ਜਗਰਾਓਂ, 12 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ )-ਪੰਜਾਬ ਮਿਊਂਸਪਲ ਵਰਕਰਜ਼ ਯੂਨੀਅਨ ਅਤੇ ਪੰਜਾਬ ਰਿਟਾਇਰ ਮਿਊਂਸਪਲ ਵਰਕਰਜ਼ ਯੂਨੀਅਨ ਦਾ ਇੱਕ ਸਾਂਝਾ ਵਫਦ ਜਨਕ ਰਾਜ ਮਾਨਸਾ ਦੀ ਅਗਵਾਈ ਵਿੱਚ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਓਮਾ ਸ਼ੰਕਰ ਨੂੰ ਮਿਲਿਆ। ਇਸ ਵਫਦ ਵਿੱਚ ਪੰਜਾਬ ਮਿਊਸਪਲ ਵਰਕਰਜ ਯੂਨੀਅਨ ਦੇ ਸੂਬਾ ਪ੍ਰਧਾਨ ਅਮਨਦੀਪ ਸਿੰਘ ਜੀਰਾ, ਸੂਬਾ ਜਨਰਲ ਸਕੱਤਰ ਟੇਕ ਚੰਦ ਮਲੌਟ, ਸੂਬਾ ਖਜਾਨਚੀ ਭੂਸ਼ਨ ਕੁਮਾਰ, ਸੂਬਾ ਜੁਆਂਇੰਟ ਸਕੱਤਰ ਜਤਿੰਦਰ ਕੁਮਾਰ ਫਰੀਦਕੋਟ, ਸੂਬਾ ਮੀਤ ਪ੍ਰਧਾਨ ਮੰਗਤ ਰਾਮ ਅਬੋਹਰ, ਜਿਲ੍ਹਾ ਬਠਿੰਡਾ ਦੇ ਪ੍ਰਧਾਨ ਪਰਮਜੀਤ ਸਿੰਘ ਮੋੜ ਮੰਡੀ, ਭੋਜ਼ ਰਾਮ ਸਰਦੂਲਗੜ੍ਹ, ਪੰਜਾਬ ਰਿਟਾਇਰ ਮਿਊਂਸਪਲ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਭੋਲਾ ਸਿੰਘ ਬਠਿੰਡਾ ਅਤੇ ਸੂਬਾ ਮੀਤ ਪ੍ਰਧਾਨ ਤਾਰਾ ਸਿੰਘ ਗੋਰਾਇਆਂ ਸ਼ਾਮਲ ਸਨ। ਵਫਦ ਵੱਲੋਂ ਡਾਇਰੈਕਟਰ ਲੌਕਲ ਬਾਡੀਜ ਨੂੰ ਮੰਗ ਪੱਤਰ ਪੇਸ਼ ਕਰਕੇ ਮੰਗ ਕੀਤੀ ਗਈ ਕਿ ਕਲਰਕਾਂ ਦੀ ਤਰੱਕੀ ਲਈ ਕਾਰਵਾਈ ਕੀਤੀ ਜਾਵੇ, ਮੁਲਾਜਮਾਂ ਦਾ ਪੀ.ਐਫ. ਜਮ੍ਹਾਂ ਕਰਵਾਇਆ ਜਾਵੇ, ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਰਿਟਾਇਰ ਮੁਲਾਜਮਾਂ ਲਈ ਗਰੈਚੁਇਟੀ ਸਬੰਧੀ ਜਾਰੀ ਪੱਤਰ ਨੂੰ ਲਾਗੂ ਕਰਵਾਕੇ ਗਰੈਚੁਇਟੀ ਨਵੇਂ ਸਕੇਲਾਂ ਅਨੁਸਾਰ ਦਿਵਾਈ ਜਾਵੇ ਆਦਿ ਆਦਿ। ਇਸ ਮੌਕੇ ਡਾਇਰੈਕਟਰ ਵੱਲੋਂ ਕਾਰਜ ਸਾਧਕ ਅਫਸਰ ਰਾਮਪੁਰਾ ਫੂਲ ਨੂੰ ਮੌਕੇ ਤੇ ਫੌਨ ਕਰਕੇ ਕਿਸੇ ਵੀ ਆਊਟ ਸੋਰਸ ਮੁਲਾਜਮ ਨੂੰ ਨਾ ਹਟਾਉਣ ਦੀ ਹਦਾਇਤ ਕੀਤੀ ਗਈ। ਵਫਦ ਵਲੋਂ ਡਾਇਰੈਕਟਰ ਲੌਕਲ ਬਾਡੀਜ ਦਾ ਮੰਗਾਂ ਸਬੰਧੀ ਗੱਲਬਾਤ ਕਰਨ ਤੇ ਦੋਨਾਂ ਜਥੇਬੰਦੀਆਂ ਵੱਲੋਂ ਧੰਨਵਾਦ ਕੀਤਾ ਗਿਆ।