ਬਟਾਲਾ, 7 ਅਪ੍ਰੈਲ (ਲਿਕੇਸ਼ ਸ਼ਰਮਾ – ਅਸ਼ਵਨੀ) : ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਹਰ ਜਿਲੇ ਵਿੱਚ ਬੇਮੌਸਮੀ ਮੀਂਹ ਕਾਰਨ ਪ੍ਰਭਾਵਿਤ ਹੋਈ ਕਣਕ ਦਾ ਮੌਕੇ ਤੇ ਜਾ ਕੇ ਜਾਇਜ਼ਾ ਲਿਆ ਜਾ ਰਿਹਾ ਹੈ। ਜਿਸ ਤਹਿਤ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਡੀ.ਐਮ. ਬਟਾਲਾ Dr. shayari Bhandari ਵੱਲੋਂ ਪਿੰਡ ਬਹਾਦਰਪੁਰ ਵਿਖੇ ਬੇਮੋਸਮੇ ਮੀਂਹ ਨਾਲ ਨੁਕਸਾਨੀ ਫਸਲ ਕਣਕ ਦੀ ਸਪੈਸ਼ਲ ਗਿਰਦਾਵਰੀ ਦੀ ਪੜਤਾਲ ਦਾ ਮੌਕੇ ਤੇ ਜਾ ਕੇ ਜਾਇਜਾ ਲਿਆ ਗਿਆ।ਐਸਡੀਐਮ ਨੇ ਪ੍ਰਭਾਵਿਤ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਨੁਕਸਾਨ ਬਾਰੇ ਪੰਜਾਬ ਸਰਕਾਰ ਨੇ ਬਹੁਤ ਸੰਜੀਦਗੀ ਨਾਲ ਵਿਚਾਰ ਵਟਾਦਰਾਂ ਕੀਤਾ ਹੈ ਤੇ ਮੁੱਖ ਮੰਤਰੀ ਪੰਜਾਬ ਨੇ ਕਿਸਾਨਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਹੈ।ਐਸ.ਡੀ.ਐਮ. ਬਟਾਲਾ ਨੇ ਪਿੰਡ ਬਹਾਦਰਪੁਰ ਵਿਚ ਪ੍ਰਭਾਵਿਤ ਕਣਕ ਦੀ ਫਸਲ ਨੂੰ ਕਿਸਾਨਾਂ ਦੀ ਹਾਜ਼ਰੀ ਵਿਚ ਖੁਦ ਵੇਖਿਆ ਅਤੇ ਕਿਹਾ ਕਿ ਉਹਨਾਂ ਦੀ ਸਰਕਾਰ ਕਿਸਾਨੀ ਹਿੱਤਾਂ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਹਰ ਇੱਕ ਪ੍ਰਭਾਵਿਤ ਕਿਸਾਨ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।ਇਸ ਮੌਕੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ, ਸ਼ੂਗਰਮਿੱਲ ਖੰਡ ਮਿੱਲ ਬਟਾਲਾ ਦੇ ਚੇਅਰਮੈਨ ਸੁਖਜਿੰਦਰ ਸਿੰਘ,ਜਨਰਲ ਮੈਨੇਜਰ ਕੈਂਰੋਂ ਜੀ, ਖੇਤੀਬਾੜੀ ਵਿਭਾਗ ਤੋਂ ਰਵਿੰਦਰ ਕੌਰ, ਕਾਨੂੰਗੋ ਅਜੇ ਕੁਮਾਰ, ਪਟਵਾਰੀ ਜਗਦੀਸ਼ ਸਿੰਘ,ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜਰ ਸਨ।