Home Farmer ਬਾਸਮਤੀ ਹੇਠ ਕਾਸ਼ਤ ਤੇ ਬਾਸਮਤੀ ਹੇਠ ਕਾਸ਼ਤ ਤੇ ਬਾਸਮਤੀ ਦੀ ਗੁਣਵੱਤਾ ਵਿਚ...

ਬਾਸਮਤੀ ਹੇਠ ਕਾਸ਼ਤ ਤੇ ਬਾਸਮਤੀ ਹੇਠ ਕਾਸ਼ਤ ਤੇ ਬਾਸਮਤੀ ਦੀ ਗੁਣਵੱਤਾ ਵਿਚ ਸੁਧਾਰ ਲਈ ਖੇਤੀਬਾੜੀ ਵਿਭਾਗ ਨੇ ਤਾਇਨਾਤ ਕੀਤੇ ਕਿਸਾਨ ਮਿੱਤਰ

36
0


ਅੰਮ੍ਰਿਤਸਰ, 17 ਮਈ (ਵਿਕਾਸ ਮਠਾੜੂ – ਮੋਹਿਤ ਜੈਨ) – ਧਰਤੀ ਹੇਠਲੇ ਪਾਣੀ ਦੇ ਡਿਗ ਰਹੇ ਪੱਧਰ ਨੂੰ ਠੱਲ ਪਾਉਣ ਤੇ ਕਿਸਾਨ ਦੀ ਆਮਦਨੀ ਵਧਾਉਣ ਦੇ ਮਕਸਦ ਨਾਲ ਖੇਤੀਬਾੜੀ ਵਿਭਾਗ ਨੇ ਇਸ ਵਾਰ ਬਾਸਮਤੀ ਦੀ ਕਾਸ਼ਤ ਉਤੇ ਧਿਆਨ ਕੇਂਦਰਿਤ ਕੀਤਾ ਹੈ।ਮਾਝੇ ਇਲਾਕੇ ਦੀ ਬਾਸਮਤੀ ਖੁਸ਼ਬੂ ਤੇ ਸਵਾਦ ਕਰਕੇ ਵਿਸ਼ਵ ਭਰ ਵਿਚ ਜਾਣੀ ਜਾਂਦੀ ਹੈ ਅਤੇ ਇਥੋਂ ਇਸਦਾ ਵੱਡੀ ਮਾਤਰਾ ਵਿਚ ਨਿਰਯਾਤ ਕੀਤਾ ਜਾਂਦਾ ਹੈ।ਜਿਸ ਨਾਲ ਕਿਸਾਨ ਦੀ ਆਮਦਨ ਤਾਂ ਵੱਧਦੀ ਹੀ ਹੈ, ਨਾਲ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਵਿਚ ਵੀ ਯੋਗਦਾਨ ਪੈਂਦਾ ਹੈ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਖੇਤਰ ਵਿਚ ਬਾਸਮਤੀ ਹੇਠ ਰਕਬਾ ਤੇ ਇਸਦੀ ਗੁਣਵੱਤਾ ਵਧਾਉਣ ਦੀ ਹਦਾਇਤ ਕੀਤੀ ਗਈ ਹੈ, ਜਿਸਦੇ ਚੱਲਦੇ ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਜੋ ਕਿ ਚੰਗੇ ਭਾਗਾਂ ਨੂੰ ਇਸੇ ਇਲਾਕੇ ਦੇ ਹੀ ਹਨ, ਵੱਲੋਂ ਮਹਿਕਮਾ ਖੇਤੀਬਾੜੀ ਨਾਲ ਸਲਾਹ ਕਰਕੇ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਲਗਭਗ 730 ਪਿੰਡਾਂ ਵਿਚ ਕਿਸਾਨ ਮਿੱਤਰ ਤਾਇਨਾਤ ਕੀਤੇ ਗਏ ਹਨ। ਇਕ ਕਿਸਾਨ ਮਿੱਤਰ ਨੂੰ ਦੋ ਪਿੰਡਾਂ ਦੀ ਜਿੰਮੇਵਾਰੀ ਦਿੱਤੀ ਗਈ ਹੈ ਅਤੇ ਉਸ ਨੂੰ ਇਸ ਲਈ ਇਸ ਸੀਜ਼ਨ ਦੌਰਾਨ ਪੰਜ ਹਜ਼ਾਰ ਰੁਪਏ ਮਾਣ ਭੱਤਾ ਵੀ ਦਿੱਤਾ ਜਾਵੇਗਾ।ਮੁੱਖ ਖੇਤੀਬਾੜੀ ਅਧਿਕਾਰੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਸਾਲ ਅੰਮ੍ਰਿਤਸਰ ਵਿਚ ਬਾਸਮਤੀ ਹੇਠ ਰਕਬਾ ਇਕ ਲੱਖ 8 ਹਜ਼ਾਰ ਹੈਕਟੇਅਰ ਸੀ, ਜਿਸ ਨੂੰ ਇਸ ਵਾਰ ਇਕ ਲੱਖ 30 ਹਜ਼ਾਰ ਹੈਕਟੇਅਰ ਤੱਕ ਵਧਾਉਣ ਦਾ ਟੀਚਾ ਮਿੱਥਿਆ ਹੈ। ਉਨਾਂ ਕਿਹਾ ਕਿ ਖੇਤੀਬਾੜੀ ਮੰਤਰੀ ਤੇ ਵਿਭਾਗ ਵੱਲੋਂ ਲਗਾਤਾਰ ਮਿਲ ਰਹੇ ਸਹਿਯੋਗ ਨਾਲ ਸਾਨੂੰ ਆਸ ਹੈ ਕਿ ਅਸੀਂ ਇਸ ਵਾਰ ਮਾਝੇ ਖੇਤਰ ਵਿਚੋਂ ਚੰਗੀ ਵਧੀਆ ਬਾਸਮਤੀ ਪੈਦਾ ਕਰਨ ਵਿਚ ਕਾਮਯਾਬ ਹੋਵਾਂਗੇ, ਜੋ ਕਿ ਵਿਸ਼ਵ ਬਾਜ਼ਾਰ ਵਿਚ ਆਪਣੀ ਧਾਕ ਜਮਾਏਗੀ।ਉਨਾਂ ਦੱਸਿਆ ਕਿ ਅਸੀਂ ਇਸ ਕੰਮ ਵਿਚ 365 ਕਿਸਾਨ ਮਿੱਤਰਾਂ ਤੇ 27 ਸੁਪਰਵਾਈਜ਼ਰਾਂ ਦਾ ਸਹਿਯੋਗ ਲਿਆ ਹੈ, ਜਿਸਦੇ ਚੰਗੇ ਰੁਝਾਨ ਸਾਨੂੰ ਮਿਲ ਰਹੇ ਹਨ।ਖੇਤੀਬਾੜੀ ਅਧਿਕਾਰੀ ਪ੍ਰਭਦੀਪ ਸਿੰਘ ਗਿੱਲ, ਜੋ ਕਿ ਸੁਪਰਵਾਈਜ਼ਰਾਂ ਦੀ ਇਸ ਸਬੰਧੀ ਸਿਖਲਾਈ ਕਰਵਾ ਰਹੇ ਹਨ, ਨੇ ਦੱਸਿਆ ਕਿ ਉਕਤ ਕਿਸਾਨ ਮਿੱਤਰਾਂ ਨੂੰ ਬਾਸਮਤੀ ਦੀ ਪਨੀਰੀ ਬੀਜਣ ਤੋਂ ਲੈ ਕੇ ਪੱਕਣ ਤੱਕ ਦੀ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ, ਜੋ ਕਿ ਅੱਗੇ ਆਪਣੇ-ਆਪਣੇ ਪਿੰਡਾਂ ਵਿਚ ਕਿਸਾਨਾਂ ਤੱਕ ਪੁੱਜਦੀ ਕਰਨਗੇ।ਉਨਾਂ ਦੱਸਿਆ ਕਿ ਕਈ ਵਾਰ ਸਾਡੇ ਕਿਸਾਨ ਫਸਲ ਉਤੇ ਕੀਟ ਨਾਸ਼ਕ ਦਵਾਈ ਦਾ ਵਧੇਰੇ ਜਾਂ ਗਲਤ ਸਪਰੇਅ ਕਰ ਬੈਠਦੇ ਹਨ, ਜਿਸ ਕਾਰਨ ਪੈਦਾ ਹੋਈ ਫਸਲ ਦੇ ਨਮੂਨੇ ਵਿਦੇਸ਼ੀ ਮੰਡੀ ਵਿਚ ਫੇਲ੍ਹ ਹੋ ਜਾਂਦੇ ਹਨ, ਜੋ ਕਿ ਫਸਲ ਦੇ ਰੇਟ ਉਤੇ ਬਹੁਤ ਬੁਰਾ ਪ੍ਰਭਾਵ ਪਾਉਂਦੇ ਹਨ। ਉਨਾਂ ਕਿਹਾ ਕਿ ਇੰਨਾ ਕਿਸਾਨ ਮਿੱਤਰਾਂ ਨੂੰ ਇਹ ਸਿਖਲਾਈ ਦਿੱਤੀ ਜਾ ਰਹੀ ਹੈ ਕਿ ਕਿਹੜੀ ਦਵਾਈ ਤੇ ਕਿਹੜੀ ਖਾਦ ਕਿਸ-ਕਿਸ ਵੇਲੇ ਪਾਉਣੀ ਹੈ।ਉਨਾਂ ਕਿਹਾ ਕਿ ਕਿਸਾਨ ਮਿੱਤਰਾਂ ਨਾਲ ਲਗਾਤਾਰ ਸੰਪਰਕ ਬਨਾਉਣ ਲਈ ਬਲਾਕ ਪੱਧਰ ਉਤੇ ਸੁਪਰਵਾਈਜ਼ਰ ਵੀ ਲਗਾਏ ਗਏ ਹਨ। ਦੀ ਗੁਣਵੱਤਾ ਵਿਚ ਸੁਧਾਰ ਲਈ ਖੇਤੀਬਾੜੀ ਵਿਭਾਗ ਨੇ ਤਾਇਨਾਤ ਕੀਤੇ ਕਿਸਾਨ ਮਿੱਤਰ
ਅੰਮ੍ਰਿਤਸਰ, 17 ਮਈ (ਵਿਕਾਸ ਮਠਾੜੂ – ਮੋਹਿਤ ਜੈਨ) – ਧਰਤੀ ਹੇਠਲੇ ਪਾਣੀ ਦੇ ਡਿਗ ਰਹੇ ਪੱਧਰ ਨੂੰ ਠੱਲ ਪਾਉਣ ਤੇ ਕਿਸਾਨ ਦੀ ਆਮਦਨੀ ਵਧਾਉਣ ਦੇ ਮਕਸਦ ਨਾਲ ਖੇਤੀਬਾੜੀ ਵਿਭਾਗ ਨੇ ਇਸ ਵਾਰ ਬਾਸਮਤੀ ਦੀ ਕਾਸ਼ਤ ਉਤੇ ਧਿਆਨ ਕੇਂਦਰਿਤ ਕੀਤਾ ਹੈ।ਮਾਝੇ ਇਲਾਕੇ ਦੀ ਬਾਸਮਤੀ ਖੁਸ਼ਬੂ ਤੇ ਸਵਾਦ ਕਰਕੇ ਵਿਸ਼ਵ ਭਰ ਵਿਚ ਜਾਣੀ ਜਾਂਦੀ ਹੈ ਅਤੇ ਇਥੋਂ ਇਸਦਾ ਵੱਡੀ ਮਾਤਰਾ ਵਿਚ ਨਿਰਯਾਤ ਕੀਤਾ ਜਾਂਦਾ ਹੈ।ਜਿਸ ਨਾਲ ਕਿਸਾਨ ਦੀ ਆਮਦਨ ਤਾਂ ਵੱਧਦੀ ਹੀ ਹੈ, ਨਾਲ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਵਿਚ ਵੀ ਯੋਗਦਾਨ ਪੈਂਦਾ ਹੈ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਖੇਤਰ ਵਿਚ ਬਾਸਮਤੀ ਹੇਠ ਰਕਬਾ ਤੇ ਇਸਦੀ ਗੁਣਵੱਤਾ ਵਧਾਉਣ ਦੀ ਹਦਾਇਤ ਕੀਤੀ ਗਈ ਹੈ, ਜਿਸਦੇ ਚੱਲਦੇ ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਜੋ ਕਿ ਚੰਗੇ ਭਾਗਾਂ ਨੂੰ ਇਸੇ ਇਲਾਕੇ ਦੇ ਹੀ ਹਨ, ਵੱਲੋਂ ਮਹਿਕਮਾ ਖੇਤੀਬਾੜੀ ਨਾਲ ਸਲਾਹ ਕਰਕੇ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਲਗਭਗ 730 ਪਿੰਡਾਂ ਵਿਚ ਕਿਸਾਨ ਮਿੱਤਰ ਤਾਇਨਾਤ ਕੀਤੇ ਗਏ ਹਨ। ਇਕ ਕਿਸਾਨ ਮਿੱਤਰ ਨੂੰ ਦੋ ਪਿੰਡਾਂ ਦੀ ਜਿੰਮੇਵਾਰੀ ਦਿੱਤੀ ਗਈ ਹੈ ਅਤੇ ਉਸ ਨੂੰ ਇਸ ਲਈ ਇਸ ਸੀਜ਼ਨ ਦੌਰਾਨ ਪੰਜ ਹਜ਼ਾਰ ਰੁਪਏ ਮਾਣ ਭੱਤਾ ਵੀ ਦਿੱਤਾ ਜਾਵੇਗਾ।ਮੁੱਖ ਖੇਤੀਬਾੜੀ ਅਧਿਕਾਰੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਸਾਲ ਅੰਮ੍ਰਿਤਸਰ ਵਿਚ ਬਾਸਮਤੀ ਹੇਠ ਰਕਬਾ ਇਕ ਲੱਖ 8 ਹਜ਼ਾਰ ਹੈਕਟੇਅਰ ਸੀ, ਜਿਸ ਨੂੰ ਇਸ ਵਾਰ ਇਕ ਲੱਖ 30 ਹਜ਼ਾਰ ਹੈਕਟੇਅਰ ਤੱਕ ਵਧਾਉਣ ਦਾ ਟੀਚਾ ਮਿੱਥਿਆ ਹੈ। ਉਨਾਂ ਕਿਹਾ ਕਿ ਖੇਤੀਬਾੜੀ ਮੰਤਰੀ ਤੇ ਵਿਭਾਗ ਵੱਲੋਂ ਲਗਾਤਾਰ ਮਿਲ ਰਹੇ ਸਹਿਯੋਗ ਨਾਲ ਸਾਨੂੰ ਆਸ ਹੈ ਕਿ ਅਸੀਂ ਇਸ ਵਾਰ ਮਾਝੇ ਖੇਤਰ ਵਿਚੋਂ ਚੰਗੀ ਵਧੀਆ ਬਾਸਮਤੀ ਪੈਦਾ ਕਰਨ ਵਿਚ ਕਾਮਯਾਬ ਹੋਵਾਂਗੇ, ਜੋ ਕਿ ਵਿਸ਼ਵ ਬਾਜ਼ਾਰ ਵਿਚ ਆਪਣੀ ਧਾਕ ਜਮਾਏਗੀ।ਉਨਾਂ ਦੱਸਿਆ ਕਿ ਅਸੀਂ ਇਸ ਕੰਮ ਵਿਚ 365 ਕਿਸਾਨ ਮਿੱਤਰਾਂ ਤੇ 27 ਸੁਪਰਵਾਈਜ਼ਰਾਂ ਦਾ ਸਹਿਯੋਗ ਲਿਆ ਹੈ, ਜਿਸਦੇ ਚੰਗੇ ਰੁਝਾਨ ਸਾਨੂੰ ਮਿਲ ਰਹੇ ਹਨ।ਖੇਤੀਬਾੜੀ ਅਧਿਕਾਰੀ ਪ੍ਰਭਦੀਪ ਸਿੰਘ ਗਿੱਲ, ਜੋ ਕਿ ਸੁਪਰਵਾਈਜ਼ਰਾਂ ਦੀ ਇਸ ਸਬੰਧੀ ਸਿਖਲਾਈ ਕਰਵਾ ਰਹੇ ਹਨ, ਨੇ ਦੱਸਿਆ ਕਿ ਉਕਤ ਕਿਸਾਨ ਮਿੱਤਰਾਂ ਨੂੰ ਬਾਸਮਤੀ ਦੀ ਪਨੀਰੀ ਬੀਜਣ ਤੋਂ ਲੈ ਕੇ ਪੱਕਣ ਤੱਕ ਦੀ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ, ਜੋ ਕਿ ਅੱਗੇ ਆਪਣੇ-ਆਪਣੇ ਪਿੰਡਾਂ ਵਿਚ ਕਿਸਾਨਾਂ ਤੱਕ ਪੁੱਜਦੀ ਕਰਨਗੇ।ਉਨਾਂ ਦੱਸਿਆ ਕਿ ਕਈ ਵਾਰ ਸਾਡੇ ਕਿਸਾਨ ਫਸਲ ਉਤੇ ਕੀਟ ਨਾਸ਼ਕ ਦਵਾਈ ਦਾ ਵਧੇਰੇ ਜਾਂ ਗਲਤ ਸਪਰੇਅ ਕਰ ਬੈਠਦੇ ਹਨ, ਜਿਸ ਕਾਰਨ ਪੈਦਾ ਹੋਈ ਫਸਲ ਦੇ ਨਮੂਨੇ ਵਿਦੇਸ਼ੀ ਮੰਡੀ ਵਿਚ ਫੇਲ੍ਹ ਹੋ ਜਾਂਦੇ ਹਨ, ਜੋ ਕਿ ਫਸਲ ਦੇ ਰੇਟ ਉਤੇ ਬਹੁਤ ਬੁਰਾ ਪ੍ਰਭਾਵ ਪਾਉਂਦੇ ਹਨ। ਉਨਾਂ ਕਿਹਾ ਕਿ ਇੰਨਾ ਕਿਸਾਨ ਮਿੱਤਰਾਂ ਨੂੰ ਇਹ ਸਿਖਲਾਈ ਦਿੱਤੀ ਜਾ ਰਹੀ ਹੈ ਕਿ ਕਿਹੜੀ ਦਵਾਈ ਤੇ ਕਿਹੜੀ ਖਾਦ ਕਿਸ-ਕਿਸ ਵੇਲੇ ਪਾਉਣੀ ਹੈ।ਉਨਾਂ ਕਿਹਾ ਕਿ ਕਿਸਾਨ ਮਿੱਤਰਾਂ ਨਾਲ ਲਗਾਤਾਰ ਸੰਪਰਕ ਬਨਾਉਣ ਲਈ ਬਲਾਕ ਪੱਧਰ ਉਤੇ ਸੁਪਰਵਾਈਜ਼ਰ ਵੀ ਲਗਾਏ ਗਏ ਹਨ।

LEAVE A REPLY

Please enter your comment!
Please enter your name here