ਜਗਰਾਉਂ, 27 ਨਵੰਬਰ ( ਮੋਹਿਤ ਜੈਨ, ਜੱਸੀ ਢਿੱਲੋਂ)-ਲੋਕ ਸੇਵਾ ਸੁਸਾਇਟੀ ਵਲੋਂ ਅੱਖਾਂ ਚਿੱਟੇ ਮੋਤੀਏ ਦਾ ਮੁਫ਼ਤ ਅਪੇ੍ਰਸ਼ਨ ਕੈਂਪ ਲੰਮਿਆਂ ਵਾਲੇ ਬਾਗ਼, ਨੇੜੇ ਡੀ ਏ ਵੀ ਕਾਲਜ ਜਗਰਾਓਂ ਵਿਖੇ ਲਗਾਇਆ ਗਿਆ। ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਜਿੰਦਰ ਜੈਨ, ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਫੈਮੀਨਾ ਜਗਰਾਓਂ ਦੇ ਸਹਿਯੋਗ ਨਾਲ ਲਗਾਏ 31ਵੇਂ ਕੈਂਪ ਦੇ ਮੁੱਖ ਮਹਿਮਾਨ ਐੱਸ ਐੱਸ ਪੀ ਹਰਜੀਤ ਸਿੰਘ ਆਈ ਪੀ ਐੱਸ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਨੇ ਕੈਂਪ ਦਾ ਉਦਘਾਟਨ ਕੀਤਾ| ਉਨ੍ਹਾਂ ਲੋਕ ਸੇਵਾ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਨਿਰਵਿਘਨ ਕੰਮਾਂ ਦੀ ਸ਼ਲਾਘਾ ਕੀਤੀ | ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਜਿੰਦਰ ਜੈਨ ਅਤੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਇਸ ਕੈਂਪ ਸ਼ੰਕਰਾ ਹਸਪਤਾਲ ਮੁੱਲਾਂਪੁਰ ਦੀ ਟੀਮ ਵੱਲੋਂ ਚਿੱਟੇ ਮੋਤੀਏ ਵਾਲੇ 273 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਇਨ੍ਹਾਂ ਮਰੀਜ਼ਾਂ ਚੋਂ ਅਪਰੇਸ਼ਨ ਲਈ ਚੁਣੇ ਗਏ 59 ਮਰੀਜ਼ਾਂ ਉੱਥੋਂ ਹੀ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਹੋਣਗੇ| ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਹੁਣ ਤੱਕ ਲਗਾਏ 31ਵੇਂ ਕੈਂਪ ਵਿਚ ਜਿੱਥੇ ਹਜ਼ਾਰਾਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਹੋਈ ਉੱਥੇ ਦੋ ਹਾਜ਼ਰ ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਵੀ ਹੋ ਚੁੱਕੇ ਹਨ| ਇਸ ਮੌਕੇ ਸਿਵਲ ਹਸਪਤਾਲ ਦੇ ਜਸਪਾਲ ਸਿੰਘ ਦੀ ਟੀਮ ਵੱਲੋਂ 60 ਮਰੀਜ਼ਾਂ ਦਾ ਕੋਰੋਨਾ ਟੈੱਸਟ ਵੀ ਕੀਤਾ ਗਿਆ| ਇਸ ਮੌਕੇ ਰਵੀ ਗੋਇਲ, ਰਾਜੇਸ਼ ਕਤਿਆਲ, ਹਰਦੇਵ ਸਿੰਘ ਬੌਬੀ, ਡਿੰਪਲ ਕੱਕੜ, ਐੱਮ ਸੀ ਹਿਮਾਂਸ਼ੂ ਮਲਕ, ਨੈਸ਼ਾ ਜੈਨ, ਰਾਜੀਵ ਗੁਪਤਾ, ਸੁਖਜਿੰਦਰ ਸਿੰਘ ਢਿੱਲੋਂ, ਸੁਖਦੇਵ ਗਰਗ, ਮੁਕੇਸ਼ ਗੁਪਤਾ, ਆਰ ਕੇ ਗੋਇਲ, ਅਨਿਲ ਮਲਹੋਤਰਾ, ਵਿਨੋਦ ਬਾਂਸਲ, ਸੁਨੀਲ ਬਜਾਜ, ਰਾਜਿੰਦਰ ਜੈਨ ਕਾਕਾ, ਯੋਗਰਾਜ ਗੋਇਲ, ਡਾ: ਭਾਰਤ ਭੂਸ਼ਨ ਬਾਂਸਲ, ਪ੍ਰੇਮ ਬਾਂਸਲ, ਕਪਿਲ ਸ਼ਰਮਾ, ਜਸਵੰਤ ਸਿੰਘ, ਪ੍ਰਵੀਨ ਜੈਨ, ਕੰਵਲ ਕੱਕੜ ਆਦਿ ਹਾਜ਼ਰ ਸਨ|
