Home ਪਰਸਾਸ਼ਨ ਡਿਪਟੀ ਕਮਿਸ਼ਨਰ ਵਲੋਂ ਕਰਜ਼ੇ ਦੀਆਂ ਬਕਾਇਆ ਦਰਖਾਸਤਾਂ ਦੇ ਨਿਬੇੜੇ ਦੇ ਨਿਰਦੇਸ਼

ਡਿਪਟੀ ਕਮਿਸ਼ਨਰ ਵਲੋਂ ਕਰਜ਼ੇ ਦੀਆਂ ਬਕਾਇਆ ਦਰਖਾਸਤਾਂ ਦੇ ਨਿਬੇੜੇ ਦੇ ਨਿਰਦੇਸ਼

51
0

“ਪਿਛਲੀ ਤਿਮਾਹੀ ਤਹਿਤ ਖੇਤੀਬਾੜੀ ਖੇਤਰ ਲਈ 1040 ਕਰੋੜ ਰੁਪਏ ਦੇ ਕਰਜ਼ੇ ਦਿੱਤੇ”
ਬਰਨਾਲਾ, 27 ਸਤੰਬਰ (ਵਿਕਾਸ ਮਠਾੜੂ) : ਸਟੇਟ ਬੈਂਕ ਆਫ਼ ਇੰਡੀਆ ਲੀਡ ਬੈਂਕ ਦਫ਼ਤਰ ਬਰਨਾਲਾ ਵੱਲੋਂ ਜ਼ਿਲ੍ਹੇ ਦੀ 66ਵੀਂ ਜੂਨ 2023 ਤੱਕ ਦੀ ਖ਼ਤਮ ਹੋਈ ਤਿਮਾਹੀ ਦੀ ਜ਼ਿਲ੍ਹਾ ਸਲਾਹਕਾਰ ਸੰਮਤੀ, ਜ਼ਿਲ੍ਹਾ ਸਲਾਹਕਾਰ ਰੀਵਿਊ ਸੰਮਤੀ ਦੀ ਮੀਟਿੰਗ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਲ 2023-24 ਦੀ ਜੂਨ 2023 ਦੀ ਤਿਮਾਹੀ ਤੱਕ ਕਰਜ਼ਾ ਯੋਜਨਾ ਅਧੀਨ ਕਰਜ਼ਿਆਂ ਦੀ ਵੰਡ ਅਤੇ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ।ਅੰਬੂਜ ਕੁਮਾਰ, ਲੀਡ ਡਿਸਟ੍ਰਿਕਟ ਮੈਨੇਜਰ ਬਰਨਾਲਾ ਨੇ ਮੀਟਿੰਗ ਦਾ ਏਜੰਡਾ ਪੇਸ਼ ਕਰਦੇ ਹੋਏ ਦੱਸਿਆ ਕਿ 2023-24 ਦੀ ਯੋਜਨਾ ਅਧੀਨ ਬਰਨਾਲਾ ਜ਼ਿਲ੍ਹੇ ਵਿੱਚ ਬੈਂਕਾਂ ਨੇ ਜੂਨ 2023 ਦੀ ਖ਼ਤਮ ਹੋਣ ਵਾਲੀ ਤਿਮਾਹੀ ਤੱਕ ਤਰਜੀਹੀ ਖੇਤਰ ਵਿੱਚ 1292 ਕਰੋੜ ਰੁਪਏ ਦੇ ਕਰਜ਼ੇ ਵੰਡੇ, ਜਿਸ ਵਿੱਚ ਸਭ ਤੋਂ ਵੱਧ ਖੇਤੀਬਾੜੀ ਖੇਤਰ ਲਈ 1040 ਕਰੋੜ ਰੁਪਏ ਦੇ ਕਰਜ਼ੇ ਵੰਡੇ। ਰਿਜ਼ਰਵ ਬੈਂਕ ਦੇ ਤੈਅ ਮਾਣਕਾਂ ਅਨੁਸਾਰ ਬੈਂਕਾਂ ਦੀ ਕਰਜ਼ਾ ਜਮ੍ਹਾਂ ਅਨੁਪਾਤ 60 ਪ੍ਰਤੀਸ਼ਤ ਹੋਣੀ ਜ਼ਰੂਰੀ ਹੈ। ਬਰਨਾਲਾ ਜ਼ਿਲ੍ਹੇ ਦੀ ਇਹ ਅਨੁਪਾਤ 77.88 ਪ੍ਰਤੀਸ਼ਤ ਹੈ ਜੋ ਕਿ ਇਸ ਨਾਲੋਂ ਕਿਤੇ ਵੱਧ ਹੈ।
ਡਿਪਟੀ ਕਮਿਸ਼ਨਰ ਨੇ ਬੈਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਰਜ਼ੇ ਦੀਆਂ ਅਰਜ਼ੀਆਂ ਦਾ ਜਲਦ ਨਿਪਟਾਰਾ ਕਰਨ ਅਤੇ ਕੋਈ ਵੀ ਅਰਜ਼ੀ ਬਿਨ੍ਹਾਂ ਪੁਖ਼ਤਾ ਕਾਰਨ ਵਾਪਸ ਨਾ ਕੀਤੀ ਜਾਵੇ। ਉਨ੍ਹਾਂ ਸਾਰੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੀ.ਐਮ.ਜੇ.ਜੇ.ਬੀ.ਵਾਈ ਅਤੇ ਪੀ.ਐਮ.ਐਸ.ਬੀ.ਵਾਈ ਦੇ ਮੌਜੂਦਾ ਸੈਚੂਰੈਸਨ ਕੈਂਪ ਵਿੱਚ ਟੀਚਿਆਂ ਮੁਤਾਬਿਕ ਬੀਮੇ ਕੀਤੇ ਜਾਣ।ਗੁਰਪ੍ਰੀਤ ਸਿੰਘ ਡੀ.ਡੀ.ਐਮ ਨਾਬਾਰਡ ਨੇ ਦੱਸਿਆ ਕਿ ਜੇ.ਐਲ.ਜੀ ਸਕੀਮ ਦੇ ਅਧੀਨ ਕੋਆਪਰੇਟਿਵ, ਐਚ.ਡੀ.ਐਫ.ਸੀ, ਗ੍ਰਾਮੀਣ ਬੈਂਕ, ਕੇਨਰਾ ਬੈਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਵਧੀਆ ਕੰਮ ਕਰ ਰਹੇ ਹਨ। ਉਨ੍ਹਾਂ ਨੇ ਜੇ.ਐਲ.ਜੀ ਸਕੀਮ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਅੱਗੇ ਬੈਂਕਾਂ ਨੂੰ 2024-25 ਸਾਲ ਦੀ ਪੀ.ਐਲ.ਪੀ ਲਈ ਵੀ ਸੁਝਾਅ ਦੇਣ ਲਈ ਕਿਹਾ।ਡਿਪਟੀ ਕਮਿਸ਼ਨਰ ਨੇ ਬੈਂਕਾਂ ਕੋਲੋਂ ਵੱਖ ਵੱਖ ਸਰਕਾਰੀ ਮਹਿਕਮਿਆਂ ਦੀਆਂ ਪੈਂਡਿੰਗ ਪਈਆਂ ਕਰਜ਼ੇ ਦੀਆਂ ਦਰਖ਼ਾਸਤਾਂ ਦਾ ਜਲਦੀ ਨਿਪਟਾਰਾ ਕਰਨ ਲਈ ਕਿਹਾ। ਸ਼੍ਰੀ ਵਿਕਰਮ ਢਾਡਾਂ ਏ.ਜੀ.ਐਮ ਆਰ.ਬੀ.ਆਈ ਨੇ ਬੈਂਕਾਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਵਿਭਾਗਾਂ ਦੀਆਂ ਪੈਂਡਿੰਗ ਪਈਆਂ ਦਰਖ਼ਾਸਤਾਂ ਦਾ ਆਰ.ਬੀ.ਆਈ ਦੇ ਨਿਰਧਾਰਿਤ ਸਮੇਂ ਅਨੁਸਾਰ ਨਿਪਟਾਰਾ ਕਰਨ ਅਤੇ ਕੋਈ ਵੀ ਦਰਖ਼ਾਸਤਾਂ ਬਿਨ੍ਹਾਂ ਕਿਸੇ ਠੋਸ ਕਾਰਨ ਤੋਂ ਬਿਨ੍ਹਾਂ ਵਾਪਸ ਨਾ ਕਰਨ।ਅੰਬੂਜ ਕੁਮਾਰ, ਲੀਡ ਡਿਸਟ੍ਰਿਕਟ ਮੈਨੇਜਰ, ਬਰਨਾਲਾ ਨੇ ਦੱਸਿਆ ਕਿ ਪੀ.ਐਮ.ਐਫ.ਐਮ.ਈ ਦੀ ਸਕੀਮ ਅਧੀਨ ਬਰਨਾਲਾ ਜ਼ਿਲ੍ਹੇ ਦੀ ਕਾਰਗੁਜ਼ਾਰੀ ਬਹੁਤ ਹੀ ਵਧੀਆ ਹੈ ਜਿਸ ਵਿੱਚ ਕਿ ਹੁਣ ਤੱਕ ਲਗਭਗ 32 ਕਰੋੜ ਰੁਪਏ ਦੇ 159 ਲੋਨ ਹੋ ਚੁੱਕੇ ਹਨ।ਵਿਕਰਮ ਢਾਡਾਂ ਏ.ਜੀ.ਐਮ ਆਰ.ਬੀ.ਆਈ ਨੇ ਪੀ.ਐਨ.ਬੀ, ਐਚ.ਡੀ.ਐਫ਼.ਸੀ ਅਤੇ ਯੂਕੋ ਬੈਂਕ ਦੀਆਂ ਪਹਿਲਾਂ ਤੋਂ ਮਨਜ਼ੂਰ ਹੋਇਆ ਦਰਖ਼ਾਸਤਾਂ ਨੂੰ ਪੋਰਟਲ ਉੱਪਰ ਜਲਦ ਡਿਸਬਰਸ ਕਰਨ ਲਈ ਕਿਹਾ ਅਤੇ ਇਹਨਾਂ ਬੈਂਕਾਂ ਨੂੰ ਸਬੰਧਿਤ ਨਗਰ ਪਾਲਿਕਾ ਨਾਲ ਮਿਲ ਕੇ ਕੈਂਪ ਲਗਾਉਣ ਲਈ ਕਿਹਾ।ਉਨ੍ਹਾਂ ਨੇ ਮਹਿਲ ਕਲਾਂ ਅਤੇ ਸ਼ਹਿਣਾ ਬਲਾਕ ਲਈ ਕੋਆਪਰੇਟਿਵ ਅਤੇ ਪੰਜਾਬ ਗ੍ਰਾਮੀਣ ਬੈਂਕ ਜਲਦ ਤੋਂ ਜਲਦ ਐਫ.ਐਲ.ਸੀ ਨਿਯੁਕਤ ਕਰਨ ਲਈ ਕਿਹਾ।ਵਿਕਰਮ ਢਾਡਾਂ ਨੇ ਬੈਂਕਾਂ ਨੂੰ 100 ਡੇਅਜ਼ ਅਤੇ 100 ਪੇਅਜ਼ ਦੀ ਆਰ.ਬੀ.ਆਈ ਦੀ ਸਕੀਮ ਬਾਰੇ ਦੱਸਿਆਂ। ਇਹ ਸਕੀਮ 1 ਜੂਨ ਤੋਂ ਹੋ ਗਈ ਹੈ।ਇਸ ਸਕੀਮ ਅਧੀਨ ਹਰ ਬੈਂਕ ਵਿੱਚ 100 ਅਨਕਲੇਮਡ ਡਿਪਾਜ਼ਿਟ ਦੇ ਗ੍ਰਾਹਕਾਂ ਨੂੰ 100 ਦਿਨਾਂ ਵਿੱਚ ਹਰ ਜ਼ਿਲ੍ਹੇ ਵਿੱਚ ਆਰ.ਬੀ.ਆਈ ਪੇਮੈਂਟ ਕਰੇਗਾ। ਉਨ੍ਹਾਂ ਨੇ ਸਾਰੇ ਬੈਂਕਾਂ ਨੂੰ ਇਸ ਸਕੀਮ ਵਿੱਚ ਯੋਗਦਾਨ ਦੇਣ ਲਈ ਕਿਹਾ।

LEAVE A REPLY

Please enter your comment!
Please enter your name here