ਸ਼੍ਰੋਮਣੀ ਕਮੇਟੀ ਸਿੱਖ ਬੱਚਿਆਂ ਵਾਸਤੇ ਸਿਵਲ ਸੇਵਾਵਾਂ ਦੀ ਮੁਫ਼ਤ ਤਿਆਰੀ ਲਈ ਖੋਲੇ ਸੰਸਥਾਵਾਂ:- ਪ੍ਰਤਾਪ ਸਿੰਘ
ਜਗਰਾਉ ( ਵਿਕਾਸ ਮਠਾੜੂ)-): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਜਟ ਤਿਆਰ ਕਰਨ ਵਾਸਤੇ ਪਹਿਲੀ ਵਾਰ ਇਕ ਵਧੀਆ ਸ਼ੁਰੂਆਤ ਕਰਦਿਆਂ ਸੰਗਤਾਂ ਤੋਂ ਸੁਝਾਵਾਂ ਦੀ ਮੰਗ ਕੀਤੀ ਹੈ ਜਿਸ ਨੂੰ ਸਿੱਖਾਂ ਵੱਲੋਂ ਸਲਾਇਆ ਜਾ ਰਿਹਾ ਹੈ। ਇਸ ਸਬੰਧੀ ਸੁਝਾਅ ਦਿੰਦਿਆਂ ਖਾਲਸਾ ਪਰਿਵਾਰ ਦੇ ਕੋਆਰਡੀਨੇਟਰ ਪ੍ਰਤਾਪ ਸਿੰਘ ਨੇ ਆਖਿਆ ਕਿ ਅੱਜ ਜਿਸ ਤਰ੍ਹਾਂ ਘੱਟ ਗਿਣਤੀਆਂ ਖਾਸ ਕਰ ਸਿੱਖ ਧਰਮ ਤੇ ਹਰ ਪਾਸਿਓਂ ਹਮਲੇ ਹੋ ਰਹੇ ਹਨ। ਆਰਥਕ ਤੰਗੀ ਵਾਲਿਆਂ ਨੂੰ ਲਾਲਚ ਦੇ ਕੇ ਆਪਣੇ ਧਰਮ ਵੱਲ ਖਿੱਚਿਆ ਜਾ ਰਿਹਾ ਹੈ। ਸਿੱਖ ਪਰੰਪਰਾਵਾਂ ਤੋਂ ਅਣਜਾਣ ਲਾਲਚ ਵੱਸ ਹੋ ਕੇ ਕਈ ਸਿੱਖ ਆਪਣੇ ਧਰਮ ਨੂੰ ਬੇਦਾਵਾ ਦੇ ਰਹੇ ਹਨ ਜਿਸ ਕਰਕੇ ਨਵੀਂ ਪੀੜ੍ਹੀ ਧਰਮ ਤੋਂ ਦੂਰ ਜਾ ਰਹੀ ਹੈ। ਅਜਿਹੀ ਸਥਿਤੀ ਵਿਚ ਆਮ ਲੋਕਾਈ ਦੇ ਭਲੇ ਦੇ ਯਤਨਾਂ ਨੂੰ ਕੁਝ ਦੇਰ ਲਈ ਮੁਅੱਤਲ ਕਰ ਕੇ ਸਿੱਖ ਧਰਮ ਦੀਆਂ ਬੁਨਿਆਦੀ ਦਿਕਤਾਂ ਵੱਲ ਸੇਧਤ ਹੋਣ ਦੀ ਵੱਡੀ ਲੋੜ ਹੈ ਕਿਉਂਕਿ ਜਿਥੇ ਸਿੱਖੀ ਨੂੰ ਗੈਰਾਂ ਵੱਲੋਂ ਖੋਰਾ ਲਾਇਆ ਜਾ ਰਿਹਾ ਹੈ ਉੱਥੇ ‘ਆਪਣਿਆਂ’ ਵੱਲੋਂ ਹੀ ਸਿੱਖਾਂ ਨੂੰ ਡੇਰੇਵਾਦ ਵੱਲ ਖਿੱਚਿਆ ਜਾ ਰਿਹਾ ਹੈ ਜਿਸ ਕਰਕੇ ਸਿੱਖੀ ਵਿਚ ਪ੍ਰਪੱਕ ਰਹਿਣ ਵਾਲਿਆਂ ਦੀ ਘੱਟ ਰਹੀ ਗਿਣਤੀ ਨੂੰ ਧਿਆਨ ਚ ਰੱਖਦਿਆਂ ਸ਼੍ਰੋਮਣੀ ਕਮੇਟੀ ਸਿੱਖ ਅਦਾਰਿਆਂ, ਖਾਲਸਾ ਨਾ ਦੇ ਥੱਲੇ ਚੱਲ ਰਹੇ ਵਿਦਿਅਕ ਸੰਸਥਾਵਾਂ ਵਿਚ ਵੱਧ ਤੋਂ ਵੱਧ ਅਮ੍ਰਿੰਤਧਾਰੀ ਸਿੱਖ ਨੌਜਵਾਨਾਂ ਦੀ ਭਰਤੀ ਕਰਕੇ ਉੱਚ ਦਰਜੇ ਦੀ ਪੜ੍ਹਾਈ ਦੀ ਤਿਆਰੀ ਕਰਵਾਉਣ ਵਾਸਤੇ ਸੰਸਥਾਵਾਂ ਖੁੱਲਣੀਆਂ ਚਾਹੀਦੀਆਂ ਹਨ ਤਾਂ ਕਿ ਸਿੱਖ ਨੌਜਵਾਨ ਆਈ ਪੀ ਐਸ, ਆਈ ਸੀ ਐਸ ਬਣ ਕੇ ਦੇਸ਼ ਦੇ ਨੀਤੀ ਘਾੜਿਆਂ ਵਿੱਚ ਸ਼ਾਮਲ ਹੋ ਕੇ ਸਿੱਖੀ ਦੀ ਪ੍ਰਫੁਲਤਾ ਵਿਚ ਆਪਣਾ ਯੋਗਦਾਨ ਪਾ ਸਕਣ। ਅਜਿਹੇ ਉਪਰਾਲਿਆਂ ਨਾਲ ਸਿੱਖ ਧਰਮ ਵਿੱਚ ਆ ਰਹੀ ਗਿਰਾਵਟ ਨੂੰ ਠੱਲ੍ਹ ਪਵੇਗੀ। ਇਸ ਮੌਕੇ ਖਾਲਸਾ ਪਰਿਵਾਰ ਦੇ ਮੈਂਬਰਾਂਨ ਦੀਪਿੰਦਰ ਸਿੰਘ ਭੰਡਾਰੀ , ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਜਗਦੀਪ ਸਿੰਘ ਮੋਗੇ ਵਾਲੇ, ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ, ਚਰਨਜੀਤ ਸਿੰਘ ਚੀਨੂੰ, ਪਰਮਿੰਦਰ ਸਿੰਘ, ਹਰਦੇਵ ਸਿੰਘ ਬੋਬੀ, ਇਕਬਾਲ ਸਿੰਘ ਨਾਗੀ, ਰਵਿੰਦਰਪਾਲ ਸਿੰਘ ਮੈਦ ਤੇ ਪ੍ਰਿਥਵੀਪਾਲ ਸਿੰਘ ਚੱਢਾ ਆਦਿ ਹਾਜ਼ਰ ਸਨ।