
ਜਗਰਾਉਂ 17 ਦਸੰਬਰ ( ਭਗਵਾਨ ਭੰਗੂ ) -ਸਾਫ਼ ਸੁਥਰੇ ਅਕਸ ਵਾਲੇ ਆਗੂ ਐੱਸ ਆਰ ਕਲੇਰ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ ‘ਤੇ ਪਾਰਟੀ ਦੀ ਸਥਾਨਕ ਲੀਡਰਸ਼ਿਪ ਅੰਦਰ ਖ਼ੁਸ਼ੀ ਦਾ ਜਲੌਅ ਦੇਖਣ ਨੂੰ ਮਿਲ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਤੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਦੀ ਅਗਵਾਈ ਵਿੱਚ ਪਾਰਟੀ ਲੀਡਰਸ਼ਿਪ ਨੇ ਐੱਸ.ਆਰ.ਕਲੇਰ ਨੂੰ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ ਤੇ ਉਨ੍ਹਾਂ ਦਾ ਸਨਮਾਨ ਕੀਤਾ।ਇਸ ਮੌਕੇ ਭਾਈ ਗਰੇਵਾਲ ਤੇ ਮੱਲ੍ਹਾ ਨੇ ਐਸ ਆਰ ਕਲੇਰ ਦੀ ਨਿਯੁਕਤੀ ਨੂੰ ਜਗਰਾਉਂ ਹਲਕੇ ਦਾ ਮਾਣ ਦੱਸਦਿਆਂ ਕਿਹਾ ਕਿ ਕਲੇਰ ਪੜ੍ਹੇ ਲਿਖੇ ,ਡੂੰਘੀ ਸੋਚ ਵਾਲੇ ਨਿਮਰ ਲੋਕ ਆਗੂ ਹਨ,ਪਾਰਟੀ ਅੰਦਰ ਸੀਨੀਅਰ ਮੀਤ ਪ੍ਰਧਾਨ ਵਜੋਂ ਉਨ੍ਹਾਂ ਦੀ ਨਿਯੁਕਤੀ ਪਾਰਟੀ ਹਾਈਕਮਾਨ ਦਾ ਬੇਹੱਦ ਸ਼ਲਾਘਾਯੋਗ ਫ਼ੈਸਲਾ ਹੈ। ਉਹਨਾ ਨੇ ਕਿਹਾ ਕਿ ਕਲੇਰ ਦਾ ਹਲਕੇ ਵੱਲੋਂ ਸਨਮਾਨ ਵੱਖਰੇ ਤੌਰ ਤੇ ਕੀਤਾ ਜਾਵੇਗਾ ।ਇਸ ਮੌਕੇ ਕਲੇਰ ਨੇ ਆਖਿਆ ਕਿ ਪਾਰਟੀ ਹਾਈਕਮਾਨ ਵਲੋਂ ਸੌਂਪੀ ਜ਼ਿਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।ਉਨ੍ਹਾਂ ਪਾਰਟੀ ਵਲੋਂ ਸੌਂਪੀ ਜ਼ਿਮੇਵਾਰੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ੍ਰਰਪਸਤ ਪ੍ਰਕਾਸ਼ ਸਿੰਘ ਬਾਦਲ ਦਾ ਉਚੇਚੇ ਤੌਰ’ਤੇ ਧੰਨਵਾਦ ਕੀਤਾ। ਇਸ ਮੌਕੇ ਕੌਂਸਲਰ ਸੁਤੀਸ ਕੁਮਾਰ ਦੋਧਰੀਆ, ਵਿਕਰਮਜੀਤ ਸਿੰਘ ਥਿੰਦ, ਪਰਮਿੰਦਰ ਸਿੰਘ ਗਰੇਵਾਲ, ਦੀਪਇੰਦਰ ਸਿੰਘ ਭੰਡਾਰੀ, ਦਰਸ਼ਨ ਸਿੰਘ ਗਿੱਲ, ਮਨਜੀਤ ਸਿੰਘ ਫੌਜੀ, ਗੁਰਦੀਪ ਸਿੰਘ ਦੁਆ, ਵਿਸਾਲ ਗਿੱਲ, ਜੋਨਸਨ, ਕਰਮਜੀਤ ਸਿੰਘ ਕੈਂਥ, ਗੁਰਿੰਦਰ ਸਿੰਘ ਰੂਮੀ ਤੇ ਹੋਰ।