ਸਿੱਧਵਾਂਬੇਟ, 6 ਅਪ੍ਰੈਲ ( ਰਾਜੇਸ਼ ਜੈਨ )-ਥਾਣਾ ਸਿੱਧਵਾਂਬੇਟ ਦੀ ਪੁਲਿਸ ਪਾਰਟੀ ਵੱਲੋਂ ਸਵਿਫਟ ਡਿਜ਼ਾਇਰ ਕਾਰ ਵਿੱਚ 162 ਕਿਲੋ ਨਕਲੀ ਦੇਸੀ ਘਿਓ ਦੀ ਸਪਲਾਈ ਕਰਨ ਆਏ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਏ.ਐਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਬੱਸ ਸਟੈਂਡ ਭੈਣੀ ਅਰਾਈਆਂ ਵਿਖੇ ਮੌਜੂਦ ਸਨ। ਉੱਥੇ ਇਤਲਾਹ ਮਿਲੀ ਕਿ ਗੁਰਦੀਪ ਰਾਮ ਅਤੇ ਹਰਬੰਸ ਸਿੰਘ ਵਾਸੀ ਪਿੰਡ ਰੱਲਾ ਥਾਣਾ ਜੋਗਾ ਜ਼ਿਲ੍ਹਾ ਮਾਨਸਾ ਨਕਲੀ ਦੇਸੀ ਘਿਓ ਸਪਲਾਈ ਕਰਨ ਦਾ ਧੰਦਾ ਕਰਦੇ ਹਨ। ਜੋ ਕਿ ਸਿੱਧਵਾਂਬੇਟ ਇਲਾਕੇ ਵਿੱਚ ਭੋਲੇ ਭਾਲੇ ਲੋਕਾਂ ਨੂੰ ਆਪਣੀ ਸਵਿਫਟ ਕਾਰ ਵਿੱਚ ਨਕਲੀ ਦੇਸੀ ਘਿਓ ਲੈ ਕੇ ਹੰਬੜਾਂ ਰਾਹੀਂ ਲੁਧਿਆਣਾ ਤੋਂ ਸਿੱਧਵਾਂਬੇਟ ਵੱਲ ਆ ਰਹੇ ਹਨ। ਇਸ ਸੂਚਨਾ ’ਤੇ ਗੁਰਦੀਪ ਰਾਮ ਅਤੇ ਹਰਬੰਸ ਸਿੰਘ ਨੇ ਬੱਸ ਸਟੈਂਡ ਤਲਵਾੜਾ ਕੋਲ ਨਾਕਾਬੰਦੀ ਕਰਕੇ ਇਕ ਸਵਿਫਟ ਡਿਜ਼ਾਇਰ ਕਾਰ ’ਚੋਂ 162 ਕਿਲੋ ਨਕਲੀ ਦੇਸੀ ਘਿਓ ਸਮੇਤ ਕਾਬੂ ਕੀਤਾ। ਏ.ਐਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਲੋਕ ਪਿਛਲੇ ਕਾਫੀ ਸਮੇਂ ਤੋਂ ਨਕਲੀ ਦੇਸੀ ਘਿਓ ਵੇਚਣ ਦਾ ਧੰਦਾ ਕਰ ਰਹੇ ਹਨ ਅਤੇ ਭੋਲੇ ਭਾਲੇ ਲੋਕਾਂ ਨੂੰ 2 ਲੀਟਰ ਨਕਲੀ ਘਿਓ ਸਿਰਫ ਪੰਜ ਸੌ ਰੁਪਏ ਵਿੱਚ ਵੇਚਦੇ ਸਨ। ਇਨ੍ਹਾਂ ਖਿਲਾਫ ਥਾਣਾ ਸਿੱਧਵਾਂਬੇਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।