Home Health ਸਪੀਕਰ ਸੰਧਵਾਂ ਨੇ 2 ਕਰੋੜ ਰੁਪਏ ਦੀ ਲਾਗਤ ਵਾਲੀਆਂ 5 ਮੈਡੀਕਲ ਵੈਨਾਂ...

ਸਪੀਕਰ ਸੰਧਵਾਂ ਨੇ 2 ਕਰੋੜ ਰੁਪਏ ਦੀ ਲਾਗਤ ਵਾਲੀਆਂ 5 ਮੈਡੀਕਲ ਵੈਨਾਂ ਕੀਤੀਆਂ ਲੋਕਾਂ ਨੂੰ ਸਮਰਪਿਤ

38
0


ਕੋਟਕਪੂਰਾ, 16 ਸਤੰਬਰ (ਲਿਕੇਸ਼ ਸ਼ਰਮਾ) : ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਹੰਸ ਫਾਂਊਡੇਸ਼ਨ ਦੇ ਸਹਿਯੋਗ ਨਾਲ ਅੱਜ 2 ਕਰੋੜ ਰੁਪਏ ਦੀ ਲਾਗਤ ਵਾਲੀਆਂ ਪੰਜ 5 ਮੈਡੀਕਲ ਵਾਹਨਾਂ (ਵੈਨਾਂ) ਨੂੰ ਸਪੀਕਰ ਸੰਧਵਾ ਨੇ ਵਿਧਾਇਕ ਗੁਰਦਿੱਤ ਸਿੰਘ ਸ਼ੇਖੋ, ਡੀ.ਸੀ ਸ਼੍ਰੀ ਵਿਨਿਤ ਕੁਮਾਰ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਹਾਜਰੀ ਵਿਚ ਲੋਕਾਂ ਦੇ ਸਪੁਰਦ ਕੀਤਾ। ਇੱਕ ਵੈਨ ਬਣਾਉਣ ਦਾ ਖਰਚਾ – 40 ਲੱਖ ਰੁਪਏ ਆਇਆ ਹੈ। ਮੇਨਟੀਨੈਂਸ ਦਾ ਖਰਚਾ-05 ਲੱਖ ਰੁਪਏ(ਪ੍ਰਤੀ ਮਹੀਨਾ) ਹੈ।ਇਸ ਮੌਕੇ ਬੋਲਦਿਆਂ ਸੰਧਵਾ ਨੇ ਕਿਹਾ ਕਿ ਇਹ ਜਿਲ੍ਹੇ ਦੇ ਆਮ ਲੋਕਾਂ ਲਈ ਇਕ ਖਾਸ ਅਤੇ ਨਿਵੇਕਲਾ ਉਪਰਾਲਾ ਹੈ। ਜਿਸ ਦੇ ਤਹਿਤ ਜਿਹੜੀਆਂ ਸੁਵਿਧਾਵਾਂ ਵੀ.ਵੀ.ਆਈ.ਪੀ ਲੋਕਾਂ ਨੂੰ ਮਿਲਦੀਆਂ ਸਨ, ਉਹ ਹੁਣ ਆਮ ਲੋਕਾਂ ਦੇ ਘਰ ਦੇ ਦੁਆਰ ਤੇ ਇਹ ਸਹੂਲਤਾਂ ਸਰਕਾਰ ਵੱਲੋਂ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵੈਨਾਂ ਵੱਖ-ਵੱਖ ਥਾਵਾਂ ਤੇ ਜਾਣਗੀਆਂ, ਇਹ ਵੈਨਾਂ ਇਕ ਤੁਰਦੇ-ਫਿਰਦੇ ਮੁਹੱਲਾ ਕਲੀਨਿਕ ਵਜੋਂ ਲੋਕਾਂ ਲਈ ਸਹਾਈ ਸਿੱਧ ਹੋਣਗੀਆਂ।ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਵੈਨਾਂ ਵਿਚ ਇਕ ਐਮਬੀਬੀਐਸ ਡਾਕਟਰ ਅਤੇ ਹਰ ਵੈਨ ਤੇ ਉਸ ਨਾਲ ਫਾਰਮਾਸਿਸਟ, ਲੈਬ ਟੈਕਨੀਸ਼ੀਅਨ , ਸੋਸਲ ਪ੍ਰੋਟੈਕਸਨ ਆਫਿਸਰ ਡਰਾਇਵਰ ਆਦਿ ਮੌਜੂਦ ਹੋਣਗੇ। ਜਿਲ੍ਹੇ ਲਈ 2 ਕਰੋੜ ਦੀਆਂ ਵੈਨਾਂ 20 ਲੱਖ ਰੁਪਏ ਪ੍ਰਤੀ ਮਹੀਨਾਂ ਮੇਨਟੀਨੈਸ ਦਾ ਖਰਚਾ, 5 ਲੱਖ ਦੀ ਹਰ ਮਹੀਨੇ ਦਵਾਈ( ਸਿਰਫ ਉੱਚ ਕੰਪਨੀ ਦੀ ਦਵਾਈ ਦੀ ਵਰਤੋ) ਦੀ ਹਰ ਮਹੀਨੇ ਦਵਾਈ( ਸਿਰਫ ਉੱਚ ਕੰਪਨੀ ਦੀ ਦਵਾਈ ਦੀ ਵਰਤੋ) ਰੈੱਡ ਕਰਾਸ ਲਈ ਜਿੱਥੇ ਵੈਨਾ ਖੜਨਗੀਆਂ ਮਹੀਨਾਵਾਰ ਕਿਰਾਇਆ 15-20 ਹਜਾਰ ਪ੍ਰਤੀ ਮਹੀਨਾ।ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆੰ ਉਨ੍ਹਾ ਕਿਹਾ ਕਿ ਕੈਂਸਰ ਜਿਹੀ ਭਿਆਨਕ ਮਹਾਂਮਾਰੀ ਲਈ ਪਹਿਲਾਂ ਤੋਂ ਹੀ ਵਧੀਆ ਢੰਗ ਨਾਲ ਲੋਕਾਂ ਦਾ ਇਲਾਜ ਹੋ ਰਿਹਾ ਹੈ ਅਤੇ ਇਸੇ ਤਰੀਕੇ ਨਾਲ ਹੀ ਜਾਰੀ ਰਹੇਗਾ। ਫਿਰ ਵੀ ਜੇਕਰ ਕਿਸੇ ਨੂੰ ਕੋਈ ਤਕਲੀਫ ਆਉਂਦੀ ਹੈ ਤਾਂ ਸਬੰਧਤ ਸਿਹਤ ਕਰਮਚਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ।
ਇਸ ਮੌਕੇ ਪੀ.ਆਰ.ਓ ਟੂ ਸਪੀਕਰ ਮਨਪ੍ਰੀਤ ਸਿੰਘ ਧਾਲੀਵਾਲ, ਅਮਨਦੀਪ ਸਿੰਘ ਸੰਧੂ, ਗੁਰਮੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ , ਗੁਰਤੇਜ ਸਿੰਘ ਖੋਸਾ, ਜਗਸੀਰ ਸਿੰਘ ਪ੍ਰਧਾਨ, ਮਨਜੀਤ ਸਿੰਘ ਧਾਲੀਵਾਲ, ਦੀਪਕ ਮੌਂਗਾ ਹਾਜਰ ਸਨ।

LEAVE A REPLY

Please enter your comment!
Please enter your name here