Home ਸਭਿਆਚਾਰ ਪੰਜਾਬੀ ‘ਵਰਸਿਟੀ ਦੇ ਡਾ. ਕੰਬੋਜ ‘ਜਗਦੇ ਚਿਰਾਗ’ ਐਵਾਰਡ ਨਾਲ ਸਨਮਾਨਿਤ

ਪੰਜਾਬੀ ‘ਵਰਸਿਟੀ ਦੇ ਡਾ. ਕੰਬੋਜ ‘ਜਗਦੇ ਚਿਰਾਗ’ ਐਵਾਰਡ ਨਾਲ ਸਨਮਾਨਿਤ

45
0


   ਪਟਿਆਲਾ (ਰਾਜਨ ਜੈਨ) ਮਾਤਾ ਸੁੰਦਰੀ ‘ਵਰਸਿਟੀ ਗਰਲਜ਼ ਕਾਲਜ ਮਾਨਸਾ ਵਿਖੇ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਅਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਕਰਵਾਏ ਕਲਾ ਕਿਤਾਬ ਮੇਲੇ ਦੌਰਾਨ ਪੰਜਾਬੀ ਭਾਸ਼ਾ ਦਾ ਡਿਜੀਟਲੀਕਰਨ ਕਰਨ ਵਾਲੇ ਪੰਜਾਬੀ ਕੰਪਿਊਟਰਕਾਰੀ ਦੇ ਝੰਡਾਬਰਦਾਰ ਡਾ. ਸੀਪੀ ਕੰਬੋਜ ਨੂੰ ‘ਜਗਦੇ ਚਿਰਾਗ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿਚ ਆਈਏਐੱਸ ਬਲਦੀਪ ਕੌਰ, ਡਿਪਟੀ ਕਮਿਸ਼ਨਰ ਮਾਨਸਾ ਸਨ। ਪੋ੍. ਸੁਖਦੇਵ ਸਿੰਘ ਤੇ ਜ਼ਿਲ੍ਹਾ ਖੋਜ ਅਫ਼ਸਰ ਤੇਜਿੰਦਰ ਕੌਰ ਨੇ ਪ੍ਰਧਾਨਗੀ ਕੀਤੀ। ਡਾ. ਸੀ ਪੀ ਕੰਬੋਜ ਪਹਿਲੇ ਲੇਖਕ ਹਨ ਜਿਨਾਂ੍ਹ ਨੇ ਪੰਜਾਬੀ ਭਾਸ਼ਾ ਵਿੱਚ ਕੰਪਿਊਟਰ ਅਤੇ ਆਈਟੀ ਬਾਰੇ 31 ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਕਈ ਕੰਪਿਊਟਰ ਕਿਤਾਬਾਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਹੈ। ਡਾ. ਕੰਬੋਜ ਦਾ ਕਹਿਣਾ ਹੈ ਕਿ ਪੰਜਾਬੀ ਭਾਸ਼ਾ ਵਿੱਚ ਆਧੁਨਿਕ ਤਕਨਾਲੋਜੀ ਤੇ ਕੰਪਿਊਟਰ ਨੂੰ ਉਤਸ਼ਾਹਿਤ ਕਰਨਾ ਉਸ ਦਾ ਮੁੱਖ ਮਿਸ਼ਨ ਹੈ। ਉਹ ਕੰਪਿਊਟਰ ਨੂੰ ਆਮ ਆਦਮੀ ਤਕ ਪਹੁੰਚਾਉਣਾ ਚਾਹੁੰਦੇ ਹਨ। ਸੋਸ਼ਲ ਮੀਡੀਆ, ਰੇਡੀਓ, ਟੀਵੀ ਆਦਿ ਰਾਹੀਂ ਉਹ ਲਗਾਤਾਰ ਪੰਜਾਬੀਆਂ ਨੂੰ ਪੰਜਾਬੀ ਕੰਪਿਊਟਰਕਾਰੀ ਦਾ ਪਾਠ ਪੜ੍ਹਾ ਰਹੇ ਹਨ। ਉਹ ਇਕ ਸਫ਼ਲ ਅਧਿਆਪਕ, ਯੂ-ਟਿਊਬਰ, ਬਲੌਗਰ ਅਤੇ ਟੀਵੀ/ਰੇਡੀਓ ਕਲਾਕਾਰ ਹਨ। ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਿਖੇ ਉਹ ਛੋਟੇ ਕੋਰਸਾਂ ਰਾਹੀਂ ਆਕਰਸ਼ਕ ਅਧਿਆਪਨ ਵਿਧੀਆਂ ਦੀ ਵਰਤੋਂ ਕਰਦੇ ਹਨ ਜਿਸ ਕਾਰਨ ਭਾਗ ਲੈਣ ਵਾਲੇ ਅਧਿਆਪਕ, ਖੋਜਾਰਥੀ, ਵਿਦਿਆਰਥੀ, ਲੇਖਕ, ਪੱਤਰਕਾਰ ਤੇ ਕੰਮ-ਕਾਜ ਵਾਲੇ ਆਮ ਸਿਖਾਂਦਰੂ ਉਨ੍ਹਾਂ ਤੋਂ ਕਾਫ਼ੀ ਪ੍ਰਭਾਵਿਤ ਹਨ।

LEAVE A REPLY

Please enter your comment!
Please enter your name here