ਜਗਰਾਉਂ (ਪ੍ਰਤਾਪ ਸਿੰਘ): ਸਿੱਖ ਮਿਸ਼ਨਰੀ ਕਾਲਜ ਲੁਧਿਆਣਾ (ਰਜਿ.) ਸਰਕਲ ਜਗਰਾਉਂ ਵੱਲੋਂ ਖਾਲਸੇ ਦਾ ਜੰਗਜ਼ੂ ਤਿਉਹਾਰ ਹੋਲੇ ਮਹੱਲੇ ਦੀ ਖੁਸ਼ੀ ਵਿੱਚ 8 ਮਾਰਚ ਦਿਨ ਬੁੱਧਵਾਰ ਨੂੰ ਗੌਰਮਿੰਟ ਸੀਨੀਅਰ ਸਕੈਂਡਰੀ ਸਕੂਲ ਜਗਰਾਓਂ ਵਿਖੇ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਦੀਆਂ ਤਿਆਰੀਆਂ ਮੁਕੰਮਲ ਹਨ। ਇਸ ਮੌਕੇ ਸਰਕਲ ਇੰਚਾਰਜ਼ ਭਾਈ ਸੁਖਜੀਤ ਸਿੰਘ, ਭਾਈ ਜਗਜੀਤ ਸਿੰਘ ਨੇ ਆਖਿਆ ਕਿ ਨੌਜਵਾਨੀ ਨੂੰ ਬਦਰੰਗੇ ਰੰਗਾਂ ਤੋਂ ਬਚਾਉਣ ਲਈ ਤੇ ਦਸਮੇਸ਼ ਪਿਤਾ ਜੀ ਵੱਲੋਂ ਸ਼ੁਰੂ ਕੀਤਾ ਗਿਆ ਤਿਉਹਾਰ ਮੱਹਲਾ ਨੂੰ ਦਰਸਾਉਂਦਾ ਇਹ ਸਮਾਗਮ ਹੋਵੇਗਾ ਜਿਸ ਵਿਚ ਨੌਜਵਾਨ ਬੱਚੇ, ਬੱਚੀਆਂ ਹਿਸਾ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਮਨੋਰੰਜਨ ਖੇਡਾਂ ਦੇ ਨਾਲ-ਨਾਲ ਉਘੇ ਪ੍ਰਚਾਰਕ ਭਾਈ ਪਰਮਪਾਲ ਸਿੰਘ ਜੀ ਵੀ ਪਹੁੰਚਣਗੇ । ਜੋ ਇਸ ਤਿਉਹਾਰ ਨੂੰ ਸ਼ੁਰੂ ਕਰਨ ਦੇ ਇਤਿਹਾਸ ਤੇ ਚਾਨਣਾ ਪਾਉਣਗੇ। ਸਮਾਗਮ ਦੀ ਕਮਾਂਡ ਸੰਭਾਲ ਰਹੇ ਨੌਜਵਾਨਾਂ ਇਸ਼ਮੀਤ ਸਿੰਘ ਭੰਡਾਰੀ, ਇਕਮਨਦੀਪ ਸਿੰਘ, ਜਨਪ੍ਰੀਤ ਸਿੰਘ, ਮਨਦੀਪ ਸਿੰਘ ਸੋਢੀ, ਗੁਰਮੁੱਖ ਸਿੰਘ ਆਦਿ ਨੇ ਦੱਸਿਆ ਕਿ ਸਮਾਗਮ ਵਿੱਚ ਦਿਲਚਸਪ ਖੇਡਾਂ ਇੱਕ ਲੱਤ ਤੇ ਖੜਨਾ, ਮਿਊਜ਼ੀਕਲ ਚੇਅਰ, ਰੱਸੀ ਟੱਪਣਾ, ਪਲੈਟੀ ਸਟੋਕ, ਨਿਸ਼ਾਨੇਬਾਜ਼ੀ ਖੇਡਾਂ ਹੋਣਗੀਆਂ। ਗਤਕਾ ਸੰਗਤਾਂ ਦੀ ਖਿੱਚ ਦਾ ਕੇਂਦਰ ਹੋਵੇਗਾ। ਇਸ ਮੌਕੇ ਆਕਰਸ਼ਕ ਇਨਾਮ ਵੀ ਕੱਢੇ ਜਾਣਗੇ ਜੋ ਹਾਜ਼ਰ ਸੰਗਤਾਂ ਵਿੱਚ ਹੀ ਦਿੱਤੇ ਜਾਣਗੇ। ਉਨ੍ਹਾਂ ਆਪਣੇ ਸਾਥੀਆਂ ਤੇ ਬੱਚਿਆਂ ਨੂੰ ਆਖਿਆ ਕਿ ਆਓ ਆਪਾਂ ਦਸਮੇਸ਼ ਪਿਤਾ ਜੀ ਵੱਲੋਂ ਸ਼ੁਰੂ ਕੀਤੇ ਤਿਉਹਾਰ ਨੂੰ ਧੂਮਧਾਮ ਤੇ ਉਤਸ਼ਾਹ ਨਾਲ ਮਨਾਈਏ , ਅਨੰਦ ਵੀ ਮਾਣੀਏ ਤੇ ਇਨਾਮ ਵੀ ਜਿਤੀਏ। ਇਸ ਮੌਕੇ ਸਮਾਗਮ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਸਮੇਂ ਭਾਈ ਸੁਖਜੀਤ ਸਿੰਘ,ਭਾਈ ਜਗਜੀਤ ਸਿੰਘ ,ਅਸ਼ਮੀਤ ਸਿੰਘ ਭੰਡਾਰੀ , ਇਕਮਨਦੀਪ ਸਿੰਘ ,ਮਨਦੀਪ ਸਿੰਘ ਸੋਢੀ, ਗੁਰਮੁਖ ਸਿੰਘ, ਜਨਪ੍ਰੀਤ ਸਿੰਘ ,ਜਸਵਿੰਦਰ ਕੌਰ ,ਮਨਦੀਪ ਕੌਰ ਆਦਿ ਹਾਜਰ ਸਨ।
