Home crime ਦਿਨ-ਦਿਹਾੜੇ ਲੁੱਟ ਦੀ ਵਾਰਦਾਤ – ਬੈਂਕ ਸਟਾਫ਼ ਨੂੰ ਬੰਧਕ ਬਣਾ ਕੇ ਲੁਟੇਰਿਆਂ...

ਦਿਨ-ਦਿਹਾੜੇ ਲੁੱਟ ਦੀ ਵਾਰਦਾਤ – ਬੈਂਕ ਸਟਾਫ਼ ਨੂੰ ਬੰਧਕ ਬਣਾ ਕੇ ਲੁਟੇਰਿਆਂ ਨੇ ਪੰਜਾਬ ਐਂਡ ਸਿੰਧ ਬੈਂਕ ਵਿੱਚੋਂ ਲੁੱਟੇ 15 ਲੱਖ

39
0


ਸਮਰਾਲਾ,11 ਮਈ (ਬੌਬੀ ਸਹਿਜ਼ਲ) ਨੇੜਲੇ ਪਿੰਡ ਬਗਲੀ ਕਲਾਂ ‘ਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਹਥਿਆਰ ਬੰਦ ਨਕਾਬਪੋਸ਼ ਤਿੰਨ ਲੁਟੇਰਿਆਂ ਨੇ ਬੈਂਕ ਸਟਾਫ਼ ਨੂੰ ਬੰਧਕ ਬਣਾ ਕੇ ਪੰਜਾਬ ਐਂਡ ਸਿੰਧ ਬੈਂਕ ਵਿੱਚ ਲਗਭਗ 15 ਲੱਖਾਂ ਰੁਪਏ ਲੁੱਟ ਲਏ। ਸਿਕਿਉਰਟੀ ਗਾਰਡ ਦੀ ਰਾਈਫ਼ਲ ਖੋਹ ਲਈ ਗਈ ਅਤੇ ਜਾਂਦੇ ਸਮੇਂ ਰਾਈਫ਼ਲ ਰਾਸਤੇ ਵਿੱਚ ਸੁੱਟ ਦਿੱਤੀ। ਇੱਕ ਮੋਟਰਸਾਈਕਲ ‘ਤੇ ਤਿੰਨ ਲੁਟੇਰੇ ਫ਼ਰਾਰ ਹੋ ਗਏ। ਇਸ ਮਾਮਲੇ ਸਬੰਧੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਦੇ ਅਧਿਕਾਰੀ ਪੁਲਿਸ ਪਾਰਟੀ ਨੇ ਨਾਲ ਮੌਕੇ ਤੇ ਪਹੁੰਚ ਗਏ।ਇਸ ਘਟਨਾ ਦੌਰਾਨ ਆਲੇ ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਗੋਲੀਆਂ ਚੱਲਣ ਦੀ ਵੀ ਆਵਾਜ਼ ਆਈ ਸੀ।