ਕਾਦੀਆਂ(ਅਸਵਨੀ ਕੁਮਾਰ)ਸਾਂਝ ਕੇਂਦਰ ਕਾਦੀਆਂ ਤੇ ਥਾਣਾ ਕਾਦੀਆਂ ਵਲੋਂ ਪਿੰਡ ਡੱਲਾ ਵਿਖੇ ਜਾਗਰੂਕ ਸੈਮੀਨਾਰ ਕਰਵਾਇਆ ਗਿਆ, ਜਿਸ ‘ਚ ਪਬਲਿਕ ਨੂੰ ਨਸ਼ਾ ਵਿਰੋਧੀ, ਸਾਇਬਰ ਕਰਾਇਮ ਤੇ ਅੌਰਤਾਂ ਦੀ ਸੁਰੱਖਿਆ, ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਸੈਮੀਨਾਰ ‘ਚ 70 ਦੇ ਕਰੀਬ ਮੋਹਤਬਰ ਵਿਅਕਤੀਆਂ ਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਕਾਦੀਆਂ, ਏਐੱਸਆਈ ਜਸਪਾਲ ਸਿੰਘ, ਸੀਟੀ ਮਨਜਿੰਦਰ ਸਿੰਘ, ਸਾਂਝ ਕੇਂਦਰ ਸਟਾਫ਼ ਏਐੱਸਆਈ ਗੁਰਕੰਵਲ ਸਿੰਘ, ਐੱਚਸੀ ਲਵਪ੍ਰਰੀਤ ਸਿੰਘ ਆਦਿ ਹਾਜ਼ਰ ਸਨ।