Home ਸਭਿਆਚਾਰ ਨਵੇਂ ਵਰ੍ਹੇ ਦੀ ਆਮਦ ਤੇ ਗੁਰਦੁਆਰਾ ਭਜਨਗੜ ਸਾਹਿਬ ਵਿਖੇ ਕੀਰਤਨ ਸਮਾਗਮ ਹੋਏ

ਨਵੇਂ ਵਰ੍ਹੇ ਦੀ ਆਮਦ ਤੇ ਗੁਰਦੁਆਰਾ ਭਜਨਗੜ ਸਾਹਿਬ ਵਿਖੇ ਕੀਰਤਨ ਸਮਾਗਮ ਹੋਏ

53
0


ਜਗਰਾਉਂ , 1 ਜਨਵਰੀ (ਪ੍ਰਤਾਪ ਸਿੰਘ):- ਹਰ ਸਾਲ ਦੀ ਤਰਾ ਇਲਾਕੇ ਦੀ ਨਾਮਵਰ ਧਾਰਮਕ ਸੰਸਥਾ ਗੁਰਮਤਿ ਨਾਮ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਭਜਨਗੜ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਗੁਰਦੁਆਰਾ ਭਜਨਗੜ ਸਾਹਿਬ ਵਿਖੇ ਹੋਏ ਕੀਰਤਨ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦੇਰ ਰਾਤ ਤੱਕ ਕੀਰਤਨ ਦਾ ਅਨੰਦ ਮਾਣਿਆ। ਰਹਿਰਾਸ ਸਾਹਿਬ ਦੇ ਪਾਠ ਉਪਰੰਤ ਦੇਰ ਰਾਤ 12 ਵਜੇ ਤਕ ਲਗਾਤਾਰ ਕੀਰਤਨ ਹੁੰਦਾ ਰਿਹਾ। ਸ਼ਬਦਾਂ ਦੀਆਂ ਛਹਿਬਰਾਂ ਨੇ ਕੜਾਕੇ ਦੀ ਠੰਡ ਨੂੰ ਸੰਗਤਾਂ ਨੇ ਨੇੜੇ ਨਾ ਆਉਣ ਦਿੱਤਾ। ਗੁਰਦੁਆਰਾ ਭਜਨਗੜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੁਲਜੀਤ ਸਿੰਘ, ਸੁਸਾਇਟੀ ਦੇ ਜੱਥੇ ਭਾਈ ਸੁਖਵਿੰਦਰ ਸਿੰਘ ਅਤੇ ਪ੍ਰਸਿਧ ਰਾਗੀ ਭਾਈ ਗੁਰਦਿਆਲ ਸਿੰਘ ਫਗਵਾੜੇ ਵਾਲਿਆਂ ਨੇ ਐਸਾ ਰੰਗ ਬੰਨ੍ਹਿਆ ਕਿ ਸੰਗਤਾਂ ਮੰਤਰ ਮੁਗਧ ਹੋਕੇ ਕੀਰਤਨ ਦਾ ਆਨੰਦ ਮਾਣਦੀਆਂ ਰਹੀਆਂ। ਇਸ ਮੌਕੇ ਗੁਰਮਤਿ ਨਾਮ ਸੇਵਾ ਸੁਸਾਇਟੀ ਦੇ ਪ੍ਰਧਾਨ ਰਜਿੰਦਰਪਾਲ ਸਿੰਘ ਮੱਕੜ ਨੇ ਆਖਿਆ ਕਿ ਕਾਫੀ ਸਾਲ ਪਹਿਲਾਂ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਕੀਤੀ ਸੀ ਤਾਂ ਕਿ ਲੋਕ 31 ਦਸੰਬਰ ਦੀਆਂ ਰੰਗੀਨੀਆਂ ਵਿਚ ਖੁੰਭਣ ਦੀ ਬਜਾਏ ਨਾਮ ਬਾਣੀ ਦੇ ਰਸ ਵਿਚ ਗੋਤੇ ਲਾਉਣ। ਠੀਕ ਬਾਰਾਂ ਵਜੇ ਨਵੇਂ ਸਾਲ ਦੀ ਆਮਦ ਤੇ ਸੰਗਤਾਂ ਵੱਲੋਂ ਜੈਕਾਰੇ ਛੱਡੇ ਗਏ ਅਤੇ ਜਾਗਤਿ ਜੋਤ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ। ਗੁਰਦੁਆਰਾ ਭਜਨਗੜ ਸਾਹਿਬ ਦੇ ਮੁੱਖ ਸੇਵਾਦਾਰ ਸ ਗੁਰਪ੍ਰੀਤ ਸਿੰਘ ਭਜਨਗੜ ਅਤੇ ਗੁਰਮਤਿ ਨਾਲ ਸੇਵਾ ਸੁਸਾਇਟੀ ਦੇ ਚੇਅਰਮੈਨ ਭਾਈ ਲਛਮਣ ਸਿੰਘ ਵੱਲੋਂ ਦੂਰੋਂ ਨੇੜਿਓਂ ਆਈਆਂ ਸਮੂਹ ਸੰਗਤਾਂ ਅਤੇ ਰਾਗੀ ਜਥਿਆਂ ਦਾ ਧੰਨਵਾਦ ਕੀਤਾ। ਗੁਰੂ ਕੇ ਲੰਗਰ ਅਤੁੱਟ ਵਰਤਦੇ ਰਹੇ। ਦੇਰ ਰਾਤ ਤੱਕ ਗੁਰਬਾਣੀ ਕੀਰਤਨ ਦਾ ਅਨੰਦ ਮਾਨਣ ਵਾਲਿਆਂ ਚ ਗੁਰਦੀਪ ਸਿੰਘ ਛਾਬੜਾ, ਰਜਿੰਦਰਪਾਲ ਸਿੰਘ ਮੱਕੜ, ਚਰਨਜੀਤ ਸਿੰਘ ਚੀਨੂੰ , ਜਗਦੀਪ ਸਿੰਘ, ਰਜਿੰਦਰ ਸਿੰਘ, ਡਾਕਟਰ ਰਾਜਪ੍ਰੀਤ ਸਿੰਘ, ਪਰਮਿੰਦਰ ਸਿੰਘ, ਜਤਵਿੰਦਰਪਾਲ ਸਿੰਘ ਜੇ ਪੀ, ਜਨਪ੍ਰੀਤ ਸਿੰਘ ਆਦਿ ਨੇ ਕੀਰਤਨ ਦਾ ਆਨੰਦ ਮਾਣਿਆ।

LEAVE A REPLY

Please enter your comment!
Please enter your name here