ਸੰਯੁਕਤ ਕਿਸਾਨ ਮੋਰਚੇ ਵਲੋਂ ਸਿਆਸੀ ਲੀਡਰਾਂ ਨੂੰ ਲੋਕ ਮਸਲਿਆਂ ਨੂੰ ਲੈ ਕੇ ਸਿੱਧੀ
ਬਹਿਸ ਦੀ ਚੁਣੋਤੀ
ਜਗਰਾਓਂ, 20 ਅਪ੍ਰੈਲ ( ਅਸ਼ਵਨੀ, ਧਰਮਿੰਦਰ)-ਇਕ ਜੂਨ ਨੂੰ ਪੰਜਾਬ ਚ ਪੈ ਰਹੀਆਂ ਲੋਕ ਸਭਾ ਦੀਆਂ ਵੋਟਾਂ ਦੀ ਪਰਚਾਰ ਮੁਹਿੰਮ ਦੋਰਾਨ ਭਾਜਪਾ ਨੂੰ ਪਿੰਡਾਂ ਚ ਨਾ ਵੜਣ ਦੇਣ ਦਾ ਫੈਸਲਾ ਅਟਲ ਹੈl ਬਾਕੀ ਸਿਆਸੀ ਪਾਰਟੀਆਂ ਜੇਕਰ ਲੋਕਾਂ ਦੇ ਸਵਾਲਾਂ ਤੋਂ ਘਬਰਾਉੰਦੀਆਂ ਹਨ ਤਾਂ ਉਨਾਂ ਨੂੰ ਉਮੀਦਵਾਰ ਬਨਣ ਦਾ ਕੋਈ ਨੈਤਿਕ ਹੱਕ ਨਹੀਂ ਹੈ l ਇਹ ਵਿਚਾਰ ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਂਦਾ ਦੇ ਜਿਲਾ ਪਰਧਾਨ ਜਗਤਾਰ ਸਿੰਘ ਦੇਹੜਕਾ ਨੇ ਪਰੈਸ ਨਾਲ ਗੱਲ ਕਰਦਿਆਂ ਪਰਗਟ ਕੀਤੇl ਉਨਾਂ ਕਿਹਾ ਕਿ ਲੁਧਿਆਣਾ ਦਿਹਾਤੀ ਦੀ ਪੁਲਸ ਨਾਲ ਹੋਈਆਂ ਮੀਟਿੰਗਾਂ ਚ ਪੁਲਸ ਅਧਿਕਾਰੀਆਂ ਨੂੰ ਸਪਸਟ ਕਰ ਦਿਤਾ ਗਿਆ ਹੈ ਕਿ ਜੇਕਰ ਕਿਸਾਨਾਂ ਨੂੰ ਹਕੂਮਤ ਦਿੱਲੀ ਨਹੀਂ ਵੜਣ ਦੇ ਰਹੀ ਤਾਂ ਕਿਸਾਨਾਂ ਦਾ ਵੀ ਅਧਿਕਾਰ ਹੈ ਕਿ ਉਹ ਕਿਸਾਨ ਵਿਰੋਧੀ ਵੋਟ ਮੰਗਤਿਆਂ ਨੂੰ ਪਿੰਡਾਂ ਚ ਨਾ ਵੜਣ ਦੇਣl ਉਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ 11ਸਵਾਲਾਂ ਦੇ ਬੈਨਰ ਸਾਰੇ ਪਿੰਡਾਂ ਚ ਲਗਾਏ ਜਾ ਰਹੇ ਹਨ ਕਿਉਂਕਿ ਸਾਨੂੰ ਪਤਾ ਹੈ ਕਿ ਉਧਾਰੇ ਸੂਬਾ ਪਰਧਾਨ ਅਤੇ ਦਲਬਦਲੂ ਲੋਕ ਸਭਾ ਉਮੀਦਵਾਰਾਂ ਦੇ ਆਸਰੇ ਸਰਕਾਰ ਬਨਾਉਣ ਦਾ ਸੁਪਨਾ ਲੈ ਰਹੀ ਭਾਜਪਾ ਨੂੰ ਅਪਣੀਆਂ ਨੀਤੀਆਂ ਬਦਲਣ ਲਈ ਮਜਬੂਰ ਹੋਣਾ ਹੀ ਪਵੇਗਾl ਉਨਾਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਨੂੰ ਚੈਲੰਜ ਕਰਦਿਆਂ ਕਿਹਾ ਕਿ ਜੇਕਰ ਉਨਾਂ ਕੋਲ ਮੋਰਚੇ ਦੇ ਗਿਆਰਾਂ ਸਵਾਲਾਂ ਦਾ ਕੋਈ ਜਵਾਬ ਹੈ ਤਾਂ ਸਮਾਂ ਬੰਨ ਕੇ ਕਿਤੇ ਵੀ ਸਿੱਧੀ ਬਹਿਸ ਲਈ ਮੈਦਾਨ ਚ ਆਉਣl ਉਨਾਂ ਕਿਹਾ ਕਿ ਪੋਣੀ ਸਦੀ ਤੋਂ ਸੁੱਤੇ ਲੋਕ ਹੁਣ ਜਾਗ ਚੁਕੇ ਹਨ ਤੇ ਉਹ ਹਰ ਸਵਾਲ ਦਾ, ਜਵਾਬ ਮੰਗਣਗੇl ਉਨਾਂ ਕਿਹਾ ਕਿ ਮੁੜ ਸਰਕਾਰ ਬਨਾਉਣ ਲਈ ਤਰਲੋਮੱਛੀ ਹੋ ਰਹੀਆਂ ਸਾਰੀਆਂ ਵੋਟ ਪਾਰਟੀਆਂ ਤੋ ਅਮੀਰੀ ਗਰੀਬੀ ਦਾ ਖਾਤਮਾ ਕਰਨ, ਬੇਰੁਜਗਾਰੀ ਦੀ ਦਿਉ ਕੱਦ ਸਮਸਿਆ ਦਾ ਹੱਲ ਕੱਢਣ, ਕਿਸਾਨਾਂ ਮਜਦੂਰਾਂ ਦੇ ਕਰਜੇ ਰੱਦ ਕਰਨ, ਐਮ ਐਸ ਪੀ ਦੇਣ, ਨਵੀਂ ਖੇਤੀ ਨੀਤੀ ਲਿਆਉਣ,ਭਰਿਸਟਾਚਾਰ ਦਾ, ਨਸਿਆਂ ਦਾ, ਔਰਤਾਂ ਤੇ ਜਬਰ ਦਾ, ਕਾਲੇ ਕਨੂੰਨਾਂ ਨੂੰ ਖਤਮ ਕਰਨ ਆਦਿ ਮਸਲਿਆਂ ਦਾ ਉਨਾਂ ਕੋਲ ਕੀ ਹੱਲ ਹੈ ਬਾਰੇ ਸਵਾਲ ਹਰ ਹਾਲਤ ਪੁੱਛੇ ਜਾਣਗੇl ਉਨਾਂ ਕਿਹਾ ਹਿ ਲੋਕ ਵੋਟ ਕਿਉਂ ਪਾਉਣ ਤੇ ਕਿਸ ਨੂੰ ਪਾਉਣ ਬਾਰੇ ਜਾਨਣ ਦੇ ਹੱਕਦਾਰ ਹਨl ਇਸ ਸਾਰੇ ਸਮੇਂ ਦੋਰਾਨ ਉਹ ਭਾਜਪਾ ਨੂੰ ਹਰਾਉਣ, ਕਾਰਪੋਰੇਟਾਂ ਨੂੰ ਭਜਾਉਣ, ਦੇਸ ਨੂੰ ਬਚਾਉਣ ਲਈ ਭਾਜਪਾ ਖਿਲਾਫ ਪਰਚਾਰ ਹਿਤ ਪੂਰਾ ਤਾਣ ਲਾਊਣਗੇl ਉਨਾਂ ਕਿਹਾ ਕਿ ਇਹ ਪੂਰਾ ਅਮਲ ਅਮਨਪੂਰਵਕ ਚਲੇਗਾl,, ਉਨਾਂਕਿਹਾ ਕਿ ਕਿਸਾਨ ਮਜਦੂਰ ਕਨੂੰਨ ਦੇ ਘੇਰੇ ਚ ਹੀ ਸਵਾਲ ਜਵਾਬ ਕਰਨਗੇl ਉਨਾਂ ਕਿਹਾ ਕਿ, ਸਗੋ ਪੁਲਸ ਉਮੀਦਵਾਰਾਂ ਦੇ ਨਾਲ ਆਏ ਸਮਰਥਕਾਂ ਨੂੰ ਵਾਧੂ ਦੀ ਉਕਸਾਹਟ ਤੋ ਰੋਕਣ ਦੀ ਗਰੰਟੀ ਕਰੇl ਉਨਾਂ ਪਿੰਡ ਇਕਾਈਆਂ ਨੂੰ ਸਵਾਲ ਨਾਮਾ ਤੇ ਕਾਲੇ ਝੰਡੇ ਤਿਆਰ ਰੱਖਣ ਅਤੇ ਜਬਤਬੱਧ ਵਿਰੋਧ ਕਰਨ ਦੀ ਅਪੀਲ ਕੀਤੀ ਹੈl