ਜਗਰਾਓਂ, 5 ਅਕਤੂਬਰ ( ਬੌਬੀ ਸਹਿਜਲ )-ਜਾਤੀ ਸ਼ਬਦ ਬੋਲਣ ਦੇ ਦੋਸ਼ ਹੇਠ ਹਰੀ ਸਿੰਘ ਵਾਸੀ ਪਿੰਡ ਫਤਿਹਗੜ੍ਹ ਸਿਵੀਆ ਦੇ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਐਸਸੀ ਐਸਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪਿੰਡ ਵਿਰਕ ਵਾਸੀ ਨਸੀਬ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਹਰੀ ਸਿੰਘ ਨੇ ਉਸ ਖ਼ਿਲਾਫ਼ ਜਾਤੀ ਸੂਚਕ ਸ਼ਬਦ ਬੋਲ ਕੇ ਉਸ ਨੂੰ ਅਪਮਾਨਿਤ ਕੀਤਾ। ਜਾਂਚ ਦੌਰਾਨ ਪਾਇਆ ਗਿਆ ਕਿ ਹਰੀ ਸਿੰਘ ਨੇ ਸਤਨਾਮ ਸਿੰਘ ਧਾਲੀਵਾਲ ਨੂੰ ਫੋਨ ਕਰਕੇ ਸ਼ਿਕਾਇਤਕਰਤਾ ਨਸੀਬ ਸਿੰਘ ਵਿਰਕ ਖ਼ਿਲਾਫ਼ ਜਾਤੀ ਸੂਚਕ ਸ਼ਬਦ ਵਰਤੇ ਸਨ। ਜਿਸ ਨੂੰ ਰਿਕਾਰਡਿੰਗ ਕਰਕੇ ਧਾਲੀਵਾਲ ਨੇ ਉਹ ਰਿਕਾਰਡਿੰਗ ਨਸੀਬ ਸਿੰਘ ਵਿਰਕ ਨੂੰ ਆਪਣੇ ਫੋਨ ਤੋਂ ਭੇਜ ਦਿੱਤੀ। ਉਸ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਅਤੇ ਜਾਂਚ ਦੌਰਾਨ ਰਿਕਾਰਡਿੰਗ ਪੇਸ਼ ਕੀਤੀ। ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਹਰੀ ਸਿੰਘ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਕੇਸ ਦਰਜ ਕੀਤਾ ਗਿਆ।