Home crime ਜਗਤਾਰ ਸਿੰਘ ਜੱਗਾ ਨੂੰ ਫਿਰੌਤੀ ਦੇ ਮਾਮਲੇ ’ਚ ਜੇਲ੍ਹ ਭੇਜਿਆ

ਜਗਤਾਰ ਸਿੰਘ ਜੱਗਾ ਨੂੰ ਫਿਰੌਤੀ ਦੇ ਮਾਮਲੇ ’ਚ ਜੇਲ੍ਹ ਭੇਜਿਆ

63
0

ਪੁੱਛਗਿੱਛ ਦੌਰਾਨ ਅਜੀਤਵਾਲ ਕੋਲੋਂ ਇੱਕ ਮੋਟਰਸਾਈਕਲ ਬਰਾਮਦ ਕਰਵਾਇਆ

ਜਗਰਾਓਂ, 6 ਫਰਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਸ਼ਹਿਰ ਦੇ ਨਾਮੀ ਕਰਿਆਨਾ ਵਪਾਰੀ ਪਾਸੋਂ ਫਿਰੌਤੀ ਮੰਗਣ ਦੇ ਮਾਮਲੇ ਵਿਚ ਪਹਿਲੇ ਹੀ ਦਿਨ ਪੁਲਿਸ ਪਾਰਟੀ ਨਾਲ ਹੋਏ ਮੁਕਾਬਲੇ ਤੋਂ ਬਾਅਦ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਏ ਪਿੰਡ ਫੇਰੋਕੇ ਦੇ ਰਹਿਣ ਵਾਲੇ ਜਗਤਾਰ ਸਿੰਘ ਉਰਫ ਜੱਗਾ ਨੂੰ ਗਿ੍ਰਫ਼ਤਾਰ ਕਰਕੇ ਸਮੇਂ-ਸਮੇਂ ’ਤੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਵਿਚ ਜਗਤਾਰ ਸਿੰਘ ਨੇ ਮੋਗਾ ਜ਼ਿਲ੍ਹੇ ਦੇ ਅਜੀਤਵਾਲ ਤੋਂ ਇੱਕ ਮੋਟਰਸਾਈਕਲ ਬਰਾਮਦ ਕਰਵਾਇਆ। ਜੋ ਉਸ ਨੇ ਵਾਰਦਾਤ ਵਾਲੇ ਦਿਨ ਉੱਥੇ ਖੜ੍ਹਾ ਕੀਤਾ ਸੀ।  ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਉਰਫ਼ ਅਮਨਾ ਵਾਸੀ ਚੂਹੜਚੱਕ ਨੂੰ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੇ ਮਨੀਲਾ ਤੋਂ ਆਏ ਫ਼ੋਨ ਤੋਂ ਬਾਅਦ ਫਿਰੌਤੀ ਦੀ ਰਕਮ ਲੈਣ ਲਈ ਜਗਰਾਓਂ ਭੇਜਿਆ ਸੀ ਅਤੇ ਉਹ ਖ਼ੁਦ ਹੀ ਰਸਤੇ ਵਿੱਚ ਰੁਕ ਗਿਆ ਸੀ। ਜਗਤਾਰ ਸਿੰਘ ਆਪਣੇ ਮੋਟਰਸਾਈਕਲ ’ਤੇ ਪਿੰਡ ਫੇਰੋਕੇ ਤੋਂ ਆਇਆ ਸੀ। ਅਮਨਦੀਪ ਸਿੰਘ ਅਮਨਾ ਅਤੇ ਜਗਤਾਰ ਸਿੰਘ ਅਜੀਤਵਾਲ ਵਿੱਚ ਮਿਲੇ।  ਜਗਤਾਰ ਸਿੰਘ ਨੇ ਆਪਣਾ ਮੋਟਰਸਾਈਕਲ ਅਜੀਤਵਾਲ ਵਿਖੇ ਇਕ ਸਬਜ਼ੀ ਦੀ ਦੁਕਾਨ ’ਤੇ ਖੜ੍ਹਾ ਕੀਤਾ ਸੀ ਅਤੇ ਅਮਨ ਦੇ ਮੋਟਰਸਾਈਕਲ ’ਤੇ ਫਿਰੌਤੀ ਵਸੂਲਣ ਲਈ ਦੋਵੇਂ ਜਗਰਾਉਂ ਆ ਗਏ। ਇਸ ਮਾਮਲੇ ਵਿੱਚ ਜਗਤਾਰ ਸਿੰਘ ਦਾ ਰਿਮਾਂਡ ਅੱਜ ਖਤਮ ਹੋ ਗਿਆ ਸੀ ਅਤੇ ਉਸ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।  ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ।  ਗੌਰਤਲਬ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।  ਜਿਸ ਵਿੱਚ ਸੁਖਵਿੰਦਰ ਸਿੰਘ ਉਰਫ਼ ਸੁੱਖਾ ਅਤੇ ਅਮਨਦੀਪ ਸਿੰਘ ਉਰਫ਼ ਅਮਨਾ ਵਾਸੀ ਪਿੰਡ ਚੂਹੜਚੱਕ ਜ਼ਿਲ੍ਹਾ ਮੋਗਾ ਨੂੰ ਪਹਿਲਾਂ ਜੇਲ੍ਹ ਭੇਜ ਦਿੱਤਾ ਗਿਆ ਸੀ।  ਅਮਨਦੀਪ ਸਿੰਘ ਉਰਫ਼ ਅਮਨਾ ਕੋਲੋਂ 315 ਬੋਰ ਦਾ ਪਿਸਤੌਲ (ਜਿਸ ਨਾਲ ਉਸ ਨੇ ਪੁਲਿਸ ’ਤੇ ਗੋਲੀ ਚਲਾਈ ਸੀ) ਅਤੇ ਦੋ ਜਿੰਦਾ ਕਾਰਤੂਸ ਅਤੇ ਜਾਅਲੀ ਪੈਸਿਆਂ ਵਾਲਾ ਬੈਗ ਬਰਾਮਦ ਕੀਤਾ ਗਿਆ ਹੈ।  ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਮਨੀਲਾ ਵਿੱਚ ਰਹਿੰਦੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਦੀ ਮਾਸੀ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਉਰਫ਼ ਐਮੀ, ਜਗਤਾਰ ਸਿੰਘ ਜੱਗਾ ਦੇ ਭਰਾ ਅਮਰੀਕ ਸਿੰਘ ਅਤੇ ਕੈਨੇਡਾ ਵਿੱਚ ਬੈਠੇ ਅਰਸ਼ ਡਾਲਾ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

LEAVE A REPLY

Please enter your comment!
Please enter your name here