ਜਗਰਾਓਂ, 30 ਨਵੰਬਰ ( ਵਿਕਾਸ ਮਠਾੜੂ, ਸਤੀਸ਼ ਕੋਹਲੀ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ੳੱਜ ਪੰਜਾਬ ਪੁਲਿਸ ਵੱਲੋਂ ਸਾਂਝ ਕੇਂਦਰ ਦੇ ਉਲੀਕੇ ਪ੍ਰੋਗ੍ਰਾਮ ਸਾਹਿਤਕ ਪੰਜਾਬੀ ਦਿਵਸ ਤਹਿਤ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ। ਜਿਸ ਵਿਚ ਡੀ.ਐਸ.ਪੀ. ਹਰਦੀਪ ਸਿੰਘ ਚੀਮਾ, ਐਸ.ਐਚ ਓ ਸਿੱਧਵਾਂ ਬੇਟ ਸ੍ਰੀ ਸੁਨੀਲ ਕੁਮਾਰ, ਸਬ-ਇੰਸਪੈਕਟਰ ਵੋਮੈਨ ਸੈੱਲ ਕਿਰਨਦੀਪ ਕੌਰ, ਏ.ਐਸ ਆਈ ਤਸਵੀਰ ਸਿੰਘ, ਸਾਂਝ ਕੇਂਦਰ ਇੰਨਚਾਰਜ ਪੰਜਾਬ ਸ:ਕੁਲਦੀਪ ਸਿੰਘ, ਟੋਨੀ ਵਰਮਾ, ਭੀਮ ਸੈਨਜੀ ਅਤੇ ਖਾਸ ਤੌਰ ਤੇ ਪਹੁੰਚੇ ਮਾਸਟਰ ਅਵਤਾਰ ਸਿੰਘ ਅਤੇ ਸੁਰਜੀਤ ਸਿੰਘ ਦੌਧਰ ਵੱਲੋਂ ਮਾਂ ਬੋਲੀ ਤੇ ਵਿਸ਼ੇਸ਼ ਵਿਚਾਰ ਪੇਸ਼ ਕੀਤੇ ਤੇ ਉਸਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਨੌਜਵਾਨ ਪੀੜ੍ਹੀ ਨੂੰ ਸੌਪੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਪਹੁੰਦੇ ਹੋਏ ਹਰ ਕਦਮ ਨੂੰ ਜੀ ਆਇਆਂ ਆਖਿਆ ਤੇ ਮਾਤ-ਭਾਸ਼ਾ ਲਈ ਪੰਜਾਬ ਪੁਲਿਸ ਦੇ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਮਾਂ ਦੀ ਕੁੱਖ ਚੋਂ ਸਿੱਖੀ ਬੋਲੀ ਨੂੰ ਅਸੀਂ ਉੱਚਾ ਤੇ ਸੁੱਚਾ ਰੱਖਣਾ ਹੈ ਤਾਂ ਹੀ ਸਾਡੀ ਵਿਰਾਸਤ ਦੀ ਮਹਿਕ ਅਸੀਂ ਆਪਣੀਆਂ ਆਉਣ ਵਾਲੀਆਂ ਪੀਵ੍ਹੀਆਂ ਨੂੰ ਦੇ ਸਕਾਂਗੇ। ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀਆਂ ਨਸੀਹਤਾਂ ਤੇ ਅੱਜ ਦੀ ਪੀਵ੍ਹੀ ਨੂੰ ਗੌਰ ਕਰਨ ਲਈ ਆਖਿਆ ਤੇ ਟ੍ਰੈਫਿਕ ਨਿਘਮਾਂ ਦੀ ਉਲੰਘਣਾ ਨਾ ਕਰਨ ਦੀ ਗੱਲ ਆਖੀ। ਸਾਰੀਆਂ ਸਖ਼ਸ਼ੀਅਤਾਂ ਨੇ ਮਾਂ ਬੋਲੀ ਦੀ ਸਾਂਭ ਲਈ ਆਪਣੇ ਸ਼ਬਦਾਂ ਨਾਲ ਇੱਕ ਵਿਸ਼ੇਸ਼ ਸਾਂਝ ਪਾ ਕੇ ਸਾਂਝ ਕੇਂਦਰ ਦੀ ਪ੍ਰੋਗਰਾਮ ਨੂੰ ਸਫ਼ਲ ਕੀਤਾ। ਨਰੇਸ਼ ਵਰਮਾ ਜੀ ਨੇ ਸਟੇਜ ਸੈਕਟਰੀ ਵੱਲੋਂ ਆਪਣੀ ਡਿਊਟੀ ਨਿਭਾਈ ਤੇ ਸਾਰੀਆਂ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਪੰਜਾਬੀ ਵਿਭਾਗ ਦੇ ਮੁਖੀ ਨਵਜੀਤ ਸਿੰਘ ਨੂੰ ਬੱਚਿਆਂ ਦੇ ਚੰਗੇ ਅੰਕ ਲੈ ਕੇ ਆਉਣ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਨੇਜਿੰਗ ਕਮੇਟੀ ਦੇ ਅਜਮੇਰ ਸਿੰਘ ਰੱਤੀਆ ਅਤੇ ਸਤਵੀਰ ਸਿੰਘ ਨੇ ਵੀ ਹਾਜ਼ਰੀ ਭਰੀ।