Home Education ਸੈਕੰਡਰੀ ਸਕੂਲ ਅਖਾੜਾ ਦੇ ਵਿਦਿਆਰਥੀ ਨੇ ਸੂਬਾ ਪੱਧਰੀ ਖੇਡਾਂ ‘ਚ ਦੂਜਾ ਸਥਾਨ...

ਸੈਕੰਡਰੀ ਸਕੂਲ ਅਖਾੜਾ ਦੇ ਵਿਦਿਆਰਥੀ ਨੇ ਸੂਬਾ ਪੱਧਰੀ ਖੇਡਾਂ ‘ਚ ਦੂਜਾ ਸਥਾਨ ਪ੍ਰਾਪਤ ਕੀਤਾ

50
0

                     
ਜਗਰਾਉਂ, 30 ਨਵੰਬਰ ( ਵਿਕਾਸ ਮਠਾੜੂ, ਅਸ਼ਵਨੀ)-ਸਰਕਾਰੀ ਸੈਕੰਡਰੀ ਸਕੂਲ ਅਖਾੜਾ ਦੇ ਵਿਦਿਆਰਥੀ ਹਰਮਨਦੀਪ ਸਿੰਘ ਵਲੋਂ  ਸੂਬਾ ਪੱਧਰੀ   ਖੇਡ ਮੁਕਾਬਲਿਆਂ ਵਿੱਚ  ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦੇ ਵਿਦਿਆਰਥੀ ਹਰਮਨਦੀਪ ਸਿੰਘ ਦੀ ਇਸ ਪ੍ਰਾਪਤੀ ‘ਤੇ ਸਕੂਲ ਪ੍ਰਿੰਸੀਪਲ ਤੇ ਸਮੁੱਚੇ ਸਟਾਫ਼ ਵਲੋਂ ਵਿਦਿਆਰਥੀ ਹਰਮਨਦੀਪ ਸਿੰਘ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਰਬਦੀਪ ਕੌਰ ਚੌਕੀਮਾਨ ਨੇ ਦੱਸਿਆ ਕਿ ਵਿਦਿਆਰਥੀ ਹਰਮਨਦੀਪ ਸਿੰਘ ਦੀ ਸ਼ਾਨਦਾਰ ਖੇਡ ਸਦਕਾ ਫੁੱਟਬਾਲ ਅੰਡਰ  14 ਲੁਧਿਆਣਾ ਜ਼ਿਲ੍ਹੇ ਦੀ ਟੀਮ ਵਿੱਚ ਚੋਣ ਹੋਈ ਸੀ ,ਜਿਸਨੇ ਗੁਰਦਾਸਪੁਰ ਵਿਖੇ ਹੋਏ ਸੂਬਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਸਰਬਦੀਪ ਕੌਰ ਨੇ ਕਿਹਾ ਕਿ ਵਿਦਿਆਰਥੀ ਹਰਮਨਦੀਪ ਸਿੰਘ ਦੀ ਇਸ ਪ੍ਰਾਪਤੀ ਦਾ ਸਿਹਰਾ  ਡੀ ਪੀ ਆਈ ਚਰੰਜੀ ਲਾਲ ਸਿਰ ਬੱਝਦਾ ਹੈ।ਇਸ ਮੌਕੇ ਜਗਰੂਪ ਸਿੰਘ,ਸ੍ਰੀਮਤੀ ਬਲਵਿੰਦਰ ਕੌਰ,ਸ੍ਰੀਮਤੀ ਨਰਿੰਦਰ ਪਾਲ ਕੌਰ,ਸ੍ਰੀਮਤੀ ਰਵਿੰਦਰ ਕੌਰ ,ਸ੍ਰੀਮਤੀ ਕੰਵਲਜੀਤ ਕੌਰ ,ਸ੍ਰੀਮਤੀ ਵਿਜੇ ਲਕਸ਼ਮੀ,ਸ੍ਰੀਮਤੀ ਮਨਪ੍ਰੀਤ ਕੌਰ, ਮਤੀ ਨਿਧੀ ਜਿੰਦਲ, ਰਮਨ ਸੂਦ,ਸ੍ਰੀਮਤੀ ਪਰਮਜੀਤ ਕੌਰ,ਦੀਪਕ ਕੁਮਾਰ ਤੇ ਅਮ੍ਰਿਤਪਾਲ ਸਿੰਘ ਹਾਜ਼ਰ ਸਨ ‌।

LEAVE A REPLY

Please enter your comment!
Please enter your name here