ਲੁਧਿਆਣਾ, 24 ਅਗਸਤ ( ਲਿਕੇਸ਼ ਸ਼ਰਮਾਂ)-: ਪੂਰੇ ਪੰਜਾਬ ਵਿੱਚ ਦਵਾਈਆਂ ਦੇ ਕਾਰੋਬਾਰ ਵਿੱਚ ਕਿੰਗ ਅਖਵਾਉਣ ਵਾਲੀ ਲੁਧਿਆਣਾ ਦੀ ਇੱਕ ਵੱਡੀ ਡਰੱਗ ਡੀਲਰ ਕੰਪਨੀ ਗੁਰਮੇਲ ਮੈਡੀਕਲ ਹਾਲ ਦੀਆਂ ਵੱਖ-ਵੱਖ ਦੁਕਾਨਾਂ ਅਤੇ ਦਫ਼ਤਰਾਂ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਟੀਮ ਦੇ ਨਾਲ ਸੀਆਰਪੀਐਫ ਦੀ ਵੱਡੀ ਟੁਕੜੀ ਵੀ ਮੌਜੂਦ ਹੈ।ਜਾਣਕਾਰੀ ਅਨੁਸਾਰ ਅੱਜ ਸਵੇਰੇ 5 ਵਜੇ ਤੋਂ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਪਿੰਡੀ ਸਟ੍ਰੀਟ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਨਕਮ ਟੈਕਸ ਨੇ ਇੱਥੋਂ ਦੇ ਗੁਰਮੇਲ ਮੈਡੀਕਲ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਦੀਆਂ 40-50 ਗੱਡੀਆਂ ਇੱਥੇ ਪੁੱਜੀਆਂ ਹਨ। ਇਸ ਵੇਲੇ ਸ਼ਹਿਰ ਵਿੱਚ 100 ਤੋਂ ਵੱਧ ਇਨਕਮ ਟੈਕਸ ਦੇ ਅਧਿਕਾਰੀ ਮੌਜੂਦ ਹਨ।
