Home crime ਬਠਿੰਡਾ ਤੋਂ ਦਰਦਨਾਕ ਖ਼ਬਰ :ਨੌਕਰੀ ਦੇ ਪਹਿਲੇ ਦਿਨ ਦਫਤਰ ਜਾਂਦੇ ਸਮੇਂ ਹਾਦਸੇ...

ਬਠਿੰਡਾ ਤੋਂ ਦਰਦਨਾਕ ਖ਼ਬਰ :
ਨੌਕਰੀ ਦੇ ਪਹਿਲੇ ਦਿਨ ਦਫਤਰ ਜਾਂਦੇ ਸਮੇਂ ਹਾਦਸੇ ‘ਚ ਲੜਕੀ ਦੀ ਮੌਤ, ਪਿਤਾ ਤੇ ਚਚੇਰੀ ਭੈਣ ਜ਼ਖ਼ਮੀ

59
0

ਬਠਿੰਡਾ (ਭਗਵਾਨ ਭੰਗੂ) ਪਰਸਰਾਮ ਨਗਰ ‘ਚ ਸ਼ਨੀਵਾਰ ਸਵੇਰੇ ਇਕ ਸੜਕ ਹਾਦਸੇ ‘ਚ 22 ਸਾਲਾ ਲੜਕੀ ਦੀ ਮੌਤ ਹੋ ਗਈ, ਜਦਕਿ ਹਾਦਸੇ ‘ਚ ਉਸ ਦੇ ਪਿਤਾ ਤੇ ਚਚੇਰੀ ਭੈਣ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਇਨੋਵਾ ਸਵਾਰ ਦੀ ਗਲਤੀ ਕਾਰਨ ਵਾਪਰਿਆ, ਜਿਸ ਨੇ ਅਚਾਨਕ ਇਨੋਵਾ ਗੱਡੀ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਕਾਰਨ ਪਿੱਛੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਇਨੋਵਾ ਗੱਡੀ ਦੇ ਦਰਵਾਜ਼ੇ ਨਾਲ ਟਕਰਾ ਕੇ ਸੜਕ ‘ਤੇ ਜਾ ਡਿੱਗੇ।

ਇਸ ਦੌਰਾਨ ਸੜਕ ਤੋਂ ਲੰਘ ਰਹੇ ਇਕ ਟਰੈਕਟਰ ਨੇ 22 ਸਾਲਾ ਜੋਤੀ ਮਿਸ਼ਰਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਪਿਤਾ ਸ਼ਾਮ ਦੱਤ ਮਿਸ਼ਰਾ ਤੇ ਚਚੇਰੀ ਭੈਣ ਨਿਸ਼ਾ ਮਿਸ਼ਰਾ ਵਾਸੀ ਜੇਗੀ ਨਗਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜ਼ਖ਼ਮੀ ਵਿਅਕਤੀ ਤੇ ਉਸ ਦੀ ਭਤੀਜੀ ਨੂੰ ਸਹਾਰਾ ਜਨਸੇਵਾ ਟੀਮ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਦੂਜੇ ਪਾਸੇ ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਥਾਣਾ ਕੈਨਾਲ ਕਾਲੋਨੀ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਕੈਨਾਲ ਕਾਲੋਨੀ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਇਨੋਵਾ ਚਾਲਕ ਨੂੰ ਨਾਮਜ਼ਦ ਕਰਦਿਆਂ ਅਣਪਛਾਤੇ ਟਰੈਕਟਰ ਚਾਲਕ ਸਮੇਤ ਕੁੱਲ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here