ਪਟਿਆਲਾ (ਰਹਿਤ ਗੋਇਲ ) ਜੈ ਜਵਾਨ ਕਾਲੋਨੀ ਪਟਿਆਲਾ ਵਿਖੇ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵੱਲੋਂ ਕਰਵਾਏ ਗਏ ਸੁੰਦਰ ਕਾਂਡ ਦੇ ਦੂਜੇ ਦਿਨ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ ਸਾਧਵੀ ਅਨੀਮਾ ਭਾਰਤੀ ਨੇ ਸੰਗਤ ਨੂੰ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਹਨੂੰਮਾਨ ਜੀ ਨੇ ਲੰਕਾ ਪਹੁੰਚਣ ਲਈ ਵਿਸ਼ਾਲ ਸਮੁੰਦਰ ਪਾਰ ਕਰਨ ਲਈ ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕੀਤਾ। ਉਨ੍ਹਾਂ ਨੇ ਵਿਵੇਕ ਅਤੇ ਸ਼ਕਤੀ ਦੀ ਵਰਤੋਂ ਕਰਦੇ ਹੋਏ ਰਸਤੇ ‘ਚ ਮੈਨਾਕ ਪਰਬਤ, ਸੁਰਸਾ, ਸਿੰਹਕਾ ਆਦਿ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕੀਤਾ। ਉਹ ਅਜਿਹੇ ਭਗਤ ਹਨ, ਜਿਨ੍ਹੰ ਲਈ ਕੇਵਲ ਆਪਣੇ ਪ੍ਰਭੂ ਦਾ ਲਕਸ਼ਯ ਹੀ ਮਾਇਨੇ ਰੱਖਦਾ ਹੈ। ਉਹ ਸਾਨੂੰ ਆਪਣੇ ਜੀਵਨ ਚਰਿੱਤਰ ਨਾਲ ਪੇ੍ਰਿਤ ਕਰਦੇ ਹਨ ਕਿ ਇਕ ਸਾਧਕ ਦੀ ਨਜ਼ਰ ਸੌਂਦੇ ਅਤੇ ਜਾਗਣ ਵੇਲੇ ਵੀ ਆਪਣੀ ਮੰਜ਼ਿਲ ‘ਤੇ ਕੇਂਦਰਿਤ ਹੋਣੀ ਚਾਹੀਦੀ ਹੈ। ਇਕ ਸੱਚੇ ਸਾਧਕ ਦਾ ਆਪਣੇ ਉਦੇਸ਼ ਅਤੇ ਆਪਣੇ ਇਸ਼ਟ ਦੇ ਚਰਨਾਂ ‘ਚ ਚੱਟਾਨ ਵਰਗਾ ਅਟੁੱਟ ਵਿਸ਼ਵਾਸ ਹੁੰਦਾ ਹੈ। ਉਨ੍ਹਾਂ ਵਾਂਗ ਸਾਨੂੰ ਵੀ ਇਕ ਪੂਰਨ ਸੰਤ ਤੋਂ ਬ੍ਹਮਗਿਆਨ ਦੀ ਦੀਖਿਆ ਪ੍ਰਰਾਪਤ ਕਰ ਕੇ ਆਪਣੇ ਜੀਵਨ ‘ਚ ਪ੍ਰਮਾਤਮਾ ‘ਚ ਦਿ੍ੜ੍ਹ ਵਿਸ਼ਵਾਸ ਧਾਰਨ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਪ੍ਰਭੂ ਦੇ ਸੱਚੇ ਭਗਤ ਬਣ ਸਕਦੇ ਹਾਂ।