Home Health ਜੀਵਨਸੈ਼ਲੀ ਵਿਚ ਸੁਥਾਰ ਨਾਲ ਹਾਈਪਰਟੈਸ਼ਨ ਨੂੰ ਘਟਾਇਆ ਜਾ ਸਕਦੈ :- ਬਲਾਕ ਐਜੂਕੇਟਰ

ਜੀਵਨਸੈ਼ਲੀ ਵਿਚ ਸੁਥਾਰ ਨਾਲ ਹਾਈਪਰਟੈਸ਼ਨ ਨੂੰ ਘਟਾਇਆ ਜਾ ਸਕਦੈ :- ਬਲਾਕ ਐਜੂਕੇਟਰ

46
0


ਫਤਿਹਗੜ੍ਹ ਸਾਹਿਬ, 17 ਮਈ ( ਬੌਬੀ ਸਹਿਜਲ, ਧਰਮਿੰਦਰ )-ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀ.ਐਚ.ਸੀ. ਚਨਾਰਥਲ ਕਲਾਂ ਅਧੀਨ ਪਿੰਡ ਸੁਹਾਗਹੇੜੀ ਵਿਖੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਨੂੰ ਹਾਈਪਰਟੈਂਸ਼ਨ ਦੇ ਲੱਛਣ, ਬਚਾਓ ਅਤੇ ਇਲਾਜ਼ ਬਾਰੇ ਬਲਾਕ ਪਸਾਰ ਸਿੱਖਿਅਕਾਰ ਮਹਾਵੀਰ ਸਿੰਘ ਨੇ ਜਾਣਕਾਰੀ ਦਿੱਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਮਹਾਵੀਰ ਸਿੰਘ ਨੇ ਕਿਹਾ ਕਿ ਹਰ ਸਾਲ 17 ਮਈ ਨੂੰ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਜਾਂਦਾ ਹੈ, ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਨੂੰ ਹਾਈਪਰਟੈਨਸ਼ਨ ਬਾਰੇ ਜਾਗਰੂਕਤ ਕਰਨਾ ਹੈ, ਵਿਸ਼ਵ ਹਾਈਪਰਟੈਨਸ਼ਨ ਦਿਵਸ 2023 ਦੀ ਥੀਮ ਹੈ ਆਪਣੇ ਬਲੱਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਮਾਪੋ, ਇਸ ਨੂੰ ਕੰਟਰੋਲ ਕਰੋ, ਲੰਬੇ ਸਮੇਂ ਤੱਕ ਜੀਓ ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਨੈਸ਼ਨਲ ਪ੍ਰੋਗਰਾਮ ਫਾਰ ਪ੍ਰਵੈਂਸ਼ਨ ਐਂਡ ਕੰਟਰੋਲ ਆਫ ਨਾਨ ਕਮਿਊਨੀਕੇਬਲ ਡਿਜੀਜ਼ ਅਧੀਨ ਹਾਈਪਰਟੈਂਸ਼ਨ ਦੇ ਮਰੀਜ਼ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚੋਂ ਬੀ.ਪੀ. ਦੀ ਮੁਫਤ ਦਵਾਈ ਦਿੱਤੀ ਜਾਂਦੀ ਹੈ, ਕੋਈ ਵਿਚ ਵਿਅਕਤੀ ਆਪਣੀ ਨੇੜੇ ਦੀ ਸਿਹਤ ਸੰਸਥਾ ਵਿਚ ਆਪਣਾ ਇਲਾਜ਼ ਸ਼ੁਰੂ ਕਰਵਾ ਸਕਦਾ ਹੈ।ਉਨ੍ਹਾਂ ਕਿਹਾ ਕਿ ਇਹ ਗੈਰਸੰਚਾਰੀ ਰੋਗ ਹੈ, ਜਿਸ ਨੂੰ ਆਮ ਭਾਸ਼ਾ ਵਿਚ ਅਸੀਂ ਬੀ.ਪੀ. ਦਾ ਵਧਣਾ ਕਹਿੰਦੇ ਹਾਂ, ਇਹ ਅਜਿਹੀ ਸਥਿਤੀ ਹੈ ਜਿਸ ਵਿਚ ਖੂਨ ਦਾ ਦਬਾਅ ਨਸਾਂ ਤੇ ਵੱਧ ਜਾਂਦਾ ਹੈ ਤੇ ਸਾਡਾ ਬੀ.ਪੀ. 140/90 ਤੋਂ ਵੱਧ ਹੋ ਜਾਂਦਾ ਹੈ। ਹਾਈਪਟੈਂਸ਼ਨ ਦੇ ਮੁੱਖ ਲੱਛਣ ਥਕਾਣ, ਜਿਆਦਾ ਸਿਰ ਦਰਦ, ਘੱਟ ਦਿਖਣਾ, ਸਾਹ ਲੈਣ ਵਿਚ ਪ੍ਰੇਸ਼ਾਨੀ, ਚੱਕਰ ਆਉਣਾ, ਛਾਤੀ ਵਿਚ ਦਰਦ, ਉਲਟੀ ਆਉਣਾ ਜਾਂ ਚੀਅ ਮਤਲਨਾ, ਵਾਰ—ਵਾਰ ਪੇਸ਼ਾਬ ਆਉਣਾ।ਉਨ੍ਹਾ ਕਿਹਾ ਕਿ ਹਾਈਪ੍ਰਟੈਸ਼ਨ ਨੂੰ ਅਸੀਂ ਜੀਵਨ ਸ਼ੈਲੀ ਵਿਚ ਸੁਥਾਰ ਕਰਕੇ ਵੀ ਘਟਾ ਸਕਦੇ ਹਾਂ, ਸਾਨੂੰ ਹਫਤੇ ਵਿਚ ਘੱਟੋਂ ਘੱਟ ਢਾਈ ਤੋਂ ਤਿੰਨ ਘੰਟੇ ਕਸਰਤ, ਸਵੇਰ ਦੀ ਸੈਰ ਕਰਨੀ ਚਾਹੀਦੀ ਹੈ ਤੇ ਲੂਣ, ਚੀਨੀ ਤੇ ਮੈਦਾ ਘੱਟ ਖਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕ ਜੋ ਹਾਈਪਰਟੈਨਸ਼ਨ ਤੋਂ ਪੀੜਤ ਹੁੰਦੇ ਹਨ, ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਇਸ ਬੀਮਾਰੀ ਨਾਲ ਗ੍ਰਸਤ ਹਨ, ਇਸ ਲਈ ਆਪਣੇ ਬੀ.ਪੀ. ਦੀ ਜਾਂਚ ਜ਼ਰੂਰ ਕਰਵਾਓ ਤੇ ਹਾਈ ਬੀ.ਪੀ. ਹੋਣ ਤੇ ਡਾਕਟਰ ਦੀ ਸਲਾਹ ਲਿਓ।ਮਲਟੀਪਰਪਜ਼ ਹੈਲਥ ਸੁਪਰਵਾਇਜ਼ਰ ਦਾਰ ਪਾਲ ਨੇ ਜਾਣਕਾਰੀ ਦਿੱਤੀ ਕਿ ਸਾਨੂੰ ਸਾਰਿਆਂ ਨੂੰ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ ਜਿਸ ਵਿੱਚ ਲੂਣ ਦੀ ਮਾਤਰਾ ਘੱਟ ਹੋਵੇ, ਸ਼ਰਾਬ ਦੀ ਵਰਤੋ ਨਹੀਂ ਕਰਨੀ ਚਾਹੀਦੀ , ਨਿਯਮਤ ਸਰੀਰਕ ਗਤੀਵਿਧੀ ਕਰਨੀਆਂ ਚਾਹੀਦੀਆਂ ਹਨ , ਤਣਾਅ ਦਾ ਪ੍ਰਬੰਧਨ ਕਰਨਾ, fਸਹਤਮੰਦ ਵਜ਼ਨ ਬਣਾ ਕੇ ਰੱਖਣਾ ਚਾਹੀਦਾ ਹੈ , ਸਿਗਰਟਨੋਸ਼ੀ ਨਹੀਂ ਕਰਨੀ ਚਾਹੀਦੀ , ਆਪਣੀਆਂ ਦਵਾਈਆਂ ਸਹੀ ਢੰਗ ਨਾਲ ਲੈਣੀਆਂ ਚਾਹੀਦੀਆਂ ਹਨ ਅਤੇ ਆਪਣੇ ਡਾਕਟਰ ਦੀ ਸਲ੍ਹਾਹ ਨਾਲ ਜੀਵਨ ਸ਼ੈਲੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ । ਇਸ ਮੌਕੇ ਸੀ.ਐਚ.ਓ. ਅੰਜਨਾ, ਮਲਟੀਪਰਪਜ਼ ਹੈਲਥ ਵਰਕਰ ਬਲਵਿੰਦਰ ਕੌਰ, ਮਲਟੀਰਪਜ਼ ਹੈਲਥ ਵਰਕਰ ਤਰਸੇਮ ਸਹੋਤਾ ਤੇ ਪਿੰਡ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here