ਫ਼ਤਹਿਗੜ੍ਹ ਸਾਹਿਬ, 9 ਨਵੰਬਰ: ( ਰਾਜਨ ਜੈਨ, ਮੋਹਿਤ ਜੈਨ) -ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜਿਲ੍ਹਾ ਅਤੇ ਸ਼ੈਸ਼ਨਜ਼ ਜੱਜ ਸਹਿਤ ਚੇਅਰਮੈਂਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਿਹਗੜ੍ਹ ਸਾਹਿਬ ਦੀ ਅਗਵਾਈ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਤਹਿਗੜ੍ਹ ਸਾਹਿਬ ਵਲੋਂ ਪੈਨ ਇੰਡੀਆ ਜਾਗਰੂਕਤਾ ਪ੍ਰਗਰਾਮ ‘ਹੱਕ ਹਮਾਰਾ ਵੀ ਤੋ ਹੈ @75’ ਚੱਲ ਰਿਹਾ ਹੈ ਜਿਸ ਵਿੱਚ ਕਿ ਪੂਰੇ ਜਿਲ੍ਹੇ ਦੇ ਪਿੰਡਾਂ ਵਿੱਚ ਕਾਨੂੰਨੀ ਜਾਗਰੂਕਤਾ ਪ੍ਰੌਗਰਾਮ ਕਰਵਾਏ ਜਾਣੇ ਹਨ ਅਤੇ ਜਿਲ੍ਹੇ ਦੀਆਂ ਅਦਾਲਤਾਂ ਨਾਲ ਸਬੰਧਿਤ ਹਿਰਾਸਤੀਆਂ ਅਤੇ ਕੈਦੀਆਂ ਨੂੰ ਵੀ ਕਾਨੂੰਨੀ ਤੌਰ ਤੇ ਜਾਗਰੂਕ ਕਰਨਾ ਹੈ, ਉਹਨਾਂ ਨੂੰ ਉਹਨਾਂ ਦੇ ਮਿਲਦੇ ਅਧਿਕਾਰਾਂ ਅਤੇ ਕਾਨੂੰਨੀ ਪ੍ਰਕਿਰਿਆ ਦੋਰਾਨ ਮਿਲਦੀਆਂ ਸੇਵਾਵਾਂ ਬਾਰੇ ਦੱਸਣ ਲਈ ਅੱਜ ਮਿਤੀ 09.11.2022 ਨੂੰ ਸ੍ਰੀਮਤੀ ਮਨਪ੍ਰੀਤ ਕੌਰ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ. ਫਤਹਿਗੜ੍ਹ ਸਹਿਬ ਵਲੋਂ ਨਵੀਂ ਜਿਲ੍ਹਾ ਜੇਲ, ਨਾਭਾ ਵਿਖੇ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਿ ਉਨਾਂ ਵਲੋਂ ਹਿਰਾਸਤੀਆਂ ਅਤੇ ਕੈਦੀਆਂ ਨੂੰ ਉਹਨਾਂ ਦੇ ਗ੍ਰਿਫਾਤਾਰੀ ਤੋਂ ਪਹਿਲਾਂ, ਗ੍ਰਿਫਤਾਰੀ ਦੌਰਾਨ ਅਤੇ ਰੀਮਾਂਡ ਦੇ ਸਮੇਂ ਦੇ ਉਹਨਂ ਦਾ ਕਾਨੂੰਨੀ ਅਧਿਕਾਰ ਦੱਸੇ ਅਤੇ ਨਾਲ ਹੀ ਕਾਨੂੰਨੀ ਸੇਵਾਵਾਂ ਅਥਾਰਟੀਆਂ ਵਲੋਂ ਮਿਲਣ ਵਾਲੀਆਂ ਕਾਨੂੰਨੀ ਸਕੀਮਾਂ ਅਤੇ ਸੇਵਾਵਾਂ ਅਤੇ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਦੱਸਿਆ ਗਿਆ। ਇਸ ਮੌਕੇ ਉਹਨਾਂ ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਤਹਿਗੜ੍ਹ ਸਾਹਿਬ ਤੋਂ ਮਿਲਣ ਵਾਲੀਆਂ ਕਾਨੂੰਨੀ ਸੇਵਾਵਾਂ ਜਿਵੇਂ ਕਿ ਮੁਫਤ ਕਾਨੂੰਨੀ ਸਲਾਹ, ਕੋਈ ਵੀ ਕੇਸ ਕਰਨ ਲਈ ਵਕੀਲ ਦੀਆਂ ਮੁਫਤ ਸੇਵਾਵਾਂ, ਕੋਰਟ ਵਿੱਚ ਲੰਬਿਤ ਕੇਸ ਨੂੰ ਸਲਝਾਉਣ ਲਈ ਸਮਝੋਤਾ ਸਦਨ ਦੀਆਂ ਸੇਵਾਵਾਂ, ਜਨ ਉਪਯੋਗੀ ਸੇਵਾਵਾਂ ਦੇ ਝਗੜਿਆਂ ਸਬੰਧੀ ਸਥਾਈ ਲੋਕ ਅਦਾਲਤ, ਅਤੇ ਆਉਣ ਵਾਲੀ ਕੌਮੀ ਲੋਕ ਅਦਾਲਤ 12.11.2022 ਬਾਰੇ ਵੀ ਵਿਸਥਾਰ ਸਹਿਤ ਦੱਸਿਆ ਕਿ ਕਿਸ ਤਰਾਂ ਉਹ ਲੋੜ ਪੈਣ ਤੇ ਇਹਨਾਂ ਸਕੀਮਾਂ ਅਤੇ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ । ਇਸ ਮੌਕੇ ਉੱਤੇ ‘ਹੱਕ ਹਮਾਰਾ ਵੀ ਤੋ ਹੈ @75’ ਕੈਂਪੇਨ ਅਧੀਨ ਕੈਦੀਆਂ ਅਤੇ ਹਿਰਾਸਤੀਆਂ ਨੂੰ ਉਹਨਾਂ ਦੀ ਵਿਅਕਤੀਗਤ ਵੱਖਰੀ ਪਛਾਣ ਸਬੰਧੀ ਕਾਰਡ ਵੀ ਵੰਡੇ ਗਏ।
