Home Farmer ਕਣਕ ਦੀ ਆਮਦ ਸ਼ੁਰੂ, ਖਰੀਦ ਏਜੰਸੀਆਂ ਨਦਾਰਦ

ਕਣਕ ਦੀ ਆਮਦ ਸ਼ੁਰੂ, ਖਰੀਦ ਏਜੰਸੀਆਂ ਨਦਾਰਦ

50
0


ਲਹਿਰਾਗਾਗਾ(ਵਿਕਾਸ ਮਠਾੜੂ)ਅਨਾਜ ਮੰਡੀ ਲਹਿਰਾਗਾਗਾ ਵਿਖੇ ਅੱਜ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਪੰ੍ਤੂ ਖਰੀਦ ਏਜੰਸੀਆਂ ਨਦਾਰਦ ਦਿਖਾਈ ਦਿੱਤੀਆਂ। ਸਥਾਨਕ ਆੜ੍ਹਤੀ ਪਾਲੀ ਰਾਮ ਉਗਰ ਰਾਮ ਦੀ ਦੁਕਾਨ ਤੇ ਕੁਲਵੰਤ ਸਿੰਘ ਪੁੱਤਰ ਗੁਰਜੰਟ ਸਿੰਘ ਸੈਕਟਰੀ ਖੰਡੇਬਾਦ ਦੀ ਕਣਕ ਦੀ ਪਹਿਲੀ ਢੇਰੀ ਵਿਕਣ ਲਈ ਆਈ। ਇਸ ਸਮੇਂ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ, ਕਿ ਕਣਕ ਦੀ ਵਾਢੀ ਗੜੇਮਾਰੀ ਅਤੇ ਬਾਰਸ਼ ਕਾਰਨ ਹਫਤਾ ਲੇਟ ਹੋ ਚੁੱਕੀ ਹੈ। ਅਜੇ ਵੀ ਡਾਕਰ ਜ਼ਮੀਨਾਂ ਵਿੱਚ ਕੰਬਾਈਨ ਨਹੀਂ ਚੱਲ ਰਹੀ,ਪਰੰਤੂ ਮਾਰੂ ਵਾਹਣਾ ਵਿਚ ਕੰਬਾਈਨਾਂ ਅੱਜ ਤੋਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਮੇਰੀ ਕਣਕ ਦਾ ਝਾੜ ਪ੍ਰਤੀ ਏਕੜ 50 ਮਣ ਪੈਣ ਦੀ ਸੰਭਾਵਨਾ ਹੈ। ਜੇਕਰ ਮੀਂਹ ਅਤੇ ਗੜੇਮਾਰੀ ਨਾ ਹੁੰਦੀ ਤਾਂ ਇਸ ਵਾਰ ਕਣਕ 60 ਮਣ ਪ੍ਰਤੀ ਏਕੜ ਤੋਂ ਉਪਰ ਝਾੜ ਵੀ ਦੇ ਸਕਦੀਆਂ ਸਨ। ਉਹਨਾਂ ਜਿੱਥੇ ਕਿਹਾ ਕਿ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਜਾਵੇ ਤਾਂ ਜੋ ਮੈਂ ਕਣਕ ਵੇਚਣ ਕੇ ਆਪਣੇ ਘਰ ਜਾ ਸਕਾਂ, ਉੱਥੇ ਹੀ ਕੁਲਵੰਤ ਸਿੰਘ ਨੇ ਨੁਕਸਾਨੀਆਂ ਫਸਲਾਂ ਦੀ ਜਲਦੀ ਗਿਰਦਾਵਰੀ ਮੰਗੀ ਹੈ, ਕਿਉਂਕਿ ਜੇਕਰ ਗਿਰਦਾਵਰੀ ਹਫਤਾ ਹੋਰ ਲੇਟ ਹੋ ਗਈਆਂ ਤਾਂ ਖੇਤਾਂ ਵਿਚੋਂ ਤਕਰੀਬਨ ਸਾਰੇ ਕਿਤੇ ਕਣਕ ਦੀ ਕਟਾਈ ਨੇੜੇ ਲੱਗ ਜਾਵੇਗੀ। ਇਸ ਸਮੇਂ ਸੁਰਿੰਦਰ ਕੁਮਾਰ ਸ਼ਿੰਦਾ, ਰਾਜਿੰਦਰ ਕੁਮਾਰ ਅਤੇ ਹੋਰ ਵੀ ਕਿਸਾਨ ਮਜ਼ਦੂਰ ਹਾਜ਼ਰ ਸਨ। ਕਣਕ ਦੀ ਬੋਲੀ ਲੱਗਣ ਸੰਬੰਧੀ ਮਾਰਕੀਟ ਕਮੇਟੀ ਅਤੇ ਪਨਗੇ੍ਨ ਏਜੰਸੀ ਦੇ ਅਧਿਕਾਰੀਆਂ ਨੇ ਕਿਹਾ ਕਿ, ਬਾਰਸ਼ ਪੈਣ ਕਾਰਨ ਕਣਕ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੈ, ਘਟ ਜਾਣ ਉਪਰੰਤ ਤੁਰੰਤ ਹੀ ਬੋਲੀ ਲਾ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here