ਜਗਰਾਓਂ, 26 ਦਸੰਬਰ ( ਬਲਦੇਵ ਸਿੰਘ)
27 ਦਸੰਬਰ ਦਿਨ ਮੰਗਲਵਾਰ ਨੂੰ ਦਸ਼ਮੇਸ਼ ਪਿਤਾ ਜੀ ਦੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ, ਜਿਨ੍ਹਾਂ ਮਹਾਨ ਲਸਾਨੀ ਸ਼ਹਾਦਤਾਂ ਦੇ ਮਾਲਕਾਂ ,ਜਿਨ੍ਹਾਂ ਨੇ ਜਬਰ ਜ਼ੁਲਮ ਕਰਨ ਵਾਲਿਆਂ ਨੂੰ ਆਪਣੀ ਜੁੱਤੀ ਦੀ ਨੋਕ ਦਿਖਾਉਂਦਿਆਂ ਗੱਜ ਵੱਜ ਕੇ ਜੈਕਾਰੇ ਬੁਲਾਉਂਦਿਆਂ ਤੇ ਆਪਣੀ ਕੌਮ ਨੂੰ ਆਪਣੇ ਧਰਮ ਵਿੱਚ ਪਕੇਰਾ ਕਰਨ ਲਈ ਸ਼ਹਾਦਤ ਦਾ ਜਾਮ ਪੀ ਕੇ ,ਜੋ ਸਾਡੇ ਰੋਲ-ਮਾਡਲ ਬਣੇ। ਆਓ ਅੱਜ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਭਜਨਗੜ ਸਾਹਿਬ ਮੋਤੀ ਬਾਗ ਤੋਂ ਗੁਰਦੁਆਰਾ ਗੋਬਿੰਦਪੁਰਾ ਮਾਈ ਦਾ ਗੁਰਦੁਆਰਾ (ਨੇੜੇ ਮੋਰੀ ਗੇਟ ਗੁਰਦੁਆਰਾ) ਤੱਕ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਬਦ ਕੀਰਤਨ ਕਰਦਿਆਂ ਪੈਦਲ ਮਾਰਚ ਵਿੱਚ ਸ਼ਾਮਲ ਹੋ ਕੇ ਆਪਣੇ ਮੁੱਢਲੇ ਫਰਜ਼ਾਂ ਦੀ ਪੂਰਤੀ ਕਰੀਏ। ਠੀਕ ਸਵੇਰੇ 9 ਵਜੇ ਗੁਰਦੁਆਰਾ ਭਜਨਗੜ ਸਾਹਿਬ ਪਹੁੰਚ ਕੇ 9 ਤੋਂ 10 ਵਜੇ ਤੱਕ ਹੋ ਰਹੇ ਪ੍ਰਭਾਤ ਫੇਰੀ ਵਾਂਗ ਪੈਦਲ ਮਾਰਚ ਵਿੱਚ ਸ਼ਾਮਲ ਹੋਈਏ। ਸ਼ਹਿਰ ਦੀਆਂ ਸਾਰੀਆਂ ਧਾਰਮਕ ਸਮਾਜਕ ਰਾਜਨੀਤਕ ਜਥੇਬੰਦੀਆਂ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ, ਸ਼ਬਦੀ ਜਥਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਉ ਇਸ ਪੈਦਲ ਵਿੱਚ ਸ਼ਾਮਲ ਹੋ ਕੇ ਮਹਾਨ ਸ਼ਹੀਦਾਂ ਨੂੰ ਸਿਜਦਾ ਕਰੀਏ।