Home crime ਜਗਰਾਉਂ ਪੁਲਿਸ ਨੇ ਨਸ਼ਿਆਂ ਖਿਲਾਫ ਕੀਤਾ ਸਰਚ ਅਪ੍ਰੇਸ਼ਨ

ਜਗਰਾਉਂ ਪੁਲਿਸ ਨੇ ਨਸ਼ਿਆਂ ਖਿਲਾਫ ਕੀਤਾ ਸਰਚ ਅਪ੍ਰੇਸ਼ਨ

75
0

ਨਸ਼ਿਆਂ ਦੇ ਖਾਤਮੇ ਤੱਕ ਨੂੰ ਸਰਚ ਅਪ੍ਰੇਸ਼ਨ ਰਹਿਣਗੇ ਜਾਰੀ  : ਐਸ ਐਸ ਪੀ 

ਜਗਰਾਉਂ  1 ਮਾਰਚ ( ਰਾਜੇਸ਼ ਜੈਨ, ਭਗਵਾਨ ਭੰਗੂ ) – ਪਿਛਲੇ ਦਿਨਾਂ ਤੋਂ ਨਸ਼ਾ ਤਸਕਰੀ ਨੂੰ ਲੈ ਕੇ ਪਿੰਡ ਗਾਲਿਬ ਕਲਾਂ ਵਿਖੇ ਹੋਏ ਝਗੜੇ ਤੋਂ ਬਾਅਦ ਗਾਲਿਬ ਕਲਾਂ ਅਤੇ ਆਸ ਪਾਸ ਪਿੰਡਾਂ ਵਿੱਚ ਨਸ਼ਾ ਤਸਕਰੀ ਖੁੱਲੇਆਮ ਹੋਣ ਦੀ ਚਰਚਾ ਅਤੇ ਕਾਰਵਾਈ ਲਈ ਪਿੰਡ ਵਾਸੀਆਂ ਵਲੋਂ ਐਸ ਐਸ ਪੀ ਨਵਨੀਤ ਬੈਂਸ ਨਾਲ ਕੀਤੀ ਗਈ ਮੁਲਾਕਾਤ ਤੋਂ ਬਾਅਦ ਬੁੱਧਵਾਰ ਨੂੰ ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਨਵਨੀਤ ਸਿੰਘ ਬੈਂਸ ਦੇ ਨਿਰਦੇਸ਼ਾਂ ਤੇ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਜਗਰਾਉਂ ਅਤੇ ਬੇਟ ਏਰੀਏ ਵਿੱਚ ਜੰਗੀ ਪੱਧਰ ਤੇ ਕਾਰਡਨ ਅਤੇ ਸਰਚ ਅਪ੍ਰੇਸ਼ਨ ਕੀਤਾ ਗਿਆ। ਜਿਸ ਵਿਚ ਐੱਸਪੀ ਡੀ ਹਰਿੰਦਰਪਾਲ ਸਿੰਘ ਪਰਮਾਰ  , ਡੀ ਐੱਸ ਪੀ ਸਤਵਿੰਦਰ ਸਿੰਘ ਵਿਰਕ,ਥਾਣਾ ਸਿੱਧਵਾਂ ਬੇਟ ਦੇ ਮੁੱਖ ਅਫਸਰ ਇੰਸਪੈਕਟਰ ਸੁਨੀਲ ਕੁਮਾਰ, ਥਾਣਾ ਸਦਰ ਦੇ ਮੁੱਖ ਅਫ਼ਸਰ ਅਮਰਜੀਤ ਸਿੰਘ, ਥਾਣਾ ਸਿਟੀ ਦੇ ਮੁੱਖ ਅਫਸਰ ਇੰਸਪੈਕਟਰ ਹੀਰਾ ਸਿੰਘ,ਸੀ ਆਈ ਏ ਦੇ ਇੰਚਾਰਜ ਨਵਨੀਤ ਸਿੰਘ ਭੱਟੀ ਤੋਂ ਇਲਾਵਾ  ਲਗਭਗ 100 ਪੁਲੀਸ ਕਰਮਚਾਰੀਆ ਵੱਲੋਂ  ਜਗਰਾਉਂ ਅਤੇ ਸਿੱਧਵਾਂ ਬੇਟ ਦੇ ਕਈ ਪਿੰਡਾਂ ਵਿੱਚ ਸਰਚ ਆਪ੍ਰੇਸ਼ਨ ਕੀਤਾ ਗਿਆ ਅਤੇ  ਨਾਕਾਬੰਦੀ ਕੀਤੀ ਗਈ। ਸਰਚ ਪਾਰਟੀਆਂ ਵੱਲੋਂ ਪਿੰਡ ਸ਼ੇਰੇਵਾਲਾ ਅਤੇ ਪਿੰਡ ਗਾਲਿਬ ਵਿਚ ਬਰੀਕੀ ਨਾਲ ਸਰਚ ਕੀਤੀ ਗਈ । ਸਰਚ ਆਪ੍ਰੇਸ਼ਨ ਦੇ ਦੌਰਾਨ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਸ਼ਾ ਸਮਗਲਰਾਂ ਨੂੰ ਨੱਥ ਪਾਉਣ ਲਈ ਸਰਚ ਅਪ੍ਰੇਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਬਲਿਕ ਪੁਲਸ ਦਾ ਸਾਥ ਦੇਵੇ ਤਾਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਖਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਸਰਚ ਅਪ੍ਰੇਸ਼ਨ ਜਾਰੀ ਸੀ

LEAVE A REPLY

Please enter your comment!
Please enter your name here