੍ਹ ਜੈ ਅੰਬੇ ਯੂਨੀਅਨ ਵੱਲੋਂ ਜੁਗਾੜੂ ਰੇਹੜੀਆਂ ਬੰਦ ਕਰਨ ਲਈ ਟਰੈਫਿਕ ਪੁਲਿਸ ਇੰਚਾਰਜ ਨੂੰ ਦਿੱਤਾ ਮੰਗ ਪੱਤਰ
ਜਗਰਾਉਂ, 2 ਦਸੰਬਰ ( ਭਗਵਾਨ ਭੰਗੂ, ਅਸ਼ਵਨੀ )-ਜੈ ਅੰਬੇ ਟੈਂਪੂ ਯੂਨੀਅਨ ਪੁਰਾਣੀ ਦਾਣਾ ਮੰਡੀ ਵਿਖੇ ਜਗਰਾਉਂ ਟਰੈਫਿਕ ਪੁਲੀਸ ਵੱਲੋਂ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇੰਸਪੈਕਟਰ ਦਵਿੰਦਰ ਸਿੰਘ ਟਰੈਫਿਕ ਇੰਚਾਰਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਰਦੀ ਦੇ ਮੌਸਮ ਵਿਚ ਧੁੰਦਾਂ ਕਾਰਨ ਰੋਡ ਉੱਪਰ ਐਕਸੀਡੈਂਟ ਤੋਂ ਬਚਣ ਲਈ ਵਿਸ਼ੇਸ਼ ਅਹਿਤੀਆਤ ਵਰਤਣ ਦੀ ਜਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਆਪਣੀ ਗੱਡੀ ਗਲਤ ਪਾਰਕ ਕਰ ਕ ਜਾਂਦੇ ਹਨ। ਉਨ੍ਹਾਂ ਦੇ ਚਲਾਨ ਕੱਟੇ ਜਾਂਦੇ ਹਨ ਤਾਂ ਜੋ ਲੋਕ ਗਲਤ ਜਗ੍ਹਾ ਗੱਡੀ ਪਾਰਕ ਨਾ ਹੋ ਸਕੇ। ਇਸ ਮੌਕੇ ਟੈਂਪੂ ਯੂਨੀਅਨ ਦੇ ਪ੍ਰਧਾਨ ਹਾਕਮ ਸਿੰਘ ਨੇ ਟ੍ਰੈਫਿਕ ਪੁਲਿਸ ਅਧਿਕਾਰੀਆਂ ਵਲੋਂ ਦਿਤੀ ਜਾਣਕਾਰੀ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਯੂਨੀਅਨ ਵਲੋਂ ਟਰੈਫਿਕ ਪੁਲਿਸ ਇੰਚਾਰਜ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਉਨ੍ਹਾਂ ਵੱਲੋਂ ਜਗਾੜੂ ਰੇਹੜੀ ਵਾਲਿਆਂ ਤੇ ਕਾਰਵਾਈ ਕਰਨ ਲਈ ਕਿਹਾ ਗਿਆ। ਉਨ੍ਹਾਂ ਮੰਗ ਕੀਤੀ ਕਿ ਜੁਗਾੜੂ ਰੋਹੜੀਆਂ ਬੰਦ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਗੱਡੀਆਂ ਦਾ ਟੈਕਸ ਭਰਦੇ ਹਾਂ। ਪਰ ਜੁਗਾੜੂ ਰੇਹੜੀਆਂ ਵਾਲਿਆਂ ਪਾਸ ਨਾ ਤਾਂ ਕੋਈ ਦਸਤਾਵੇਜ ਹੁੰਦੇ ਹਨ ਅਤੇ ਨਾ ਹੀ ਉਹ ਕੋਈ ਟੈਤਸ ਭਰਦੇ ਹਨ ਉਲਟਾ ਉਹ ਲੋੜ ਤੋਂ ਵੱਧ ਭਾਰ ਲੱਦ ਲੈਂਦੇ ਨੇ ਜੋ ਹਾਦਸੇ ਦਾ ਸ਼ਿਕਾਰ ਬਣ ਸਕਦੇ ਹਨ। ਉਨ੍ਹਾਂ ਜੁਗਾੜੂ ਰੇਹੜੀਆਂ ਨੂੰ ਬੰਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਇੰਸਪੈਕਟਰ ਦਵਿੰਦਰ ਸਿੰਘ, ਏ ਐਸ ਆਈ ਹਰਪਾਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ, ਏਐਸਆਈ ਕੁਮਾਰ ਸਿੰਘ, ਏਐਸਆਈ ਸੁਖਦੇਵ ਸਿੰਘ, ਪ੍ਰਧਾਨ ਮੱਖਣ ਸਿੰਘ ਸੇਖਦੌਲਤ, ਕਰਮਾ ਅਲੀਗੜ, ਗੁਰਜੀਤ ਜਗਰਾਉਂ, ਫੌਜੀ ਚੂਹੜਚੱਕ, ਜੋ ਅੰਬੇ ਯੂਨੀਅਨ ਪ੍ਰਧਾਨ ਹਾਕਮ ਸਿੰਘ, ਗੋਲਡੀ ਜਗਰਾਉਂ, ਜੀਤਾ, ਹਰਜੀਤ ਜਗਰਾਉ ਅਤੇ ਅਹੁਦੇਦਾਰ ਹਾਜਰ ਸਨ।
