ਮਾਲੇਰਕੋਟਲਾ 30 ਨਵੰਬਰ: ( ਜੱਸੀ ਢਿੱਲੋਂ, ਮਿਅੰਕ ਜੈਨ)-ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰਵਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਮਗਨਰੇਗਾ) ਵੱਲੋਂ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਸਕੀਮ ਅਧੀਨ ਭਰੀਆਂ ਜਾਣ ਵਾਲੀਆਂ ਅਸਾਮੀਆਂ ਲਈ ਫ਼ੀਸ ਆਨਲਾਈਨ ਅਤੇ ਆਫ਼-ਲਾਈਨ ਮਾਧਿਅਮ ਨਾਲ ਭਰਨ ਦੀ ਆਖੀਰੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ ।ਜ਼ਿਲ੍ਹਾ ਰੋਜ਼ਗਾਰ ਅਫਸਰ ਨੇ ਦੱਸਿਆ ਹੈ ਕਿ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਮਗਨਰੇਗਾ ਸਕੀਮ ਅਧੀਨ ਆਈ.ਟੀ.ਮੈਨੇਜਰ, ਕੋਆਰਡੀਨੇਟਰ (ਸਿਕਾਇਤ ਨਿਵਾਰਨ),ਤਕਨੀਕੀ ਸਹਾਇਕ,ਕੰਪਿਊਟਰ ਸਹਾਇਕ,ਡਾਟਾ ਐਂਟਰੀ ਓਪਰੇਟਰ,ਗ੍ਰਾਮ ਰੋਜ਼ਗਾਰ ਸੇਵਕ ਆਦਿ ਦੀਆਂ ਕਰੀਬ 32 ਅਸਾਮੀਆਂ ਠੇਕਾ ਅਧਾਰ ਤੇ ਭਰਨ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ, ਇਨ੍ਹਾਂ ਅਸਾਮੀਆਂ ਭਰਨ ਦੀ ਆਖ਼ਰੀ ਮਿਤੀ 21 ਨਵੰਬਰ 2022 ਸੀ ਪਰ ਤਕਨੀਕੀ ਕਾਰਨਾਂ ਕਰਕੇ ਪ੍ਰਾਰਥੀ ਫ਼ੀਸ ਨਹੀਂ ਭਰ ਸਕੇ । ਇਸ ਲਈ ਉਮੀਦਵਾਰਾਂ ਦਾ ਸਹੂਲਤ ਲਈ ਉਕਤ ਅਸਾਮੀਆਂ ਲਈ ਫ਼ੀਸ ਭਰਮ ਦੀ ਆਖ਼ਰੀ ਮਿਤੀ ਵਾਧਾ ਕੀਤਾ ਗਿਆ ਹੁਣ ਪ੍ਰਾਰਥੀ 30 ਨਵੰਬਰ 2022 ਤੱਕ ਆਨ ਲਾਈਨ ਤਰੀਕੇ ਨਾਲ ਥਾਪਰ ਯੂਨੀਵਰਸਿਟੀ ਦੀ ਵੈੱਬਸਾਈਟ https://govt.thapar.edu/mgnrega22/ ਤੇ ਭਰ ਸਕਦੇ ਹਨ।
ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਉਮੀਦਵਾਰ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੰਗਰੂਰ, ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਸਰਕਾਰੀ ਰਣਬੀਰ ਕਾਲਜ ਰੋਡ, ਸੰਗਰੂਰ ਵਿਖੇ ਦਫ਼ਤਰੀ ਕੰਮ-ਕਾਜ ਵਾਲੇ ਦਿਨ ਸਵੇਰੇ 10:00 ਵਜੇ ਤੋਂ 3:00 ਵਜੇ ਤੱਕ ਆਪਣੀ ਫ਼ੀਸ ਜਮ੍ਹਾਂ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਫ਼ੀਸ ਭਰਨ ਲਈ 01672-232013, 514073 ਤੇ ਸੰਪਰਕ ਕਰ ਸਕਦੇ ਹਨ