Home Education ਅੰਬੇਡਕਰ ਟਰੱਸਟ ਵਲੋਂ ਵਿਖੇ ਤਹਿਸੀਲ ਪੱਧਰੀ ਇਨਾਮ ਵੰਡ ਸਮਾਰੋਹ ਦਾ ਅਯੋਜਨ

ਅੰਬੇਡਕਰ ਟਰੱਸਟ ਵਲੋਂ ਵਿਖੇ ਤਹਿਸੀਲ ਪੱਧਰੀ ਇਨਾਮ ਵੰਡ ਸਮਾਰੋਹ ਦਾ ਅਯੋਜਨ

53
0

   ਡਾ.ਦੌਧਰ ਦੇ ਕੂੰਜੀਵਤ ਭਾਸ਼ਣ ਨੇ  ਵਿਦਿਆਰਥੀ ਭਾਵੁਕ ਕੀਤੇ 

ਜਗਰਾਉਂ ( ਵਿਕਾਸ ਮਠਾੜੂ, ਸਤੀਸ਼ ਕੋਹਲੀ )- ਸਵਿਧਾਨ ਨਿਰਮਾਤਾ ਡਾ.ਬੀ.ਆਰ.ਅੰਬੇਡਕਰ ਵੈਲਫੇਅਰ ਟਰੱਸਟ ਜਗਰਾਉਂ ਵੱਲੋਂ ਵਿਸ਼ਾਲ ਇਨਾਮ ਵੰਡ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪ੍ਰਬੁੱਧ ਭਾਰਤ ਫਾਊਡੇਸ਼ਨ ਪੰਜਾਬ ਵੱਲੋਂ,”ਅਸੀਂ ਭਾਰਤ ਦੇ ਲੋਕ “ਕਿਤਾਬ ਅਧਾਰਿਤ ਮੁਕਾਬਲੇ ਦੇ ਪ੍ਰਤੀਯੋਗੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਦੱਸਣਯੋਗ ਹੈ ਕਿ
ਉਪਰੋਕਤ ਪ੍ਰੀਖਿਆ ਵਿੱਚ ਜਗਰਾਉਂ ਤਹਿਸੀਲ ਦੇ ਲਗਭਗ 1500 ਵਿਦਿਆਰਥੀਆਂ ਨੇ ਭਾਗ ਲਿਆ, ਜਿੰਨ੍ਹਾਂ ਵਿੱਚੋਂ ਲਗਭਗ ਦੋ ਸੌ ਵਿਦਿਆਰਥੀਆਂ ਨੂੰ ਸਕੂਲ ਵਾਇਜ ਮੈਰਿਟ ਦੇ ਅਧਾਰ ਤੇ’ ਸਰਟੀਫਿਕੇਟ, ਸਨਮਾਨ ਚਿੰਨ੍ਹ ਅਤੇ ਨਗਦ ਰਾਸ਼ੀ ਦੇਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ.ਸੁਰਿੰਦਰ ਸਿੰਘ ਝੱਮਟ ਤੇ  ਡਾ.ਸੁਰਜੀਤ ਸਿੰਘ ਦੌਧਰ ਉਚੇਚੇ ਤੌਰ ‘ਤੇ ਹਾਜ਼ਰ ਹੋਏ।ਡਾ.ਸੁਰਜੀਤ ਸਿੰਘ ਦੌਧਰ ਨੇ ਆਪਣੇ ਕੂੰਜੀਵਤ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਬੇਹੱਦ ਭਾਵੁਕ ਕਰ ਦਿੱਤਾ।ਡਾ.ਦੌਧਰ ਨੇ ਵਿਦਿਆਰਥੀਆਂ ਵਿੱਚ ਸਾਕਾਰਾਤਮਿਕ ਊਰਜ਼ਾ ਪੈਦਾ ਕਰਦਿਆਂ ਕਿਹਾ ” ਪਿਆਰੇ ਬੱਚਿਓ, ਤੁਸੀਂ ਜੱਜ ਬਣੋ, ਮਾਸਟਰ ਬਣੋ, ਡਾ.ਬਣੋਂ ਫ਼ੀਸ ਮੈਂ ਭਰਾਂਗਾ “ਬਸ  ਤੁਹਾਡਾ ਨਿਸ਼ਾਨਾ ਕੁਝ ਬਣਨਾਂ ਹੋਵੇ ,ਮੇਰਾ ਸਾਥ ਤੁਹਾਡੇ ਨਾਲ ਹੋਵੇਗਾ”  ਇਹ ਸੁਣਕੇ  ਵਿਦਿਆਰਥੀਆਂ ਦੀਆਂ ਤਾੜੀਆਂ ਨਾਲ ਅਸਮਾਨ ਗੂੰਜ਼ ਉੱਠਿਆ “। ਇਸ ਮੌਕੇ ,ਡਾ.ਸੁਰਿੰਦਰ ਸਿੰਘ ਝੱਮਟ ,ਡਾ.ਬਲਵੰਤ ਸਿੰਘ ਸੰਧੂ ਚਕਰ, ਡਾ.ਦਿਲਬਾਗ ਸਿੰਘ, ਡਾ.ਰਣਵੀਰ ਕੌਰ, ਲੈਕ.ਨਿਰਮਲ ਕੌਰ, ਲੈਕ.ਪਰਵਿੰਦਰ ਕੌਰ, ਡਾ.ਸੁਖਵਿੰਦਰ ਸਿੰਘ, ਪ੍ਰੋ ਦਿਲਜੀਤ ਕੌਰ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਟਰੱਸਟ ਵੱਲੋਂ ਮੁੱਖ ਮਹਿਮਾਨ ਡਾ.ਸੁਰਿੰਦਰ  ਸਿੰਘ ਤੇ ਹਰਭਿੰਦਰ ਸਿੰਘ ਮੁੱਲਾਂਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ  ਪ੍ਰਧਾਨ ਅਮਰਜੀਤ ਸਿੰਘ ਚੀਮਾ, ਰਣਜੀਤ ਸਿੰਘ, ਡਾ.ਜਸਵੀਰ ਸਿੰਘ, ਘੁਮੰਡਾ ਸਿੰਘ,ਹਰਨੇਕ ਸਿੰਘ ਗੁਰੂ,ਹੈਡ ਮਾਸਟਰ ਸੰਤੋਖ ਸਿੰਘ,ਮਾ.ਗੁਰਜੀਤ ਸਿੰਘ ਸਹੋਤਾ,ਰਾਜਿੰਦਰ ਸਿੰਘ ਧਾਲੀਵਾਲ, ਮੈਨੇਜਰ ਜਸਵੰਤ ਸਿੰਘ, ਮਸਤਾਨ ਸਿੰਘ ਬੈਂਕ ਅਫਸਰ,ਮੈਨੇਜਰ ਗੁਰਦੀਪ ਸਿੰਘ ਹਠੂਰ, ਰਛਪਾਲ ਸਿੰਘ ,ਮੈਨੇਜਰ ਸਰੂਪ ਸਿੰਘ, ਮਾ.ਸਤਨਾਮ ਸਿੰਘ ਹਠੂਰ,ਸਰਪੰਚ ਦਰਸ਼ਨ ਸਿੰਘ ਪੋਨਾ,ਲੈਕ.ਜਗਤਾਰ ਸਿੰਘ ਚੀਮਾ, ਅਮਰ ਨਾਥ,ਸਰਬਜੀਤ ਸਿੰਘ ਭੱਟੀ,ਮਾ.ਸਰਬਜੀਤ ਸਿੰਘ ਮੱਲ੍ਹਾ, ਕੁਲਦੀਪ ਸਿੰਘ ਲੋਹਟ,ਅਮਨਦੀਪ ਸਿੰਘ ਗੁੜੇ,ਮਾ.ਮਨੋਹਰ ਸਿੰਘ ਦਾਖਾ, ਰਾਜੂ ਕੁਮਾਰ,ਮਾ.ਅਮਰਿੰਦਰ ਸਿੰਘ ਆਦਿ ਹਾਜ਼ਰ ਸਨ।ਅੰਤ ਵਿੱਚ ਡਾ.ਸੁਰਜੀਤ ਦੌਧਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here