ਮੋਗਾ, 10 ਨਵੰਬਰ: ( ਕੁਲਵਿੰਦਰ ਸਿੰਘ) -ਸਹਾਇਕ ਪ੍ਰੋਜੈਕਟ ਅਫ਼ਸਰ (ਮੱਛੀ ਪਾਲਣ), ਮੋਗਾ ਦਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਤਹਿਤ ਮੱਛੀ ਪਾਲਣ ਦਾ ਧੰਦਾ ਅਪਨਾਉਣ ਦੇ ਚਾਹਵਾਨ ਵਿਅਕਤੀਆਂ ਲਈ ਮੱਛੀ ਪਾਲਣ ਸਬੰਧੀ ਸਿਖ਼ਲਾਈ ਕੈਂਪ ਮਿਤੀ 14 ਨਵੰਬਰ ਤੋਂ 18 ਨਵੰਬਰ, 2022 ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਤਲੁਜ ਬਲਾਕ ਵਿਖੇ ਸਥਿਤ ਦਫ਼ਤਰ ਸਹਾਇਕ ਪ੍ਰੋਜੈਕਟ ਅਫ਼ਸਰ (ਮੱਛੀ ਪਾਲਣ), ਮੋਗਾ ઠਦੇ ਕਮਰਾ ਨੰਬਰ 321 ਵਿਖੇ ਅਤੇ ਮੱਛੀ ਪਾਲਣ ਅਫ਼ਸਰ ਦਫ਼ਤਰ ਬਾਘਾਪੁਰਾਣਾ (ਬੀ.ਡੀ.ਪੀ.ਓ. ਦਫ਼ਤਰ ਬਾਘਾਪੁਰਾਣਾ) ਵਿਖੇ ਸ਼ੁਰੂ ਹੋਣਾ ਹੈ।ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਕੈਂਪ ਵਿੱਚ ਭਾਗ ਲੈਣ ਲਈ ਚਾਹਵਾਨ ਵਿਅਕਤੀ ਆਪਣੇ ਨਾਲ ਅਧਾਰ ਕਾਰਡ ਦੀ ਫੋਟੋ ਸਟੇਟ ਕਾਪੀ ਅਤੇ ਇੱਕ ਪਾਸਪੋਰਟ ਸਾਈਜ ਫੋਟੋ ਲੈ ਕੇ ਮਿਤੀ 14 ਨਵੰਬਰ, 2022 ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਸਵੇਰੇ 09:30 ਵਜੇ ਤੋ ਸ਼ਾਮ 4:30 ਵਜੇ ਤੱਕ ਮੱਛੀ ਪਾਲਣ ਦਫ਼ਤਰ ਮੋਗਾ ਅਤੇ ਬਾਘਾਪੁਰਾਣਾ ਵਿਖੇ ਪਹੁੰਚ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸਫਲਤਾ ਪੂਰਵਕ ਸਿਖਲਾਈ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ 18 ਨਵੰਬਰ, 2022 ਨੂੰ ਸਰਟੀਫਿਕੇਟ ਤਕਸੀਮ ਕੀਤੇ ਜਾਣਗੇ।ਮੱਛੀ ਪਾਲਣ ਵਾਲੇ ਵਿਅਕਤੀਆਂ ਨੂੰ ਬੈਂਕ ਪਾਸੋਂ ਆਸਾਨ ਕਿਸ਼ਤਾਂ ‘ਤੇ ਕਰਜਾ ਮੁਹੱਈਆ ਕਰਵਾਇਆ ਜਾਵੇਗਾ ਅਤੇ ਵਿਭਾਗ ਵੱਲੋ ਮੱਛੀ ਪਾਲਣ ਲਈ ਸਬਸਿਡੀ ਵੀ ਦਿੱਤੀ ਜਾਵੇਗੀ।