ਮੋਗਾ, 12 ਜਨਵਰੀ ( ਵਿਕਾਸ ਮਠਾੜੂ) -ਪੰਜਾਬ ਸਰਕਾਰ ਨੇ ਸੂਬੇ ਵਿੱਚ ਚਾਰ ਵਰਗਾਂ ਵਿੱਚ ਹਰੇਕ ਲਈ ਚੌਗਿਰਦਾ ਸੁਰੱਖਿਆ ਅਤੇ ਕੁਦਰਤੀ ਸਾਧਨਾਂ ਦੀ ਸੰਭਾਲ ਵਿੱਚ ਸਰਵਉੱਤਮ ਯੋਗਦਾਨ ਪਾਉਣ ਤੇ ਯਤਨ ਕਰਨ ਵਾਲਿਆਂ ਦੀ ਪਛਾਣ ਕਰਕੇ, ਉਨ੍ਹਾਂ ਨੂੰ ਪੁਰਸਕਾਰ ਦੇਣ ਲਈ ‘ਸ਼ਹੀਦ ਭਗਤ ਸਿੰਘ ਪੰਜਾਬ ਸਟੇਟ ਐਨੁਅਲ ਇਨਵਾਇਰਨਮੈਂਟ ਐਵਾਰਡ’ ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਚਾਰ ਵਰਗਾਂ ਵਿੱਚ ਸਰਵਉੱਤਮ ਪੇਂਡੂ ਪੰਚਾਇਤਾਂ, ਸਰਵਉੱਤਮ ਸੰਸਥਾ (ਅਕਾਦਮਿਕ ਸੰਸਥਾਵਾਂ ਜਿਵੇਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਸਮੇਤ ਸਰਕਾਰੀ/ਨਿੱਜੀ ਸੰਗਠਨ), ਸਰਵਉੱਤਮ ਕਾਰਜਗੁਜ਼ਾਰੀ ਵਾਲਾ ਗੈਰ ਕਾਨੂੰਨੀ ਸੰਗਠਨ/ਸਮਾਜਿਕ ਸੰਗਠਨ ਅਤੇ ਸਰਵਉੱਤਮ ਕਾਰਗੁਜ਼ਾਰੀ ਵਾਲਾ ਉਦਯੋਗ ਸ਼ਾਮਿਲ ਹਨ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਉਕਤ ਹਰੇਕ ਵਰਗ ਦੇ ਪੁਰਸਕਾਰ ਵਿੱਚ 1 ਲੱਖ ਰੁਪਏ ਦਾ ਇਨਾਮ, ਮੋਮੈਂਟੋ ਤੇ ਮਾਨਤਾ ਪ੍ਰਾਪਤ ਸਰਟੀਫਿਕੇਟ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸਾਲ 2023 ਦੇ ਐਡੀਸ਼ਨ ਲਈ ਪੁਰਸਕਾਰ ਦੇ ਉਪਰੋਕਤ ਚਾਰ ਵਰਗਾਂ ਦੇ ਹਰੇਕ ਤਹਿਤ ਨਾਮਜ਼ਦਗੀ ਲਈ।ਅਰਜ਼ੀਆਂ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ 31 ਜਨਵਰੀ, 2023 ਤੱਕ ਭੇਜੀਆਂ ਜਾ ਸਕਦੀਆਂ ਹਨ। ਅਰਜ਼ੀਆਂ ਭੇਜਣ ਲਈ ਨਿਰਧਾਰਿਤ ਫਾਰਮੇਟ ਸਮੇਤ ਵਿਸਤ੍ਰਿਤ ਹਦਾਇਤਾਂ https://decc.punjab.gov.in/ ‘ਤੇ ਦਿੱਤੀਆਂ ਗਈਆਂ ਹਨ।