Home crime ਪੀ ਏ ਦੇ ਰਿਸ਼ਵਤ ਮਾਮਲੇ ‘ਚ ਆਇਆ ਨਵਾਂ ਮੋੜ !

ਪੀ ਏ ਦੇ ਰਿਸ਼ਵਤ ਮਾਮਲੇ ‘ਚ ਆਇਆ ਨਵਾਂ ਮੋੜ !

68
0

ਵਿਧਾਇਕ ਤੇ ਸਰਪੰਚ ਦੇ ਪਤੀ ਦੀ ਗੱਲਬਾਤ ਦੀ ਆਡੀਓ ਵਾਇਰਲ; ਜਾਣੋ
    ਬਠਿੰਡਾ (ਰਾਜਨ ਜੈਨ-ਮੋਹਿਤ ਜੈਨ) ਜ਼ਿਲ੍ਹੇ ਦੇ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਕੋਲੋਂ ਰਿਸ਼ਵਤ ਲੈਣ ਦੇ ਮਾਮਲੇ ‘ਚ ਆਡੀਓ ਵਾਇਰਲ ਹੋਈ ਹੈ। ਇਸ ਆਡੀਓ ‘ਚ ਬਠਿੰਡਾ ਦਿਹਾਤੀ ਦੇ ਵਿਧਾਇਕ ਅੰਮ੍ਰਿਤ ਰਤਨ ਕੋਟਫੱਤਾ ਉਸ ਦੇ ਪੀਏ ਰਿਸ਼ਵ ਤੇ ਪ੍ਰਿਤਪਾਲ ਕੁਮਾਰ ਵਿਚਕਾਰ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਦੇ ਪਰਾਈਵੇਟ ਪੀਏ ਰਿਸ਼ਭ ਨੂੰ ਚਾਰ ਲੱਖ ਰੁਪਏ ਰਿਸ਼ਵਤ ਲੈਂਦਿਆ ਰੰਗੇ ਹੱਥੀ ਫੜਿਆ ਸੀ। ਪੀੜਤ ਪਿਰਤਪਾਲ ਕੁਮਾਰ ਨੇ ਖੁਲਾਸਾ ਕੀਤਾ ਸੀ ਕਿ 25 ਲੱਖ ਰੁਪਏ ਦੀ ਗ੍ਰਾਂਟ ਦੇਣ ਬਦਲੇ ਵਿਧਾਇਕ ਨੇ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਜਿਸ ਦੀ ਰਿਕਾਰਡਿੰਗ ਉਸ ਕੋਲ ਹੈ। ਵਾਇਰਲ ਹੋਈ ਆਡੀਓ ਵਿਚ ਵਿਧਾਇਕ ਅੰਮ੍ਰਿਤ ਰਤਨ ਕੋਟ ਫੱਤਾ ਸਰਪੰਚ ਦੇ ਪਤੀ ਪ੍ਰਿਤਪਾਲ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ।

ਆਡੀਓ ‘ਚ ਨੰਬਰਦਾਰ ਦੀ ਨਿਯੁਕਤੀ ਸਬੰਧੀ ਬਾਕੀ ਰਹਿੰਦੀ ਰਕਮ ਦੀ ਗੱਲਬਾਤ ਵੀ ਹੋ ਰਹੀ ਹੈ। ਆਡੀਓ ਵਿੱਚ ਵਿਧਾਇਕ ਕਹਿੰਦੇ ਨਜ਼ਰ ਆ ਰਹੇ ਹਨ- ਅੱਜ ਹੀ ਪੈਮੇਂਟ ਦਿਓ। ਆਡੀਓ ਵਿੱਚ ਪ੍ਰਿਤਪਾਲ ਕੁਮਾਰ ਵਿਧਾਇਕ ਨੂੰ ਕਿਸੇ ਮੰਤਰੀ ਨਾਲ ਮਿਲਣ ਦੀ ਗੱਲ ਕਰ ਰਿਹਾ ਹੈ, ਜਿਸ ਵਿੱਚ ਵਿਧਾਇਕ ਕਹਿ ਰਿਹਾ ਹੈ ਕਿ 14-15 ਫਰਵਰੀ ਨੂੰ ਉਹ ਚੰਡੀਗੜ੍ਹ ਹੈ ਤੇ ਉਸ ਦਿਨ ਮੰਤਰੀ ਨੂੰ ਮਿਲ ਲਿਆ ਜਾਵੇਗਾ। ਸਰਪੰਚ ਦਾ ਪਤੀ ਕਹਿ ਰਿਹਾ ਹੈ ਕਿ ਫਿਰ ਮੈਂ ਸਾਮਾਨ ਵੀ ਉਸੇ ਦਿਨ ਲੈ ਆਵਾਂਗਾ। ਵਿਧਾਇਕ ਉਸ ਨੂੰ ਕਹਿ ਰਿਹਾ ਹੈ ਕਿ ਉਹ ਚੰਡੀਗੜ੍ਹ ਆਉਣ ਤੋਂ ਪਹਿਲਾਂ ਇਕ ਵਾਰ ਯਾਦ ਕਰਵਾ ਦੇਵੇ ਤੇ ਉਸ ਦੇ ਪੀਏ ਰਣਵੀਰ ਨੂੰ ਫੋਨ ‘ਤੇ ਦੱਸ ਦੇਵੇ। ਪ੍ਰਿਤਪਾਲ ਕਹਿ ਰਿਹਾ ਹੈ ਕਿ ਰਣਵੀਰ ਉਸ ਦਾ ਫੋਨ ਨਹੀਂ ਚੁੱਕਦਾ। ਇਸ ਤੋਂ ਬਾਅਦ ਵਿਧਾਇਕ ਅੰਮ੍ਰਿਤ ਰਤਨ ਕੋਟਫੱਤਾ ਤਾਂ ਉਸ ਨੂੰ ਆਪਣਾ ਨਿੱਜੀ ਫ਼ੋਨ ਨੰਬਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਉਹ ਚੰਡੀਗੜ੍ਹ ਆਉਣ ਤੋਂ ਪਹਿਲਾਂ ਉਸਨੂੰ ਵ੍ਹਟਸਐਪ ਮੈਸੇਜ ਕਰ ਦੇਵੇ। ਦੂਜੇ ਪਾਸੇ ਆਡੀਓ ਵਾਇਰਲ ਹੋਣ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਵਿਧਾਇਕ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ।

LEAVE A REPLY

Please enter your comment!
Please enter your name here