ਫ਼ਤਹਿਗੜ੍ਹ ਸਾਹਿਬ, 10 ਨਵੰਬਰ: ( ਬੌਬੀ ਸਹਿਜਲ, ਧਰਮਿੰਦਰ)- ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 05 ਨਵੰਬਰ ਨੂੰ ਮੰਡੀ ਗੋਬਿੰਦਗੜ੍ਹ ਪੁਲਿਸ ਨੂੰ ਬਟਨ ਵਾਲੀ ਰੋਡ ਤੇ ਇੱਕ ਗੁੰਮਸ਼ੁਦਾ ਬੱਚੀ ਮਿਲੀ ਸੀ। ਜਿਸ ਦੀ ਉਮਰ 03 ਸਾਲ ਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬੱਚੀ ਆਪਣਾ ਨਾਮ ਸੁਨੈਨਾ ਉਰਫ ਚਿੰਕੀ ਦੱਸਦੀ ਹੈ । ਉਸ ਦੇ ਪਿਤਾ ਦਾ ਨਾਮ ਦੇਵ, ਮਾਤਾ ਦਾ ਨਾਮ ਦਿਵਿਆ ਹੈ। ਬੱਚੀ ਦੇ 02 ਭੈਣ ਭਰਾ ਹੋਰ ਹਨ। ਉਨ੍ਹਾਂ ਅੱਗੇ ਦੱਸਿਆ ਕਿ ਬੱਚੀ ਸੁਨੈਨਾ ਦਾ ਰੰਗ ਸਾਵਲਾ , ਉਸ ਦੀਆਂ ਅੱਖਾਂ ਦਾ ਰੰਗ ਕਾਲਾ, ਸਰੀਰ ਪਤਲਾ, ਕੱਦ ਲਗਭਗ 2 ਫੁੱਟ ਹੈ। ਉਸ ਨੇ ਨੀਲੀ ਜੀਨ, ਤੋਤੀਆ ਰੰਗ ਦੀ ਟੀ ਸ਼ਰਟ, ਕਾਲੇ ਸੈਂਡਲ ਅਤੇ ਸਫੇਦ ਮੋਤੀਆਂ ਵਾਲੀ ਮਾਲਾ ਪਾਈ ਹੋਈ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਨਾਗਰਿਕ ਇਸ ਬੱਚੀ ਦੇ ਪਰਿਵਾਰ ਬਾਰੇ ਜਾਣਕਾਰੀ ਰੱਖਦਾ ਹੈ ਤਾਂ ਉਹ ਤੁਰੰਤ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਨਾਲ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਮੋਬਾਇਲ ਨੰ: 99143-10010 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬੱਚੀ ਦੇ ਪਰਿਵਾਰ ਬਾਰੇ ਛੇਤੀ ਸੂਚਨਾ ਦਿੱਤੀ ਜਾਵੇ ਤਾਂ ਜੋ ਇਸ ਨੂੰ ਆਪਣੇ ਮਾਪਿਆਂ ਤੱਕ ਪਹੁੰਚਾਇਆ ਜਾ ਸਕੇ।