ਜਗਰਾਓਂ, 24 ਨਵੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਇੱਕ ਵਿਆਹ ਸਮਾਗਮ ਵਿੱਚ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਪਿਸਤੌਲ ਦਿਖਾ ਕੇ ਧਮਕੀਆਂ ਦੇਣ ਅਤੇ ਘੇਰ ਕੇ ਕੁੱਟਮਾਰ ਕਰਨ ਦੇ ਦੋਸ਼ ਥਾਣਾ ਸਦਰ ਜਗਰਾਉਂ ਵਿਖੇ 6 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਚੌਂਕੀ ਕਾਉਂਕੇ ਕਲਾਂ ਦੇ ਇੰਚਾਰਜ ਸਬ-ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਰੁਪਿੰਦਰ ਸਿੰਘ ਵਾਸਸੀ ਦੋਨਾ ਪੱਤੀ ਪਿੰਡ ਗਾਲਿਬ ਕਲਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਸਾਡੇ ਪਿੰਡ ਦਾ ਅਨਮੋਲਪ੍ਰੀਤ ਸਿੰਘ ਅਮਰੀਕਾ ਤੋਂ ਆਇਆ ਹੋਇਆ ਹੈ। ਉਸਦੇ ਵਿਆਹ ਦੀ ਪਾਰਟੀ ਇਸ ਲਈ ਮੈਂ ਆਪਣੇ ਦੋਸਤ ਗੁਰਦੀਪ ਸਿੰਘ ਨਾਲ ਦੇਵ ਪੈਲੇਸ ਮੋਗਾ ਗਿਆ ਸੀ। ਇਸੇ ਪਾਰਟੀ ਵਿੱਚ ਹਰਮਨ ਗਾਲਿਬ ਵੀ ਮੌਜੂਦ ਸਨ। ਉਸਨੇ ਮੈਨੂੰ ਕਿਹਾ ਕਿ ਤੂੰ ਮੈਨੂੰ ਅੱਖਾਂ ਕੱਢ ਰਿਹਾ ਹੈ। ਇਸੇ ਦੌਰਾਨ ਮੈਨੂੰ ਮੇਰੇ ਘਰੋਂ ਫੋਨ ਆਇਆ ਅਤੇ ਮੈਂ ਆਪਣੇ ਦੋਸਤ ਗੁਰਦੀਪ ਸਿੰਘ ਨਾਲ ਕਾਰ ਵਿੱਚ ਬੈਠ ਕੇ ਘਰ ਵੱਲ ਚੱਲ ਪਿਆ। ਜਦੋਂ ਅਸੀਂ ਜੀ.ਟੀ.ਰੋਡ ਤੋਂ ਆਪਣੇ ਪਿੰਡ ਗਾਲਿਬ ਕਲਾ ਮੋੜ ਤੇ ਪਹੁੰਚੇ ਤਾਂ ਪਿੱਛੇ ਤੋਂ ਹਰਮਨ ਸਿੰਘ ਆਪਣੀ ਸਕਾਰਪੀਓ ਕਾਰ ’ਚ ਆਇਆ। ਜਿਸ ਵਿੱਚ ਉਸਦੇ ਨਾਲ ਸਹਿਜਪ੍ਰੀਤ ਸਿੰਘ ਵਾਸੀ ਦੁੱਨਾ ਪੱਤੀ ਗਾਲਿਬ ਕਲਾਂ, ਲਵਪ੍ਰੀਤ ਸਿੰਘ ਚਹਿਲ ਪੱਤੀ ਗਾਲਿਬ ਕਲਾਂ, ਸੋਨੂੰ ਅਤੇ ਕਮਲ ਹਾਜ਼ਰ ਸਨ। ਉਹ ਸਾਰੇ ਕਾਰ ਤੋਂ ਹੇਠਾਂ ਉਤਰ ਗਏ ਅਤੇ ਹਰਮਨ ਨੇ ਆਪਣਾ ਰਿਵਾਲਵਰ ਕੱਢ ਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਬਾਕੀ ਸਾਰਿਆਂ ਨੇ ਮੈਨੂੰ ਕਾਰ ’ਚੋਂ ਬਾਹਰ ਕੱਢ ਕੇ ਬੁਰੀ ਤਰ੍ਹਾਂ ਕੁੱਟਿਆ ਅਤੇ ਹਰਮਨ ਨੇ ਪਿਸਤੌਲ ਤਾਣ ਕੇ ਮੈਨੂੰ ਧਮਕਾਇਆ ਅਤੇ ਕਿਹਾ ਕਿ ਅੱਜ ਤੂੰ ਸਾਡੇ ਨਾਲ ਪੰਗਾ ਲੈਣ ਦਾ ਮਜ਼ਾ ਚਖਾਉਂਦੇ ਹਾਂ। ਉਨ੍ਹਾਂ ਮੈਨੂੰ ਮੇਰੇ ਵਾਲਾਂ ਤੋਂ ਫੜਕੇ ਧੂ ਘੜੀਸ ਕੀਤੀ। ਜਦੋਂ ਅਸੀਂ ਰੌਲਾ ਪਾਇਆ ਤਾਂ ਲੋਕ ਇਕੱਠੇ ਹੋਣ ਲੱਗੇ ਤਾਂ ਇਹ ਲੋਕ ਧਮਕੀਆਂ ਦਿੰਦੇ ਹੋਏ ਉਥੋਂ ਭੱਜ ਗਏ। ਰੁਪਿੰਦਰ ਸਿੰਘ ਦੀ ਸ਼ਿਕਾਇਤ ’ਤੇ ਹਰਮਨ ਸਿੰਘ ਵਾਸੀ ਭਾਗੂ ਪੱਤੀ ਗਾਲਿਬ ਕਲਾਂ, ਸਹਿਜਪ੍ਰੀਤ ਸਿੰਘ ਵਾਸੀ ਦੁੱਨਾ ਪੱਤੀ ਗਾਲਿਬ ਕਲਾ, ਲਵਪ੍ਰੀਤ ਸਿੰਘ ਵਾਸੀ ਚਹਿਲ ਪੱਤੀ ਗਾਲਿਬ ਕਲਾ, ਸੋਨੂੰ ਅਤੇ ਕਮਲ ਵਾਸੀ ਜਗਰਾਉਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।