Home ਧਾਰਮਿਕ ਸੋ੍ਮਣੀ ਭਗਤ ਰਵਿਦਾਸ ਦੀ ਦੇ ਅਵਤਾਰ ਪੁਰਬ ਸੰਬਧੀ ਸਜਾਇਆ ਨਗਰ ਕੀਰਤਨ

ਸੋ੍ਮਣੀ ਭਗਤ ਰਵਿਦਾਸ ਦੀ ਦੇ ਅਵਤਾਰ ਪੁਰਬ ਸੰਬਧੀ ਸਜਾਇਆ ਨਗਰ ਕੀਰਤਨ

42
0

ਜੱਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਵੀ ਨਗਰ ਕੀਤਰਨ ਵਿੱਚ ਭਰੀ ਹਾਜਰੀ

ਹੇਰਾਂ 6 ਫਰਵਰੀ (ਜਸਵੀਰ ਸਿੰਘ ਹੇਰਾਂ):ਗੁਰਦੁਆਰਾ ਸਾਹਿਬ ਭਗਤ ਰਵਿਦਾਸ  ਪਿੰਡ ਹੇਰਾਂ ਦੀ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਭਗਤ ਰਵਿਦਾਸ ਜੀ ਦਾ ਅਵਤਾਰ ਪੁਰਬ ਬੜੀ ਸਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ,ਅੰਮ੍ਰਿਤ ਵੇਲੇ ਤਿੰਨ ਰੋਜ ਪਹਿਲਾਂ ਆਰੰਭ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗਾਂ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੀ ਯੋਗ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਸਜਾਇਆ ਗਿਆ।ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਨਗਰ ਕੀਰਤਨ ਦੀ ਰਵਾਨਗੀ ਸੰਤ ਬਾਬਾ ਲਖਵੀਰ ਸਿੰਘ ਭੈਣੀ ਨਾਨਕਸਰ ਠਾਠ ਬੜੈਚ ਵੱਲੋਂ ਕੀਤੀ ਗਈ।ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਨਗਰ ਕੀਰਤਨ ਵਿੱਚ ਵਿਸ਼ੇਸ ਹਾਜਰੀ ਲਗਵਾਉਣ ਪਹੁੰਚੇ  ਜੱਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸੋ੍ਰਮਣੀ ਕਮੇਟੀ ਨੇ ਪੰਜ ਸਿੰਘ ਸਾਹਿਬਾਨਾਂ ਨੂੰ ਸਿਰਪਾਓ ਨਾਲ ਸਨਮਾਨਿਤ ਕੀਤਾ ਉੱਥੇ ਹੀ ਉਹਨਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਾ ਸਾਹਿਬ ਅੰਦਰ ਲੱਗਣ ਵਾਲੇ ਗੱਦਿਆਂ ਲਈ ਦਸ ਹਜਾਰ ਦੀ ਨਗਦ ਰਾਸੀ ਵੀ ਭੇਟ ਕੀਤੀ ਗਈ।ਇਸ ਮੌਕੇ ਉਹਨਾਂ ਵੱਲੋਂ ਸੋ੍ਰਮਣੀ ਭਗਤ ਰਵਿਦਾਸ ਜੀ ਦੇ ਅਵਤਾਰ ਪੁਰਬ ਦੀਆਂ ਸੰਗਤਾਂ ਨੂੰ ਵਿਧਾਈ ਦਿੱਤੀ।ਨਗਰ ਕੀਰਤਨ ਵਿੱਚ ਕੀਰਤਨ ਦੀ ਸੇਵਾ ਭਾਈ ਭਾਈ ਬਲਵਿੰਦਰ ਸਿੰਘ ਜੱਟਪੁਰੀ ਦੇ ਰਾਗੀ ਜੱਥੇ ਨੇ ਨਿਭਾਈ  ਅਤੇ ਢਾਡੀ ਗਿਆਨੀ ਜਸਵੀਰ ਸਿੰਘ ਵਲਟੋਹਾ ਅਤੇ ਬਲਵੀਰ ਸਿੰਘ ਛੱਜਾਵਾਲ ਨੇ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ।ਨਗਰ ਕੀਰਤਨ ਦੇ ਨਾਲ-ਨਾਲ ਚੱਲ ਰਹੀਆਂ ਸੰਗਤਾਂ ਲਈ ਹਰ ਪੜਾਂ ਦੇ ਪ੍ਰਬੰਧਕਾਂ ਵੱਲੋਂ ਵੱਖ-ਵੱਖ ਪਦਾਰਥਾਂ ਦੇ ਲੰਗਰ ਵੀ ਅਤੁੱਟ ਵਰਤਾਏ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਫੁੱਲਾਂ ਨਾਲ ਸਜਾਈ ਪਾਲਕੀ ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ ਉੱਥੇ ਹੀ ਬੈਂਡ ਪਾਰਟੀ ਨੇ ਅਤੇ ਆਂਗਣਵਾੜੀ ਦੇ ਨੰਨੇ ਮੁੰਨੇ ਬੱਚਿਆਂ ਨੇ ਨਗਰ ਕੀਰਤਨ ਦੀ ਰੌਣਕ ਨੂੰ ਚਾਰਚੰਨ ਲਾਏ।ਸਟੇਜ ਦੀ ਸੇਵਾ ਭਾਈ ਰਾਜਪਾਲ ਸਿੰਘ ਹੇਰਾਂ ਵੱਲੋਂ ਕੀਤੀ ਗਈ।ਨਗਰ ਕੀਰਤਨ ਪਿੰਡ ਦੀ ਪ੍ਰਕਰਮਾਂ ਕਰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਈ।ਇਸ ਮੌਕੇ ਪ੍ਰ੍ਰਧਾਨ ਧਰਮਪਾਲ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਤਿਕਾਰਯੋਗ ਸਖਸੀਅਤਾਂ ਨੂੰ ਸਿਰਪਾਓ ਨਾਲ ਸਨਮਾਨਿਤ ਵੀ ਕੀਤਾ ਗਿਆ,ਇਸ ਮੋਕੇ ਮੈਨੇਜਰ ਨਿਰਭੈ ਸਿੰਘ ਚੀਮਨਾ,ਸਰਪੰਚ ਕੁਲਵੀਰ ਸਿੰਘ,ਪਿੰ੍ਰਸ਼ੀਪਲ ਹਰਦੇਵ ਸਿੰਘ ਕੈਨੇਡਾ ਮਲਾਇਆ ਵਾਲੇ,ਜਗਜੀਤ ਸਿੰਘ,ਕੇਵਲ ਸਿੰਘ,ਅਜੀਤਪਾਲ ਸਿੰਘ ਹੇਰਾਂ,ਬਾਬਾ ਜੈਪਾਲ ਸਿੰਘ,ਜਗਮੇਲ ਸਿੰਘ,ਕੇਵਲ ਸਿੰਘ,ਰਾਗੀ ਰਣਯੋਧ ਸਿੰਘ ਅਤੇ ਨਗਰ ਕੀਰਤਨ ਵਿੱਚ ਨਗਰ ਦੀਆਂ ਸਮੂਹ ਸੰਗਤਾਂ ਨੇ ਹਾਜਰੀ ਲਗਵਾਈ।

LEAVE A REPLY

Please enter your comment!
Please enter your name here