇ ਕਹਿਣ ਪਰ ਕਰੈਡਿਟ ਕਾਰਡ ਬਣਵਾਇਆ ਸੀ। ਜਿਸਤੋ 4-5 ਦਿਨ ਬਾਅਦ ਮੈਨੂੰ ਮੇਰੇ ਮੋਬਾਇਲ ਨੰਬਰ ਤੇ ਇੱਕ ਮੋਬਾਇਲ ਨੰਬਰ 73775-01731 ਤੋਂ ਕਿਸੇ ਨਾ-ਮਾਲੂਮ ਵਿਅਕਤੀ ਦਾ ਫੋਨ ਆਇਆ ਤੇ ਜਿਸਨੇ ਮੈਨੂੰ ਕਿਹਾ ਕਿ ਤੇਰਾ ਕਰੈਡਿਟ ਕਾਰਡ ਚਾਲੂ ਕਰ ਦਿੰਦੇ ਹਾਂ। ਫਿਰ ਉਸਨੇ ਮੈਨੂੰ ਜੋ ਕਿਹਾ ਮੈਂ ਉਹੀ ਉਹੀ ਕਰੀ ਗਿਆ ਜਿਸਨੇ ਮੇਰੇ ਫੋਨ ਵਿੱਚ ਐਨੀ ਡਿਸਕ ਐਪ ਇੰਸਟਾਲ ਕਰਵਾਈ। ਜਿਸਨੇ ਮੈਨੂੰ ਆਪਣਾ ਨਾਮ ਸੁਨੀਲ ਕੁਮਾਰ ਦੱਸਿਆ ਅਤੇ ਕਿਹਾ ਕਿ ਉਹ ਹੈਡ ਆਫਿਸ ਮੁੰਬਈ ਤੋ ਬੋਲਦਾ ਹੈ। ਜਿਸਨੇ ਮੈਨੂੰ ਆਪਣੇ ਵਟਸਐਪ ਨੰਬਰ 82405-54643 ਤੋਂ ਵਿਸ਼ਵਾਸ ਦਿਵਾਉਣ ਲਈ ਆਪਣਾ ਪੈਨ ਕਾਰਡ ਵੀ ਭੇਜਿਆ। ਜਿਸ ਪਰ ਉਸਦਾ ਨਾਮ ਸੁਨੀਲ ਕੁਮਾਰ ਸਾਹੂ ਪੁੱਤਰ ਗੋਬਿੰਦ ਚੰਦਰਾ ਸਾਹੂ ਜਨਮ ਮਿਤੀ 01.06.1974 ਅਤੇ ਪੈਨ ਕਾਰਡ ਨੰਬਰ ਦਰਜ ਸੀ। ਫਿਰ ਮੈਂ ਮਿਤੀ 28.11.2022 ਨੂੰ ਆਪਣੇ ਮੋਬਾਇਲ ਤੇ ਮੈਸੇਜ ਚੈਕ ਕੀਤੇ ਤਾਂ ਪਤਾ ਲੱਗਾ ਕਿ ਮੇਰੇ ਬੈਂਕ ਖਾਤੇ ਵਿੱਚੋਂ ਵੱਖ ਵੱਖ ਟਰਾਂਜੈਕਸ਼ਨਾਂ ਰਾਹੀ ਕੁੱਲ 13,50,000/- ਰੁਪਏ ਕੱਟੇ ਗਏ। ਮਿਤੀ 29.11.2022 ਨੂੰ ਮੈਂ ਆਪਣਾ ਖਾਤਾ ਬੈਂਕ ਵਿੱਚ ਬਲਾਕ ਕਰਾਉਣ ਗਿਆ ਤਾਂ ਮਿਤੀ 29.11.2022 ਨੂੰ ਸੁਭਾ ਵਕਤ ਮੇਰੇ ਖਾਤੇ ਵਿੱਚ 1,15,000/- ਰੁਪਏ ਫਿਰ ਕੱਟੇ ਗਏ। ਜਿਸਤੋਂ ਬਾਅਦ 4,50,000/- ਰੁਪਏ ਮੇਰੇ ਖਾਤੇ ਵਿੱਚ ਵਾਪਸ ਆ ਗਏ। ਮੇਰੇ ਵੱਲੋਂ ਖਾਤਾ ਬਲਾਕ ਕਰਵਾਉਂਦੇ-ਕਰਵਾਉਦੇ ਮੇਰੇ ਖਾਤੇ ਵਿੱਚੋਂ 4999/- ਰੁਪਏ ਦੀਆਂ 20 ਐਂਟਰੀਆ ਰਾਹੀ ਕੁੱਲ 99980/- ਰੁਪਏ ਹੋਰ ਕਢਵਾ ਲਏ। ਹੁਣ ਮੈਂ ਆਪਣਾ ਉਕਤ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਕੇ ਬੈਂਕ ਖਾਤਾ ਲਾਕ ਕਰਵਾ ਦਿੱਤਾ ਹੈ। ਇਸ ਤਰ੍ਹਾਂ ਉਕਤ ਸੁਨੀਲ ਕੁਮਾਰ ਨਾਮ ਦੇ ਵਿਅਕਤੀ ਨੇ ਮੇਰੇ ਬੈਂਕ ਖਾਤੇ ਵਿੱਚ ਧੋਖਾਦੇਹੀ ਨਾਲ 11,14,980/- ਰੁਪਏ ਕਢਵਾ ਕੇ ਠੱਗੀ ਮਾਰ ਲਈ ਹੈ। ਹਰਦੀਪ ਸਿੰਘ ਦੀ ਸ਼ਿਕਾਇਤ ਤੇ ਅਦਿਆਤ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।