ਬਟਾਲਾ(ਵਿਕਾਸ ਮਠਾੜੂ)ਬਟਾਲਾ ਦੇ ਮੁਰਗੀ ਮੁਹੱਲਾ ਵਿਖੇ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਯੋਗਾ ਸਿਖਲਾਇਆ ਜਾਂਦਾ ਹੈ। ਯੋਗਾ ਸਵੇਰੇ ਰੋਜ਼ਾਨਾ 7 ਵਜੇ ਤੋਂ ਲੈ ਕੇ 8 ਵਜੇ ਤੱਕ ਸਿਖਾਇਆ ਜਾਂਦਾ ਹੈ। ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਪੇ੍ਰਰਨਾ ਸਦਕਾ ਵਾਰਡ ਇੰਚਾਰਜ ਮਾਸਟਰ ਗੁਰਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਯੋਗਾ ਕਲਾਸਾਂ ਨੂੰ ਲੈ ਕੇ ਲੋਕਾਂ ਚ ਮੁਹੱਲਾ ਵਾਸੀਆਂ ਚ ਭਾਰੀ ਉਤਸ਼ਾਹ ਹੈ। ਯੋਗਾ ਕਲਾਸ ਇੰਚਾਰਜ ਵਰਿੰਦਰ ਕੁਮਾਰ ਨੇ ਦੱਸਿਆ ਕਿ ਬਿਮਾਰੀਆਂ ਤੋਂ ਬਚਣ ਲਈ ਉਹ ਰੋਜ਼ਾਨਾ ਯੋਗਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਯੋਗਾ ਕਰਨ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰਦਾ ਹੈ, ਉੱਥੇ ਨਾਲ ਹੀ ਮਨ ਇਕਾਗਰਤਾ ‘ਚ ਟਿਕ ਜਾਂਦਾ ਹੈ। ਉਹਨਾਂ ਕਿਹਾ ਕਿ ਯੋਗਾ ਨਾਲ ਗੰਭੀਰ ਬਿਮਾਰੀਆਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਇਸ ਮੌਕੇ ਗੁਰਦੀਪ ਸਿੰਘ ਵਾਰਡ ਇੰਚਾਰਜ, ਵੇਦ ਕਪਾਹੀ, ਸ਼ੇਰ ਸਿੰਘ, ਕੁਲਜੀਤ ਮੱਲੀ, ਦਲੀਪ ਕੁਮਾਰ, ਹਰਿੰਦਰ ਸਿੰਘ, ਧਰਮਪਾਲ ਸਿੰਘ, ਅਮਨਦੀਪ ਕੌਰ, ਭੁਪਿੰਦਰ ਕੌਰ, ਜਸਮਨ, ਸਿਮਰਨ ਆਦਿ ਹਾਜ਼ਰ ਸਨ।