ਜ਼ੀਰਕਪੁਰ (ਰੋਹਿਤ- ਮੋਹਿਤ) ਮਹਾਸ਼ਿਵਰਾਤਰੀ ਮੌਕੇ ਪਿੰਡ ਛੱਤ ਦੇ ਪ੍ਰਰਾਚੀਨ ਸ਼ਿਵ ਮੰਦਰ ਵਿਖੇ ਇਕ ਖੂਨਦਾਨ ਕੈਂਪ ਲਾਇਆ ਗਿਆ ਜਿਸ ‘ਚ ਚੰਡੀਗੜ੍ਹ ਸੈਕਟਰ-32 ਦੇ ਬਲੱਡ ਬੈਂਕ ਵੱਲੋਂ ਡਾਕਟਰ ਕ੍ਰਿਸ਼ਮਾ ਦੀ ਟੀਮ ਨੇ ਖੂਨਦਾਨੀਆਂ ਪਾਸੋਂ 75 ਯੂਨਿਟ ਖੂਨ ਇਕੱਤਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਂਪ ਪ੍ਰਬੰਧਕ ‘ਕਮਲ ਧੀਮਾਨ’ ਨੇ ਦਸਿਆ ਕਿ ਅੱਜ ਮਹਾਸ਼ਿਵਰਾਤਰੀ ਦੇ ਸ਼ੁਭ ਦਿਹਾੜੇ ‘ਤੇ ਪਿੰਡ ਦੇ ਨੌਜਵਾਨਾਂ ਅਤੇ ਸ਼ਿਵ ਕਾਵੜ ਮਹਾ ਸੰਗ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਰਾਕੇਸ਼ ਸੰਘਰ ਅਤੇ ਗੁਲਸ਼ਨ ਕੁਮਾਰ ਦੇ ਸਹਿਯੋਗ ਨਾਲ ਪਿੰਡ ਦੇ ਸ਼ਿਵ ਮੰਦਰ ਵਿਖੇ ਖੂਨਦਾਨ ਕੈਂਪ ਲਾਇਆ ਗਿਆ। ਜਿਸ ਦੌਰਾਨ 75 ਖੂਨਦਾਨੀਆਂ ਨੇ ਸਵੈ ਇੱਛਾ ਨਾਲ ਖੂਨਦਾਨ ਕੀਤਾ।
ਇਸ ਮੌਕੇ ਕਮਲ ਨੇ ਕਿਹਾ ਕਿ ਖੂਨਦਾਨ ਇਕ ਅਜਿਹਾ ਮਹਾਨ ਕਾਰਜ ਹੈ, ਜਿਸ ਨਾਲ ਲੋੜਵੰਦ ਵਿਅਕਤੀਆਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਖੂਨ ਦੀ ਬੂੰਦ-ਬੂੰਦ ਕੀਮਤੀ ਹੈ ਅਤੇ ਇਸ ਦੀ ਸੰਭਾਲ ਤੇ ਵਰਤੋਂ ਬਹੁਤ ਹੀ ਸੁਚੇਤ ਹੋ ਕੇ ਕਰਨੀ ਚਾਹੀਦੀ ਹੈ। ਇਸ ਮੌਕੇ ਸਮਾਜ ਸੇਵੀ ‘ਨਰਿੰਦਰ ਸ਼ਰਮਾ’ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਨੂੰ ਤਿਆਗ ਕੇ ਚੰਗੇ ਕੰਮਾਂ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਸਵੈ-ਇੱਛਾ ਨਾਲ ਸਮੇਂ-ਸਮੇਂ ਦੌਰਾਨ ਖੂਨ ਦਾਨ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਮਨੁੱਖੀ ਖੂਨ ਇਕ ਅਜਿਹਾ ਤਰਲ ਪਦਾਰਥ ਹੈ, ਜੋ ਮਨੁੱਖ ਦੁਆਰਾ ਦਾਨ ਕਰਨ ਨਾਲ ਹੀ ਪ੍ਰਰਾਪਤ ਹੁੰਦਾ ਹੈ।