ਜਗਰਾਉਂ, 1 ਮਾਰਚ (ਭਗਵਾਨ ਭੰਗੂ – ਲਿਕੇਸ ਸ਼ਰਮਾ): ਡੇਲੀ ਜਗਰਾਉਂ ਨਿਊਜ਼ ਅਦਾਰੇ ਦੇ ਉਪ ਸੰਪਾਦਕ ਰਾਜੇਸ਼ ਜੈਨ ਵੱਲੋਂ ਆਪਣੀ ਮਾਤਾ ਸੁਲੱਖਣਾ ਜੈਨ ਜੀ ਦੀ ਮਿੱਠੀ ਯਾਦ ਵਿੱਚ ਮੇਨ ਬਾਜ਼ਾਰ ਜਗਰਾਉਂ ਵਿਖੇ ਆਪਣੇ ਸ਼ੋਅ ਰੂਮ ਬੰਬੇ ਕਲਾਥ ਹਾਊਸ ਅੱਗੇ ਕੁਲਚੇ ਛੋਲਿਆਂ ਦਾ ਲੰਗਰ ਲਗਾਇਆ ਗਿਆ। ਰਾਜੇਸ਼ ਜੈਨ ਸਮੇਤ ਸਮੁੱਚੇ ਪਰਿਵਾਰਿਕ ਮੈਂਬਰਾਂ ਵਲੋਂ ਖੁਦ ਆਪਣੇ ਹੱਥੀਂ ਸੇਵਾ ਕੀਤੀ ਅਤੇ ਸਤਿਕਾਰ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕੁਲਚੇ ਛੋਲਿਆਂ ਦਾ ਛਕਾਇਆ ਗਿਆ।ਇਸ ਮੌਕੇ ਰਾਜੇਸ਼ ਜੈਨ ਨੇ ਗੱਲਬਾਤ ਦੌਰਾਨ ਦੱਸਿਆ ਕੀ ਮਾਤਾ ਪਿਤਾ ਦੀ ਮਿਹਨਤ ਸਦਕਾ ਹੀ ਬੱਚੇ ਤਰੱਕੀ ਕਰਦੇ ਹਨ।ਅੱਜ ਚਾਹੇ ਉਨ੍ਹਾਂ ਦੇ ਮਾਤਾ ਉਨ੍ਹਾਂ ਵਿੱਚ ਨਹੀਂ ਹਨ।ਪਰ ਉਨ੍ਹਾਂ ਦੀ ਯਾਦ ਉਨ੍ਹਾਂ ਨੂੰ ਹਮੇਸ਼ਾ ਮਹਿਸੂਸ ਹੁੰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯਾਦ ਵਿਚ ਇਹ ਭੰਡਾਰਾ ਲਗਾਇਆ ਗਿਆ ਹੈ। ਇਸ ਮੌਕੇ ਡੇਲੀ ਜਗਰਾਉਂ ਨਿਊਜ਼ ਦੀ ਸਮੁੱਚੀ ਟੀਮ ਵੀ ਹਾਜ਼ਰ ਰਹੀ।
