ਜਗਰਾਉਂ, 30 ਨਵੰਬਰ ( ਲਿਕੇਸ਼ ਸ਼ਰਮਾਂ) -ਪੰਜਾਬ ਸਿੱਖਿਆ ਵਿਭਾਗ ਵੱਲੋਂ ਕਰਵਾਏ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਜੋ ਮਿਤੀ 28-11-2022 ਤੋਂ 30-11-2022 ਤੱਕ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕਰਵਾਈਆਂ ਗਈਆਂ । ਜ਼ਿਲ੍ਹਾ ਲੁਧਿਆਣਾ ਦੀ ਬੈਡਮਿੰਟਨ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ, ਅੰਡਰ -14ਵਿੱਚ ਲੁਧਿਆਣੇ ਜ਼ਿਲ੍ਹੇ ਵੱਲੋਂ ਖੇਡ ਰਹੀਆਂ ਡੀ .ਏ. ਵੀ.ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਦੀਆ ਖਿਡਾਰਨਾਂ ਦੀਵਾਸ਼ੀ ਅਤੇ ਮੰਨਤ ਪ੍ਰੀਤ ਨੇ ਫਾਈਨਲ ਵਿੱਚ ਵੱਖ -ਵੱਖ ਜ਼ਿਲ੍ਹਿਆਂ ਨੂੰ ਹਰਾ ਕੇ ਫਾਈਨਲ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਪਹੁੰਚਣ ਤੇ ਪ੍ਰਿੰਸੀਪਲ ਬ੍ਰਿਜ ਮੋਹਨ ਨੇ ਅੰਡਰ-14 ਬੈਡਮਿੰਟਨ ਦੀਆ ਦੋਵੇਂ ਖਿਡਾਰਨਾਂ ਦਾ ਜ਼ੋਰਦਾਰ ਸੁਆਗਤ ਕੀਤਾ। ਪ੍ਰਿੰਸੀਪਲ ਨੇ ਦੱਸਿਆ ਸਾਡੇ ਸਕੂਲ ਦੇ ਖਿਡਾਰੀ ਪਹਿਲਾਂ ਵੀ ਬਹੁਤ ਸਾਰੇ ਮੈਡਲ ਜਿੱਤ ਕੇ ਡੀ. ਏ. ਵੀ.ਸੈਂਟਨਰੀ ਸਕੂਲ ਦਾ ਨਾਮ ਰੌਸ਼ਨ ਕਰ ਚੁੱਕੇ ਹਨ । ਇਸ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਨ ਲਈ ਪ੍ਰਿੰਸੀਪਲ ਜੀ ਵੱਲੋਂ ਡੀ. ਪੀ. ਹਰਦੀਪ ਸਿੰਘ ਬਿੰਜਲ ,ਡੀ. ਪੀ .ਸੁਰਿੰਦਰ ਪਾਲ ਵਿੱਜ ਤੇ ਡੀ. ਪੀ. ਮੈਡਮ ਅਮਨਦੀਪ ਕੌਰ ਨੂੰ ਵੀ ਵਧਾਈ ਦੇ ਪਾਤਰ ਦੱਸਿਆ। ਇਸ ਸਮੇਂ ਸਕੂਲ ਦੇ ਸਮੂਹ ਅਧਿਆਪਕਾਂ ਵੱਲੋਂ ਮੰਨਤਪ੍ਰੀਤ ਕੌਰ ਤੇ ਦੀਵਾਸ਼ੀ ਨੂੰ ਜਿੱਤ ਲਈ ਵਧਾਈ ਦਿੱਤੀ ।
